ਕੈਨੇਡਾ ਵਾਸੀ ਹੋਏ ਕਰਜ਼ਾਈ


ਕੈਨੇਡਾ ਵਾਸੀਆਂ ਦੇ ਸਿਰ ‘ਤੇ ਸਾਲ ਦੀ ਦੂਜੀ ਤਿਮਾਹੀ ਦੌਰਾਨ ਆਮਦਨ ਦੇ ਮੁਕਾਬਲੇ ਕਰਜ਼ਾ ਵਧ ਕੇ 182 ਫ਼ੀ ਸਦੀ ਹੋ ਗਿਆ ਹੈ। ਪਹਿਲੀ ਤਿਮਾਹੀ ਦੌਰਾਨ ਆਮਦਨ ਦੇ ਮੁਕਾਬਲੇ ਕਰਜ਼ਾ 179 ਫ਼ੀ ਸਦੀ ਦਰਜ ਕੀਤਾ ਗਿਆ ਸੀ। ਇਸ ਸਾਲ ਅਪ੍ਰੈਲ ਤੋਂ ਜੂਨ ਦਰਮਿਆਨ ਇਕ ਕੈਨੇਡੀਅਨ ਵੱਲੋਂ ਕਮਾਏ ਹਰ ਡਾਲਰ ‘ਤੇ 1.82 ਸੈਂਟ ਦਾ ਕਰਜ਼ਾ ਸੀ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਕੈਨੇਡੀਅਨ ਪਰਵਾਰਾਂ ਦੀ ਆਮਦਨ ਵਿਚ ਵਾਧਾ ਹੋਣ ਦੇ ਬਾਵਜੂਦ ਕਰਜ਼ੇ ਦੀ ਰਕਮ ਹੋਰ ਵੀ ਵਧੀ ਨਜ਼ਰ ਆ ਰਹੀ ਹੈ। ਦੂਜੀ ਤਿਮਾਹੀ ਵਿਚ ਕੈਨੇਡਾ ਵਾਸੀਆਂ ਦੀ ਆਮਦਨ ਇਕ ਫ਼ੀ ਸਦੀ ਵਧੀ ਜਦਕਿ ਕਰਜ਼ਾ 2.1 ਫ਼ੀ ਸਦੀ ਵਧ ਗਿਆ।

Total Views: 49 ,
Real Estate