ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਜਨਰਲ ਇਜਲਾਸ 12 ਨੂੰ

ਨੌਜਵਾਨਾਂ ਦੀ ਸਿਰਮੌਰ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਜਨਰਲ ਇਜਲਾਸ 12-09-2022 ਦਿਨ ਸੋਮਵਾਰ ਅਮ੍ਰਿਤਸੰਚਾਰ ਹਾਲ ਬੀੜ ਬਾਬਾ ਬੁੱਢਾ ਸਾਹਿਬ ਪਿੰਡ ਠੱਠਾ (ਤਰਨ ਤਾਰਨ) ਵਿਖੇ ਕੀਤਾ ਜਾ ਰਿਹਾ ਹੈ। ਇਜਲਾਸ ਵਿਚ ਫੈਡਰੇਸ਼ਨ ਦੇ ਨੌਜਵਾਨ, ਪੰਥਕ ਬੁਲਾਰੇ ਅਤੇ ਪੁਰਾਣੇ ਫਡਰੇਸ਼ਨਿਸਟ ਪੰਜਾਬ ਅਤੇ ਸਿੱਖੀ ਨਾਲ ਸਬੰਧਿਤ ਮਸਲਿਆਂ ਤੇ ਵਿਚਾਰਾਂ ਕਰਨਗੇ ਅਤੇ ਕੌਮ ਦੇ ਨੌਜਵਾਨਾਂ ਨੂੰ ਯਤਨਸ਼ੀਲ ਹੋ ਕੇ ਪੰਥ ਹਿੱਤ ਵਿਚ ਕਾਰਜ ਕਰਨ ਲਈ ਪ੍ਰੇਰਣਗੇ। ਇਜਲਾਸ ਦੀ ਸ਼ੁਰੂਆਤ ਬੀੜ ਸਾਹਿਬ ਦੇ ਗੇਟ ਤੋਂ ਇੱਕ ਮਾਰਚ ਦੇ ਰੂਪ ਵਿਚ ਹੋਵੇਗੀ ਜਿਸ ਵਿਚ ਜੋਸ਼ੀਲੇ ਨੌਜਵਾਨ ਕੇਸਰੀ ਨਿਸ਼ਾਨ ਫੜ੍ਹ ਕੇ ਅਮ੍ਰਿਤਸੰਚਾਰ ਹਾਲ ਤੱਕ ਪਹੁੰਚਣਗੇ। ਇਹ ਸਮਾਗਮ ਪੰਥਕ ਏਕੇ ਦਾ ਸੱਦਾ ਵੀ ਦਿੰਦਾ ਹੈ ਤਾਂ ਜੋ ਕੌਮ ਇੱਕ ਜੁੱਠ ਹੋ ਕੇ ਆਪਣੇ ਹੱਕਾਂ ਲਈ ਜਥੇਬੰਦ ਹੋ ਸਕੇ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜਿੰਦੇ ਪਾਏ ਪੂਰਨਿਆਂ ਤੇ ਚਲਦੀ ਹੈ ਅਤੇ ਚਲਦੀ ਰਹੇਗੀ। ਕੌਮ ਦੇ ਸਮੂਹ ਨੌਜਵਾਨਾਂ ਨੂੰ ਫੈਡਰੇਸ਼ਨ ਦੇ ਜਨਰਲ ਇਜਲਾਸ ਵਿਚ ਸ਼ਾਮਿਲ ਹੋਣ ਦਾ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ।
– ਕੰਵਰ ਚੜ੍ਹਤ ਸਿੰਘ (ਪ੍ਰਧਾਨ ਆਲ ਇੰਡੀਆ ਸਿੱਖ ਸਟੂਡੇਂਰਸ ਫੈਡਰੇਸ਼ਨ)

Total Views: 126 ,
Real Estate