ਪਹਿਲਾ ਕਦਮ:ਵਿਦਿਅਕ ਅਦਾਰਿਆਂ ਵਿਚ ਸਿੱਖੀ ਪ੍ਰਚਾਰ ਦਾ ਮੁੱਢ ਬੰਨਿਆ

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਖਾਲਸਾ ਸੀਨੀਅਰ ਸਕੈਂਡਰੀ ਸਕੂਲ ਅਤੇ ਬੀੜ ਬਾਬਾ ਬੁੱਢਾ ਜੀ ਸਕੂਲ ਪਿੰਡ ਠੱਠਾ (ਤਰਨ ਤਾਰਨ) ਵਿਖੇ ਵਿਦਿਆਰਥੀਆਂ ਨਾਲ ਮੀਟਿੰਗਾਂ ਕੀਤੀਆਂ ਅਤੇ ਵਿਦਿਅਕ ਅਦਾਰਿਆਂ ਵਿਚ ਸਿੱਖੀ ਪ੍ਰਚਾਰ ਦਾ ਮੁੱਢ ਬੰਨਿਆ। ਪ੍ਰਧਾਨ ਕੰਵਰ ਚੜ੍ਹਤ ਸਿੰਘ ਨੇ ਫੈਡਰੇਸ਼ਨ ਦੇ ਇਤਿਹਾਸ ਤੋਂ ਲੈ ਕੇ ਮੌਜੂਦਾ ਹਲਾਤਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਅਤੇ ਜਵਾਨੀ ਦੇ ਜੋਸ਼ ਨੂੰ ਕੌਮ ਦੇ ਲੇਖੇ ਲਾਉਣ ਲਈ ਪ੍ਰੇਰਿਆ। ਇਸਦੇ ਨਾਲ ਨਾਲ ਫੈਡਰੇਸ਼ਨ ਦੇ ਵੱਖ ਵੱਖ ਪੱਧਰ ਤੇ ਕੀਤੇ ਜਾਣ ਵਾਲੇ ਕੰਮਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਫੈਡਰੇਸ਼ਨ ਵਿਚ ਸਿੱਖ ਪੰਥ ਦੀ ਸੇਵਾ ਲਈ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ। ਵਿਦਿਆਰਥੀਆਂ ਨੇ ਜੈਕਾਰਿਆਂ ਅਤੇ ਨਾਅਰਿਆਂ ਨਾਲ ਮੀਟਿੰਗ ਨੂੰ ਸਫਲ ਕੀਤਾ ਜਿਸ ਮਗਰੋਂ ਵਲੰਟੀਅਰਾਂ ਨੂੰ ਫੈਡਰੇਸ਼ਨ ਦੇ ਸਕੂਲੀ ਯੂਨਿਟ ਕਾਇਮ ਕੀਤੇ ਗਏ। ਵਲੰਟੀਅਰਾਂ ਨੇ ਜੈਕਾਰੇ ਲਗਾ ਆਪਣੇ ਨਾਲ ਪੜ੍ਹਦੇ ਵਿਦਿਆਰਥੀਆਂ ਦਾ ਮਨੋਬਲ ਹੋਰ ਉੱਚਾ ਕੀਤਾ।
ਇਸ ਮੌਕੇ ਕੰਵਰ ਚੜ੍ਹਤ ਸਿੰਘ, ਭਾਈ ਮਨਜੀਤ ਸਿੰਘ, ਪ੍ਰਿੰਸੀਪਲ ਜਗਰੂਪ ਕੌਰ ਅਤੇ ਪ੍ਰਿੰਸੀਪਲ ਤਰਨਜੀਤ ਸਿੰਘ ਨੇ ਵੀ ਵਿਦਿਆਰਥੀਆਂ ਨਾਲ ਪੰਥਕ ਵਿਚਾਰ ਸਾਂਝੇ ਕੀਤੇ।

Total Views: 108 ,
Real Estate