ਫਰਿਜ਼ਨੋ ਵਿਖੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਬਰਸੀ 17 ਸਤੰਬਰ ਨੂੰ ਮਨਾਈ ਜਾਵੇਗੀ


ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜਨੋ (ਕੈਲੀਫੋਰਨੀਆਂ)
ਇੰਡੋ-ਯੂ. ਐਸ. ਹੈਰੀਟੇਜ਼ ਫਰਿਜਨੋ, ਖਾਲੜਾ ਪਾਰਕ ਸੀਨੀਅਰ ਸਿਟੀਜਨ ਕਮੇਟੀ, ਜੈਕਾਰਾ ਜਥੇਬੰਦੀ ਦੇ ਉਪਰਾਲੇ ਸਦਕਾ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਬਰਸੀ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਵਿਸ਼ੇਸ਼ ਪ੍ਰੋਗਰਾਮ ਖਾਲੜਾ ਪਾਰਕ ਫਰਿਜ਼ਨੋ ਜੋ ਕਿ ਕਲਿੰਟਨ ਅਤੇ ਬਰਾਉਲੀ ਤੇ ਸਥਿਤ ਹੈ, ਵਿਖੇ ਮਿੱਤੀ 17 ਸਤੰਬਰ ਦਿਨ ਸ਼ਨੀਵਾਰ ਦੁਪਿਹਰ 2 ਵਜੇ ਹੋਣ ਜਾ ਰਿਹਾ ਹੈ।
ਇਸ ਸ਼ਹੀਦੀ ਸਮਾਗਮ ਵਿੱਚ ਖਾਲੜਾ ਸਾਹਿਬ ਦੇ ਧਰਮ-ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਉਹਨਾਂ ਦੀ ਬੇਟੀ ਨਵਕਿਰਨ ਕੌਰ ਵੀ ਉਚੇਚੇ ਤੌਰ ‘ਤੇ ਪਹੁੰਚ ਰਹੇ ਹਨ।
ਇਸ ਮੌਕੇ 911 ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਨਾਲ ਨਾਲ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਵੀ ਯਾਦ ਕੀਤਾ ਜਾਵੇਗਾ। ਸੋ ਹਿਊਮਨ ਰਾਈਟਸ ਦੇ ਅਲੰਬਰਦਾਰ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਸਭਨਾਂ ਭਰਾਤਰੀ ਜਥੇਬੰਦੀਆਂ ਅਤੇ ਸਮੂਹ ਭਾਈਚਾਰੇ ਨੂੰ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਪ੍ਰੋਗਰਾਮ ਸਬੰਧੀ ਖਾਲੜਾ ਪਾਰਕ ਵਿੱਚ ਇੰਡੋ ਯੂ ਐਸ ਹੈਰੀਟੇਜ ਫਰਿਜਨੋ, ਖਾਲੜਾ ਪਾਰਕ ਸੀਨੀਅਰ ਸਿਟੀਜਨ ਕਮੇਟੀ, ਜੈਕਾਰਾ ਜਥੇਬੰਦੀ ਦੇ ਮੈਂਬਰਾਂ ਦੀ ਮੀਟਿੰਗ ਹੋਈ। ਜਿਸ ਵਿੱਚ , ਲਾਵਾਰਸ ਲਾਸ਼ਾਂ ਕਹਿ ਕੇ ਸਾੜ ਦਿੱਤੇ ਗਏ ਸਿੱਖ ਨੌਜੁਆਨਾ ਦਾ ਰਿਕਾਰਡ ਇਕੱਠਾ ਕਰਦੇ ਹੋਏ ਸ਼ਹੀਦ ਕਰ ਦਿੱਤੇ ਗਏ, ਜਸਵੰਤ ਸਿੰਘ ਖਾਲੜਾ ਦੇ ਸ਼ਹੀਦੀ ਦਿਹਾੜੇ ਦੇ ਆਯੋਜਨ ਨੂੰ ਲੈ ਕੇ ਵੀਚਾਰ ਵਟਾਂਦਰਾ ਕੀਤਾ ਗਿਆ।
ਸਾਰੇ ਤਰਾਂ ਦੇ ਪ੍ਰਬੰਧ ਕਰਨ ਲਈ ਡਿਊਟੀਆਂ ਲਾਈਆਂ ਗਈਆਂ। ਪ੍ਰਬੰਧਕਾ ਨੇ ਕਿਹਾ ਕਿ ਸਮਾਗਮ ਲਈ ਸਭ ਤਰਾਂ ਦੀ ਤਿਆਰੀ ਮੁਕੰਮਲ ਹੈ।
ਵਧੇਰੇ ਜਾਣਕਾਰੀ ਲਈ ਕਾਲ,
ਨਿਰਮਲ ਸਿੰਘ ਧਨੌਲਾ (559) 270-9880 ,
ਹਰਦੇਵ ਸਿੰਘ ਰਸੂਲਪੁਰ (559) 803-8586,
ਹਾਕਮ ਸਿੰਘ ਢਿੱਲੋਂ (559) 304-8696
ਨੈਂਣਦੀਪ ਸਿੰਘ ਚੰਨ (559) 647 4700

Total Views: 61 ,
Real Estate