ਵਿਦੇਸ਼ਾਂ ਤੋਂ ਹੈਂਡਗੰਨ ਨਹੀਂ ਮੰਗਵਾ ਸਕਣਗੇ ਕੈਨੇਡੀਅਨ , 19 ਅਗਸਤ ਤੋਂ ਲਾਗੂ ਹੋ ਰਹੀ ਹੈ ਪਾਬੰਦੀ

ਕੈਨੇਡਾ ਵਿਚ ਹੈਂਡਗੰਨਜ਼ ਖਰੀਦਣ ਲਈ ਲੱਗੀ ਦੌੜ ਨੂੰ ਵੇਖਦਿਆਂ ਫ਼ੈਡਰਲ ਸਰਕਾਰ ਨੇ ਵਿਦੇਸ਼ਾਂ ਤੋਂ ਪਸਤੌਲਾਂ ਮੰਗਵਾਉਣ ‘ਤੇ ਰੋਕ ਲਾ ਦਿਤੀ ਹੈ। 19 ਅਗਸਤ ਤੋਂ ਲਾਗੂ ਹੋ ਰਹੀ ਰੋਕ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਕੈਨੇਡੀਅਨ ਸੰਸਦ ਵਿਚ ਪੇਸ਼ ਗੰਨ ਕੰਟਰੋਲ ਕਾਨੂੰਨ ਪਾਸ ਨਹੀਂ ਹੋ ਜਾਂਦਾ। ਨਵਾਂ ਗੰਨ ਕੰਟਰੋਲ ਕਾਨੂੰਨ ਬੰਦੂਕਾਂ ਦੀ ਤਸਕਰੀ ਅਤੇ ਦੁਰਵਰਤੋਂ ਰੋਕਣ ਦੁਆਲੇ ਕੇਂਦਰਤ ਹੈ ਅਤੇ ਇਸ ਰਾਹੀਂ ਹੈਂਡਗੰਨਜ਼ ਦੀ ਵਰਤੋਂ ਵੀ ਸੀਮਤ ਹੋ ਜਾਵੇਗੀ। ਲੋਕ ਸੁਰੱਖਿਆ ਮੰਤਰੀ ਮਾਰਕੋ ਮੈਂਡੀਚੀਨੋ ਅਤੇ ਵਿਦੇਸ਼ ਮੰਤਰੀ ਮੈਲਨੀ ਜੌਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਨੇਡਾ ਵਿਚ ਤਕਰੀਬਨ ਹਰ ਹੈਂਡਗੰਨ ਵਿਦੇਸ਼ ਤੋਂ ਆਉਂਦੀ ਹੈ ਅਤੇ ਇਸੇ ਚੀਜ਼ ਨੂੰ ਧਿਆਨ ਵਿਚ ਰਖਦਿਆਂ ਪਾਬੰਦੀ ਲਾਈ ਜਾ ਰਹੀ ਹੈ।

Total Views: 243 ,
Real Estate