ਚੀਨ ਨੇ ਤਾਈਵਾਨ ਨੂੰ ਘੇਰਿਆ

ਚੀਨੀ ਕਮਿਊਨਿਸਟ ਪਾਰਟੀ ਦੇ ਅਖਬਾਰ ਗਲੋਬਲ ਟਾਈਮਸ ਨੇ ਦਾਅਵਾ ਕੀਤਾ ਹੈ ਕਿ ਚੀਨ ਦੀ ਸੈਨਾ ਪੀਪੁਲਸ ਲਿਬਰਸ਼ਨ ਆਰਮੀ ਨੇ ਬਹੁਤ ਵੱਡੇ ਪੱਧਰ ‘ਤੇ ਸੈਨਿਕ ਅਭਿਆਸ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਹੈ ਅਤੇ ਤਾਈਵਾਨ ਟਾਪੂ ਨੂੰ ਪੂਰੀ ਤਰ੍ਹਾਂ ਲੌਕ ਕਰ ਦਿੱਤਾ ਗਿਆ ਹੈ। ਗਲੋਬਲ ਟਾਈਮਸ ਨੇ ਇੱਕ ਨਵੀਂ ਧਮਕੀ ਵਿਚ ਕਿਹਾ ਕਿ ਮੰਗਲਵਾਰ ਤੋਂ ਯੁੱਧ ਅਭਿਆਸ ਦੇ ਨਵੇਂ ਪੜਾਅ ਦੀ ਸ਼ੁਰੂਆਤ ਹੋਵੇਗੀ ਅਤੇ ਉਸ ਤੋਂ ਪਹਿਲਾਂ ਲਗਾਤਾਰ ਲਾਈਵ ਫਾਇਰ ਕੀਤਾ ਜਾ ਰਿਹਾ ਹੈ। ਗਲੋਬਲ ਟਾਈਮਸ ਨੇ ਇੱਕ ਵਾਰ ਫੇਰ ਤੋਂ ਕਿਹਾ ਕਿ ਯੂਐਸ ਹਾਊਸ ਸਪੀਕਾਰ ਨੈਂਸੀ ਪੇਲਸੀ ਨੇ ਚੀਨ ਦੀ ਖੁਦਮੁਖਤਿਆਰੀ ਦੀ ਗੰਭੀਰ ਉਲੰਘਣਾ ਕਰਦੇ ਹੋਏ ਤਾਈਵਾਨ ਦਾ ਦੌਰਾ ਕੀਤਾ। ਚੀਨੀ ਮੀਡੀਆ ਨੇ ਦਾਅਵਾ ਕੀਤਾ ਕਿ ਇਹ ਸੈਨਿਕ ਅਭਿਆਸ ਬਿਲਕੁਲ ਅਸਲੀ ਯੁੱਧ ਦੀ ਤਰ੍ਹਾਂ ਹੀ ਹੈ।

Total Views: 12 ,
Real Estate