ਕੀ ਹੁੰਦਾ ਗੈਂਗਸਟਰ ਐਕਟ ਅਤੇ ਕਿਸੇ ਅਪਰਾਧੀ ਤੇ ਕਿਵੇਂ ਲਾਗੂ ਹੁੰਦਾ

ਅੱਜ ਕੱਲ੍ਹ ਸਿੱਧੂ ਮੂਸੇਵਾਲਾ ਹੱਤਿਆਕਾਂਡ ਤੋਂ ਬਾਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਲ ਗੋਲਡੀ ਬਰਾੜ ਦਾ ਨਾਂਮ ਸੁਰਖੀਆਂ ਵਿੱਚ ਹੈ । ਰੋਜ਼ਾਨਾ ਕੋਈ ਨਾ ਕੋਈ ਘਟਨਾ ਕਰਮ ਸਾਹਮਣੇ ਆ ਰਹੇ ਹਨ । ਹਾਲਾਂਕਿ , ਸਵਾਲ ਹੈ ਕਿ ਇਹ ਦੋਵਾਂ ਨੂੰ ਗੈਂਗਸਟਰ ਕਿਉਂ ਕਿਹਾ ਜਾ ਰਿਹਾ ਹੈ ? ਇਹਨਾ ਉਪਰ ਕਈ ਅਪਰਾਧਾਂ ਦੇ ਚੱਲਦੇ ਗੈਂਗਸਟਰ ਐਕਟ ਦੇ ਤਹਿਤ ਕਾਰਵਾਈ ਹੋਈ । ਅੱਜ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਗੈਂਗਸਟਰ ਐਕਟ ਹੁੰਦਾ ਕੀ ਹੈ ਅਤੇ ਕਿਸੇ ਅਪਰਾਧੀ ਤੇ ਇਹ ਕਿਵੇਂ ਲਾਗੂ ਹੁੰਦਾ ਹੈ ।
ਕੀ ਹੈ ਗੈਂਗਸਟਰ ਐਕਟ : ਦੇਸ ਵਿੱਚ ਗ੍ਰੋਹ ਬਣਾ ਕੇ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਪਰਾਧਿਆਂ ਦੇ ਖਿਲਾਫ਼ ਸਾਲ 1986 ਵਿੱਚ ਇੱਕ ਐਕਟ ਬਣਾਇਆ ਗਿਆ । ਜਿਸ ਮੁਤਾਬਿਕ , ਇੱਕ ਜਾਂ ਇੱਕ ਤੋਂ ਵੱਧ ਲੋਕਾਂ ਦਾ ਸਮੂਹ ਜੋ ਅਪਰਾਧ ਨੂੰ ਅੰਜ਼ਾਮ ਦੇ ਕੇ ਨਜ਼ਾਇਜ਼ ਤਰੀਕੇ ਨਾਲ ਪੈਸੇ ਲੁੱਟਦਾ ਹੈ ਜਾਂ ਫਿਰ ਕਿਸੇ ਉਸੇ ਉਦੇਸ਼ ਜਾਂ ਵਿਉਂਤਬੰਦੀ ਤਹਿਤ ਅਪਰਾਧ ਨੂੰ ਅੰਜ਼ਾਮ ਦਿੰਦਾ ਹੈ , ਉਸ ਨੂੰ ਗੈਂਗਸਟਰ ਕਿਹਾ ਜਾਂਦਾ ਹੈ। ਇੱਕ ਆਮ ਅਪਰਾਧੀ ਦੀ ਤੁਲਨਾ ‘ਚ ਗੈਂਗਸਟਰ ਜਿ਼ਆਦਾ ਘਾਤਕ ਅਪਰਾਧਾਂ ਨੂੰ ਅੰਜ਼ਾਮ ਦਿੰਦਾ ਹੈ ਇਸ ਲਈ ਉਹਨਾਂ ਨੂੰ ਅਲੱਗ ਸ਼੍ਰੇਣੀ ‘ਚ ਰੱਖਿਆ ਜਾਂਦਾ ਹੈ। ਗੈਂਗਸਟਰ ਕੇਵਲ ਭਾਰਤ ਵਿੱਚ ਹੀ ਨਹੀਂ ਪੂਰੀ ਦੁਨੀਆ ਦੇ ਕਈ ਦੇਸ਼ਾਂ ਵਿੱਚ ਸਰਗਰਮ ਹਨ।
ਗੈਂਗਸਟਰ ਕਿਵੇਂ ਐਲਾਨੇ ਜਾਂਦੇ ਹਨ : ਯੂਪੀ ਗੈਂਗਸਟਰ ਐਕਟ ਦੇ ਮੁਤਾਬਿਕ , ਸੰਗੀਨ ਅਪਰਾਧ ਵਿੱਚ ਸ਼ਾਮਿਲ ਵਿਅਕਤੀਆਂ ਦੇ ਲਈ ਸਬੰਧਿਤ ਥਾਣਾ ਦਾ ਇੰਚਾਰਜ ਇੱਕ ਗੈਂਗ ਸੀਟ ਬਣਾਉਦਾ ਹੈ। ਇਸ ਸੀਟ ਨੂੰ ਥਾਣਾ ਇੰਚਾਰਜ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਭੇਜਦਾ ਹੈ, ਜਿਸਦੀ ਉਹ ਸਮੀਖਿਆ ਕਰਦੇ ਹਨ। ਅੰਤ ਵਿੱਚ ਜਿ਼ਲ੍ਹਾ ਅਧਿਕਾਰੀ ਇਸ ਗੈਂਗ ਸੀਟ ਦੀ ਸਮੀਖਿਆ ਅਤੇ ਨਿਰੀਖਣ ਕਰਦੇ ਹਨ। ਜੇ ਉਹਨਾਂ ਉਹਨਾਂ ਨੂੰ ਲੱਗਦਾ ਹੈ ਕਿ ਮੁਲਜਿ਼ਮ ਦੇ ਅਪਰਾਧ ਗੈਂਗਸਟਰ ਐਕਟ ਦੇ ਤਹਿਤ ਮੇਲ ਖਾਂਦੇ ਹਨ ਤਾਂ ਗੈਂਗ ਸੀਟ ਨੂੰ ਮਨਜੂਰੀ ਦੇ ਕੇ ਮੁਲਜਿ਼ਮ ਨੂੰ ਗੈਂਗਸਟਰ ਐਲਾਨ ਦਿੱਤਾ ਜਾਂਦਾ ਹੈ।
ਸਾਲ 2015 ਵਿੱਚ ਉੱਤਰ ਪ੍ਰਦੇਸ਼ ਦੀ ਤਤਕਾਲੀ ਸਰਕਾਰ ਨੇ ਗੈਂਗਸਟਰ ਐਕਟ ‘ਚ ਸੋਧ ਕੀਤੀ ਸੀ , ਜਿਸ ਨੂੰ ਉਦੋਂ ਰਾਜਪਾਲ ਰਾਮ ਨਾਇਕ ਨੇ ਮਨਜੂਰੀ ਦਿੱਤੀ ਸੀ । ਇਸ ਸੋਧ ਦੇ ਚੱਲਦੇ ਐਕਟ ਦਾ ਦਾਇਰਾ ਵੱਧ ਗਿਆ ਅਤੇ ਐਕਟ ਵਿੱਚ ਹੋਰ ਅਪਰਾਧਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ , ਜਿਸਦੀ ਸੰਖਿਆ ਪਹਿਲਾਂ ਕੇਵਲ 15 ਹੀ ਸੀ । ਗੈਂਗਸਟਰ ਐਕਟ ਤਹਿਤ ਦੋਸ਼ੀਆਂ ਨੂੰ ਦੋ ਸਾਲ ਤੋਂ 10 ਸਾਲ ਤੱਕ ਦੀ ਸਜ਼ਾ ਮਿਲਣ ਦਾ ਪ੍ਰਵਾਧਾਨ ਹੈ। ਇਸ ਤੋਂ ਹੁਣ ਸਮੇਂ ਸਮੇਂ ਤੇ ਡੀਐਮ , ਕਮਿਸ਼ਨਰ ਅਤੇ ਮੁੱਖ ਸਕੱਤਰ (ਗ੍ਰਹਿ ) ਸਮੀਖਿਆ ਕਰਦੇ ਹਨ ।

ਇੱਕ ਅਪਰਾਧ ਤੇ ਵੀ ਲੱਗ ਸਕਦਾ ਹੈ ਗੈਂਗਸਟਰ ਐਕਟ : ਸੁਪਰੀਮ ਕੋਰਟ ਨੇ ਇਸ ਸਾਲ 27 ਅਪ੍ਰੈਲ ਨੂੰ ਇੱਕ ਮਾਮਲੇ ‘ਚ ਸੁਣਵਾਈ ਦੇ ਦੌਰਾਨ ਜਸਟਿਸ ਐਮ ਆਰ ਸ਼ਾਹ ਅਤੇ ਜਸਟਿਸ ਬੀ ਵੀ ਨਾਗਰਤਾ ਦੇ ਬੈਂਚ ਨੇ ਵੱਡਾ ਫੈਸਲਾ ਸੁਣਾਇਆ ਸੀ । ਕੋਰਟ ਨੇ ਇਲਾਹਾਬਾਦ ਹਾਈਕੋਰਟ ਦੇ ਫੈਸਲੇ ਉਪਰ ਸਹਿਮਤੀ ਪ੍ਰਗਟ ਕੀਤੀ ਸੀ, ਜਿਸ ਵਿੱਚ ਗਿਆ ਸੀ ਕਿ ਕਿਸੇ ਵੀ ਗੈਂਗ ਦੁਆਰਾ ਕੀਤੇ ਗਏ ਇੱਕ ਅਪਰਾਧ ਵੀ ਗੈਂਗ ਦੇ ਮੈਂਬਰ ਉਪਰ ਵੀ ਗੈਂਗਸਟਰ ਐਕਟ ਲਾਗੂ ਕਰਨ ਲਈ ਕਾਫੀ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਜੇ ਕਿਸੇ ਮੁਲਜ਼ਮ ਉਪਰ ਪਹਿਲੀ ਵਾਰ ਕੇਸ ਦਰਜ ਹੁੰਦਾ ਹੈ ਅਤੇ ਵਾਰਦਾਤ ‘ਚ ਸ਼ਾਮਿਲ ਪਾਇਆ ਜਾਂਦਾ ਹੈ ਤਾਂ ਉਸਦੇ ਖਿਲਾਫ਼ ਵੀ ਯੂਪੀ ਗੈਂਗਸਟਰਜ ਗੈਂਗ ਅਤੇ ਐਂਟੀ-ਸੋਸ਼ਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ ਦੇ ਤਹਿਤ ਕੇਸ ਚਲਾਇਆ ਜਾ ਸਕਦਾ ਹੈ। ਬੇਸ਼ਕ ਐਕਟ ਦੀ ਧਾਰਾ 2 (ਬੀ) ਵਿੱਚ ਦਰਜ ਕਿਸੇ ਵੀ ਅਸਮਾਜਿਕ ਗਤੀਵਿਧੀ ਦੇ ਲਈ ਸਿਰਫ਼ ਇੱਕ ਹੀ ਅਪਰਾਧ, ਐਫਆਈਆਰ ਜਾਂ ਦੋਸ਼ ਪੱਤਰ ਦਾਖਿਲ ਕੀਤਾ ਗਿਆ ਹੋਵੇ ।

Total Views: 198 ,
Real Estate