ਅਮਰੀਕਾ ਦੇ ਟੈਕਸਸ ਵਿੱਚ ਉਵਾਲਡੇ ਦੇ ਇੱਕ ਐਲੀਮੈਂਟਰੀ ਸਕੂਲ ਵਿੱਚ ਬੁੱਧਵਾਰ ਨੂੰ ਗੋਲੀਬਾਰੀ ਦੀ ਘਟਨਾ ਵਾਪਰੀ ਸੀ, ਜਿਸ ਵਿੱਚ 19 ਛੋਟੇ ਬੱਚਿਆਂ ਤੇ ਉਨ੍ਹਾਂ ਦੀਆਂ ਦੋ ਅਧਿਆਪਿਕਾਵਾਂ ਦੀ ਮੌਤ ਹੋ ਗਈ। ਇਸ ਘਟਨਾ ਨਾਲ ਅਮਰੀਕਾ ਵਿੱਚ ਬੰਦੂਕਾਂ ਅਤੇ ਹਥਿਆਰਾਂ ਤੱਕ ਸੁਖਾਲੀ ਪਹੁੰਚ ਹੋਣ ਬਾਰੇ ਇੱਕ ਵਾਰ ਮੁੜ ਤੋਂ ਬਹਿਸ ਛੇੜ ਦਿੱਤੀ ਹੈ। ਦੇਖਣਾ ਦਿਲਚਸਪ ਹੈ ਕਿ ਡਾਟਾ ਸਾਨੂੰ ਅਮਰੀਕਾ ਦੇ ਗੰਨ ਕਲਚਰ ਅਤੇ ਹਥਿਆਰਾਂ ਦੀ ਆਮ ਜੀਵਨ ਵਿੱਚ ਬਹੁਲਤਾ ਦੇ ਅਸਰ ਬਾਰੇ ਕੀ ਦੱਸਦਾ ਹੈ।
1968 ਤੋਂ 2017 ਦੇ ਦਰਮਿਆਨ ਅਮਰੀਕਾ ਵਿੱਚ 15 ਲੱਖ ਮੌਤਾਂ ਹੋਈਆਂ। ਇਹ ਮੌਤਾਂ 1775 ਦੀ ਅਮਰੀਕੀ ਅਜ਼ਾਦੀ ਦੀ ਲੜਾਈ ਵਿੱਚ ਮਾਰੇ ਗਏ ਫ਼ੌਜੀਆਂ ਦੀ ਗਿਣਤੀ ਨਾਲੋਂ ਜ਼ਿਆਦਾ ਸੀ। ਸਾਲ 2020 ਵਿੱਚ ਹੀ 45 ਹਜ਼ਾਰ ਅਮਰੀਕੀਆਂ ਦੀ ਮੌਤ ਬੰਦੂਕ ਦੀ ਨਾਲ ਵਿੱਚੋਂ ਨਿਕਲੀ ਗੋਲੀ ਕਾਰਨ ਹੋਈ। ਇਹ ਮੌਤਾਂ ਭਾਵੇਂ ਖੁਦਕੁਸ਼ੀ ਦੇ ਰੂਪ ਵਿੱਚ ਹੋਵੇ ਜਾਂ ਕਿਸੇ ਗੋਲੀਬਾਰੀ ਵਿੱਚ ਹੋਈਆਂ ਹੋਣ। ਇਹ ਮੌਤਾਂ ਕਿਸੇ ਵੀ ਹੋਰ ਸਾਲ ਦੇ ਮੁਕਾਬਲੇ ਵਿੱਚ ਜ਼ਿਆਦਾ ਸਨ। ਪਿਛਲੇ ਪੰਜ ਸਾਲਾਂ ਦੇ ਮੁਕਾਬਲੇ ਇਹ 25% ਵਾਧਾ ਸੀ ਜਦਕਿ 2010 ਤੋਂ ਲੈਕੇ ਦੇਖੀਏ ਤਾਂ ਇਹ ਸੰਖਿਆ 43% ਵਾਧਾ ਦਿਖਾਉਂਦੀ ਹੈ। ਹਥਿਆਰ ਰੱਖਣ ਦਾ ਹੱਕ ਅਮਰੀਕੀਆਂ ਨੂੰ ਉੱਥੋਂ ਦੇ ਸੰਵਿਧਾਨ ਨੇ ਦਿੱਤਾ ਹੈ। ਹੁਣ ਜੋ ਲੋਕ ਹਥਿਆਰਾਂ ਉੱਪਰ ਬੰਦਸ਼ ਲਾਗੂ ਕਰਨਾ ਚਾਹੁੰਦੇ ਹਨ ਅਤੇ ਜੋ ਲੋਕ ਇਸ ਹੱਕ ਨੂੰ ਕਾਇਮ ਰੱਖਣ ਦੇ ਹਾਮੀ ਹਨ, ਦੋਵਾਂ ਵਿੱਚ ਬਹਿਸ ਚੱਲਦੀ ਰਹਿੰਦੀ ਹੈ। ਇਸ ਵਜ੍ਹਾ ਤੋਂ ਮੁੱਦੇ ਦਾ ਸਿਆਸੀਕਰਨ ਹੋ ਚੁੱਕਿਆ ਹੈ। ਜੋ ਲੋਕ ਬੰਦੂਕਾਂ ਉੱਪਰ ਬੰਦਸ਼ ਦੀ ਮੰਗ ਕਰਦੇ ਹਨ ਉਨ੍ਹਾਂ ਨੂੰ ਅਕਸਰ ਭਾਰੀ ਰੋਹ ਦਾ ਸਾਹਮਣਾ ਕਰਨਾ ਪੈਂਦਾ ਹੈ।
ਰਿਸਰਚ ਪ੍ਰੋਜੈਕਟ ਮੁਤਾਬਕ ਦੁਨੀਆਂ ਭਰ ਵਿੱਚ ਅੰਦਾਜ਼ਨ 390 ਮਿਲੀਅਨ ਬੰਦੂਕਾਂ ਹਨ। ਇਹ ਅੰਕੜੇ 2018 ਦੇ ਹਨ। ਅਮਰੀਕਾ ਵਿੱਚ ਬੰਦੂਕਾਂ ਦਾ ਅਨੁਪਾਤ 100 ਲੋਕਾਂ ਮਗਰ 120.5 ਹੈ। ਜਦਕਿ ਸਾਲ 2011 ਵਿੱਚ 100 ਲੋਕਾਂ ਮਗਰ ਸਿਰਫ਼ 88 ਹਥਿਆਰ ਸਨ। 75 ਲੱਖ ਅਮਰੀਕੀ ਬਾਲਗਾਂ ਜੋ ਜਨਸੰਖਿਆ ਦੇ ਕਰੀਬ 3% ਬਣਦੇ ਹਨ, ਨੇ ਜਨਵਰੀ 2019 ਅਤੇ ਅਪ੍ਰੈਲ 2021 ਦੌਰਾਨ ਪਹਿਲੀ ਵਾਰ ਬੰਦੂਕਾਂ ਖਰੀਦੀਆਂ।, 2020 ਦੌਰਾਨ ਕੁੱਲ 45,222 ਲੋਕਾਂ ਦੀ ਮੌਤ ਬੰਦੂਕ ਨਾਲ ਸਬੰਧਤ ਸੱਟਾਂ ਕਾਰਨ ਹੋਈਆਂ।
ਅਮਰੀਕਾ : 53 ਲੋਕ ਰੋਜ਼ਾਨਾ ਗੋਲੀ ਨਾਲ ਮਰਦੇ, ਪੜ੍ਹੋ ਦੇਸ਼ ਵਿੱਚ ਕਿੰਨੀਆਂ ਬੰਦੂਕਾਂ ?
Total Views: 204 ,
Real Estate