ਦੇਸ਼ ਦੇ ਹਿਤਾਂ ਦੀ ਰਾਖੀ ਲਈ ਵਿਰੋਧੀ ਧਿਰ ਦੀ ਮਜਬੂਤੀ ਜਰੂਰੀ ਹੈ

ਬਲਵਿੰਦਰ ਸਿੰਘ ਭੁੱਲਰ ਮੋਬਾ: 098882 75913
ਬਲਵਿੰਦਰ ਸਿੰਘ ਭੁੱਲਰ
ਮੋਬਾ: 098882 75913

ਬਲਵਿੰਦਰ ਸਿੰਘ ਭੁੱਲਰ ਮੋਬਾ: 098882-75913
ਕਿਸੇ ਦੇਸ਼ ਦੀ ਤਰੱਕੀ, ਭਲਾਈ ਤੇ ਲੋਕਾਂ ਦੇ ਹਿਤਾਂ ਦੀ ਰਾਖੀ ਲਈ ਜਰੂਰੀ ਹੁੰਦਾ ਹੈ ਕਿ ਉਸ ਦੇਸ਼ ਦੀ ਵਿਰੋਧੀ ਧਿਰ ਮਜਬੂਤ ਹੋਵੇ। ਭਾਰਤ ਇੱਕ ਜਮਹੂਰੀਅਤ ਪਸੰਦ ਦੇਸ਼ ਹੈ, ਇੱਥੇ ਸਰਕਾਰ ਵੋਟਾਂ ਨਾਲ ਚੁਣੀ ਜਾਂਦੀ ਹੈ। ਇਸ ਦੇਸ਼ ਦੀ ਕੇਂਦਰ ਪੱਧਰ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਹੈ, ਜਿਸਨੇ ¦ਬਾ ਸਮਾਂ ਦੇਸ਼ ਤੇ ਸ਼ਾਸ਼ਨ ਵੀ ਕੀਤਾ ਹੈ। ਦੇਸ਼ ਦੀ ਦੂਜੀ ਵੱਡੀ ਪਾਰਟੀ ਭਾਰਤੀ ਜਨਤਾ ਪਾਰਟੀ ਹੈ, ਜੋ ਦਹਾਕੇ ਤੋਂ ਦੇਸ਼ ਦੀ ਸੱਤ੍ਹਾ ਤੇ ਕਾਬਜ ਹੈ। ਇਹਨਾਂ ਤੋਂ ਇਲਾਵਾ ਤਾਮਿਲਨਾਡੂ, ਪੱਛਮੀ ਬੰਗਾਲ, ਤਿੰਲਗਾਨਾ, ਪੰਜਾਬ, ਆਂਧਰਾ ਪ੍ਰਦੇਸ, ਬਿਹਾਰ, ਉ¤ਤਰ ਪ੍ਰਦੇਸ਼ ਵਿੱਚ ਵੱਖ ਵੱਖ ਖੇਤਰੀ ਪਾਰਟੀਆਂ ਵੀ ਕਾਫ਼ੀ ਮਜਬੂਤ ਹਨ। ਖੱਬੀਆਂ ਪਾਰਟੀਆਂ ਵੀ ਭਾਰਤ ਭਰ ਵਿੱਚ ਕਾਫ਼ੀ ਮਜਬੂਤ ਰਹੀਆਂ ਹਨ ਅਤੇ ਸਰਕਾਰ ਵੱਲੋਂ ਨੀਤੀਆਂ ਬਣਾਉਣ ਵਿੱਚ ਉਹਨਾਂ ਦਾ ਮਹੱਤਵਪੂਰਨ ਰੋਲ ਰਿਹਾ ਹੈ, ਪਰੰਤੁ ਪਿੱਛਲੇ ਕੁੱਝ ਸਾਲਾਂ ਤੋਂ ਇਹ ਪਾਰਟੀਆਂ ਕੁੱਝ ਕਮਜੋਰ ਹੋਈਆਂ ਹਨ। ਉਹ ਲੋਕ ਹਿਤਾਂ ਲਈ ਸੰਘਰਸਸ਼ੀਲ ਹਨ ਅਤੇ ਸਰਕਾਰਾਂ ਦੀਆਂ ਗਲਤ ਨੀਤੀਆਂ ਵਿਰੁੱਧ ਡਟ ਕੇ ਲੜਾਈ ਲੜ ਰਹੀਆਂ ਹਨ, ਪਰ ਸੱਤ੍ਹਾ ਤੇ ਕਬਜੇ ਵਿੱਚ ਜਬਰਦਸਤ ਰੋਲ ਨਹੀਂ ਅਦਾ ਕਰ ਸਕੀਆਂ।
ਭਾਰਤੀ ਜਨਤਾ ਪਾਰਟੀ ਜਦੋਂ ਤੋਂ ਸੱਤ੍ਹਾ ਤੇ ਕਾਬਜ ਹੋਈ ਹੈ, ਉਸਨੇ ਆਪਣੀ ਪਕੜ ਕਾਫ਼ੀ ਮਜਬੂਤ ਕੀਤੀ ਹੈ। ਇਹ ਫਿਰਕਾਪ੍ਰਸਤ ਪਾਰਟੀ ਹੈ ਜੋ ਹਿੰਦੂਵਾਦ ਦੇ ਨਾਂ ਤੇ ਧਰਮ ਨੂੰ ਵਰਤ ਕੇ ਸੱਤ੍ਹਾ ਹਾਸਲ ਕਰਨ ਵਿੱਚ ਮਾਹਰ ਹੈ। ਕਾਂਗਰਸ ਇੱਕ ਧਰਮ ਨਿਰਪੱਖ ਪਾਰਟੀ ਹੈ, ਜਿਸਨੇ ਦੇਸ਼ ਦੀ ਆਜ਼ਾਦੀ ਵਿੱਚ ਵੀ ਬਹੁਤ ਵੱਡਾ ਰੋਲ ਨਿਭਾਇਆ ਹੈ, ਜਦੋਂ ਕਿ ਭਾਰਤੀ ਜਨਤਾ ਪਾਰਟੀ ਦਾ ਆਜ਼ਾਦੀ ਲਈ ਕੋਈ ਯੋਗਦਾਨ ਵਿਖਾਈ ਨਹੀਂ ਦਿੰਦਾ। ਕਾਂਗਰਸ ਵੱਲੋਂ ਆਜ਼ਾਦੀ ਲਈ ਲੜੀ ਲੜਾਈ ਸਦਕਾ ਹੀ ਦੇਸ਼ ਵਿੱਚ ਇਸ ਪਾਰਟੀ ਦੀ ਸਰਕਾਰ ਬਣਾਈ ਗਈ ਸੀ, ਜੋ ¦ਬਾ ਸਮਾਂ ਚਲਦੀ ਰਹੀ।
ਕਿਸੇ ਵੀ ਇੱਕ ਪਾਰਟੀ ਦੀ ਸਰਕਾਰ ਦਹਾਕਿਆਂ ਤੱਕ ਚੱਲਣੀ ਅਸੰਭਵ ਹੁੰਦੀ ਹੈ, ਲੋਕਾਂ ਵਿੱਚ ਉਸ ਪ੍ਰਤੀ ਨਿਰਾਜਗੀ ਪੈਦਾ ਹੋ ਹੀ ਜਾਂਦੀ ਹੈ ਅਤੇ ਨਿਰਾਸ਼ਾ ਫੈਲ ਜਾਂਦੀ ਹੈ। ਕਾਂਗਰਸ ਦੇ ਵਿਰੁੱਧ ਅਜਿਹਾ ਮਾਹੌਲ ਬਣ ਜਾਣ ਤੇ ਕੇਂਦਰ ਵਿੱਚ ਸਰਕਾਰਾਂ ਬਦਲਦੀਆਂ ਵੀ ਰਹੀਆਂ ਹਨ, ਇੱਕ ਵਾਰ ਜਨਤਾ ਪਾਰਟੀ ਦੀ ਸਰਕਾਰ ਬਣੀ ਅਤੇ ਗੱਠਜੋੜ ਸਰਕਾਰਾਂ ਵੀ ਬਣਦੀਆਂ ਰਹੀਆਂ ਹਨ। ਕੁਝ ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਨੇ ਹਿੰਦੂ ਪੱਤਾ ਖੇਡ ਕੇ ਸੱਤ੍ਹਾ ਤੇ ਕਬਜਾ ਕੀਤਾ ਅਤੇ ਮਜਬੂਤ ਸਰਕਾਰ ਬਣਾਈ। ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਵੱਡੀ ਬਹੁਗਿਣਤੀ ਹੋਣ ਸਦਕਾ ਮਨਮਾਨੀਆਂ ਕਰਦੀ ਆ ਰਹੀ ਹੈ, ਦੇਸ਼ ਵਿੱਚ ਇਉਂ ਜਾਪਦੈ ਜਿਵੇਂ ਲੋਕ ਰਾਜ ਨਹੀਂ ਬਲਕਿ ਡਿਕਟੇਟਰਸ਼ਿਪ ਦਾ ਰਾਜ ਹੋਵੇ।
ਸੱਤ੍ਹਾ ਦੇ ਜੋਰ ਨਾਲ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦੀ ਸਭ ਤੋਂ ਪੁਰਾਣੀ ਤੇ ਮਜਬੂਤ ਪਾਰਟੀ ਕਾਂਗਰਸ ਨੂੰ ਵੱਡਾ ਖੋਰਾ ਲਾਇਆ। ਦੇਸ਼ ਭਰ ਵਿੱਚ ਕਾਂਗਰਸ ਦੀ ਹਾਲਤ ਹੱਦੋਂ ਵੱਧ ਪਤਲੀ ਹੋ ਗਈ ਹੈ। ਭਾਜਪਾ ਵੱਲੋਂ ਮਨਮਾਨੀਆਂ ਕਰਨਾ ਵੀ ਇਸੇ ਕਰਕੇ ਸੰਭਵ ਹੋਇਆ ਹੈ ਕਿ ਉਸਨੂੰ ਮੁਕਾਬਲਾ ਦੇਣ ਵਾਲੀ ਕੋਈ ਧਿਰ ਪਰਤੱਖ ਵਿਖਾਈ ਨਹੀਂ ਦੇ ਰਹੀ। ਕਾਂਗਰਸ ਪਾਰਟੀ ਨੇ ਦੇਸ਼ ਪੱਧਰ ਤਾਂ ਕੀ ¦ਘ ਚੁੱਕੀਆਂ ਚੋਣਾਂ ਵਿੱਚ ਪੰਜਾਬ ’ਚ ਜੋ ਜਲੂਸ ਕੱਢਿਆ ਉਸਤੋਂ ਹੀ ਸਾਰੀ ਸਥਿਤੀ ਸਪਸਟ ਹੋ ਜਾਂਦੀ ਹੈ।
ਪੰਜਾਬ ਦੀ ਪਿਛਲੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਰਾਜ ਦੇ ਲੋਕਾਂ ਨੂੰ ਪੂਰੀ ਤਰ੍ਹਾਂ ਨਿਰਾਸ ਕੀਤਾ। ਰਾਜ ਵਿੱਚ ਲੋਕਾਂ ਦੀ ਕੋਈ ਸੁਣਵਾਈ ਨਾ ਕੀਤੀ ਗਈ, ਨਸ਼ਿਆਂ ਜਾਂ ਬੇਰੁਜਗਾਰੀ ਤੇ ਕਾਬੂ ਨਾ ਪਾਇਆ ਗਿਆ, ਅਪਰਾਧਾਂ ਵਿੱਚ ਲਗਾਤਾਰ ਵਾਧਾ ਹੁੰਦਾ ਰਿਹਾ, ਬੇਅਦਬੀ ਆਦਿ ਘਟਨਾਵਾਂ ਸਬੰਧੀ ਕੋਈ ਨਿਆਂ ਨਾ ਮਿਲਿਆ। ਰਾਜ ਵਿੱਚ ਵਿਦੇਸ਼ੀ ਮਹਿਮਾਨਾਂ ਦੀ ਡਟਵੀਂ ਦਖ਼ਲ ਅੰਦਾਜੀ ਹੁੰਦੀ ਰਹੀ, ਅਹੁਦੇਦਾਰੀਆਂ ਵਿਕਦੀਆਂ ਰਹੀਆਂ। ਸਭ ਕੁੱਝ ਵੇਖਦਿਆਂ ਹੋਇਆਂ ਕਾਂਗਰਸ ਹਾਈਕਮਾਂਡ ਕਰੀਬ ਸਾਢੇ ਚਾਰ ਅੱਖਾਂ ਮੀਚ ਕੇ ਵੇਖਦੀ ਰਹੀ। ਪੰਜਾਬ ਦੀਆਂ ਚੋਣਾਂ ਨਜਦੀਕ ਆਈਆਂ ਤਾਂ ਰਾਜ ਭਰ ਵਿੱਚ ਮੁੱਖ ਪਾਰਟੀ ਸ੍ਰੋਮਣੀ ਅਕਾਲੀ ਦੀ ਹਾਲਤ ਬੇਹੱਦ ਪਤਲੀ ਪੈ ਚੁੱਕੀ ਸੀ, ਨਵੀਂ ਬਣੀ ਆਮ ਆਦਮੀ ਪਾਰਟੀ ਵੀ ਬਹੁਤੀ ਮਜਬੂਤ ਵਿਖਾਈ ਨਹੀਂ ਸੀ ਦਿੰਦੀ। ਅਜਿਹੇ ਮਾਹੌਲ ਵਿੱਚ ਕਾਂਗਰਸ ਵਿਰੁੱਧ ਨਿਰਾਜਗੀ ਹੋਣ ਦੇ ਬਾਵਜੂਦ ਵੀ ਸਰਕਾਰ ਬਣਨ ਦੀਆਂ ਸੰਭਾਵਨਾ ਬਣੀਆਂ ਹੋਈਆਂ ਸਨ। ਪਰ ਚੋਣਾਂ ਤੋਂ ਕੁੱਝ ਮਹੀਨੇ ਕਾਂਗਰਸ ਹਾਈਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲਾਂਭੇ ਕਰਕੇ ਸੂਬੇ ਦੀ ਕਾਂਗਰਸ ਦਾ ਤਵਾਜਨ ਡਾਵਾਂਡੋਲ ਕਰ ਦਿੱਤਾ।
ਕੈਪਟਨ ਅਮਰਿੰਦਰ ਸਿੰਘ ਨੂੰ ਪਾਸੇ ਕਰਨ ਉਪਰੰਤ ਹਾਈਕਮਾਂਡ ਹੋਰ ਮੁੱਖ ਮੰਤਰੀ ਬਣਾਉਣ ਵਿੱਚ ਉਲਝ ਗਈ ਅਤੇ ਇਹ ਕੰਮ ਉਸਦੀ ਸਮਝ ਤੋਂ ਬਾਹਰ ਹੋ ਗਿਆ। ਪੰਜਾਬ ਵਿੱਚ ਕਾਂਗਰਸ ਤੇ ਦੋ ਨਹੀਂ ਬਲਕਿ ਕਰੀਬ ਪੰਜ ਆਗੂ ਆਪਣੇ ਆਪਣੇ ਧੜੇ ਬਣਾ ਕੇ ਮੁੱਖ ਮੰਤਰੀ ਦੀ ਕੁਰਸੀ ਦੀ ਲਾਲਸਾ ਵਿੱਚ ਭੱਜ ਦੌੜ ਕਰਨ ਲੱਗ ਪਏ। ਹਾਈਕਮਾਂਡ ਨੇ ਸ੍ਰੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਥਾਪ ਦਿੱਤਾ, ਜੋ ਕਾਮਯਾਬ ਸਾਬਤ ਨਾ ਹੋ ਸਕਿਆ। ਹਾਲਾਤ ਅਜਿਹੇ ਬਣ ਗਏ ਕਿ ਪੰਜਾਬ ਦੇ ਲੋਕ ਇਹ ਸਮਝਣ ਲੱਗ ਪਏ ਕਿ ਕਾਂਗਰਸ ਖ਼ੁਦ ਹੀ ਪੰਜਾਬ ਵਿੱਚ ਸਰਕਾਰ ਬਣਾਉਣਾ ਨਹੀਂ ਚਾਹੁੰਦੀ। ਮਾਹੌਲ ਸ੍ਰੋਮਣੀ ਅਕਾਲੀ ਦਲ ਦੇ ਡਟ ਕੇ ਵਿਰੋਧ ਵਿੱਚ ਸੀ। ਭਾਜਪਾ ਨੂੰ ਪੰਜਾਬ ਵਾਸੀ ਵੇਖਣਾ ਵੀ ਪਸੰਦ ਨਹੀਂ ਸੀ ਕਰ ਰਹੇ, ਪਰ ਉਸਨੇ ਕੈਪਟਨ ਅਮਰਿੰਦਰ ਸਿੰਘ ਨਾਲ ਰਲ ਕੇ ਕਾਂਗਰਸ ਨੂੰ ਹਰਾਉਣ ਦਾ ਮਾਹੌਲ ਪੈਦਾ ਕੀਤਾ। ਅਜਿਹੇ ਸਮੇਂ ਵਿੱਚ ਹੋਈਆਂ ਚੋਣਾਂ ਸਮੇਂ ਆਮ ਆਦਮੀ ਪਾਰਟੀ ਦਾਅ ਲਾ ਗਈ, ਕਿਉਂਕਿ ਪੰਜਾਬ ਵਾਸੀ ਤੀਜਾ ਬਦਲ ਚਾਹੁੰਦੇ ਸਨ। ਪੰਜਾਬ ਦੇ ਵੋਟਰਾਂ ਨੇ ਨਾ ਕੋਈ ਤਜਰਬੇਕਾਰ ਵੇਖਿਆ ਅਤੇ ਨਾ ਸਿਆਸੀ ਮਾਹਰ, ਆਮ ਅਦਾਮੀ ਪਾਰਟੀ ਨੇ ਜਿਸਨੂੰ ਵੀ ਟਿਕਟ ਦਿੱਤੀ ਉਸੇ ਨੂੰ ਵੋਟਾਂ ਪਾ ਦਿੱਤੀਆਂ। ਕਾਂਗਰਸ ਅਤੇ ਸ੍ਰੋਮਣੀ ਅਕਾਲੀ ਦਲ ਦੇ ਵੱਡੇ ਵੱਡੇ ਆਗੂ ਲੁਟਕ ਗਏ। ਸ੍ਰੋਮਣੀ ਅਕਾਲੀ ਦਲ ਦੇ ਸ੍ਰਪਰਸਤ ਸ੍ਰ: ਪ੍ਰਕਾਸ ਸਿੰਘ ਬਾਦਲ, ਪ੍ਰਧਾਨ ਸ੍ਰ: ਸੁਖਬੀਰ ਸਿੰਘ ਬਾਦਲ, ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਦੇ ਦਾਅਵੇਦਾਰ ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ ਸਮੇਤ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪੰਜਾਬ ਵਾਸੀਆਂ ਨੇ ਮੈਦਾਨ ਚੋਂ ਬਾਹਰ ਮੱਖਣ ਚੋਂ ਵਾਲ ਵਾਂਗ ਕੱਢ ਮਾਰਿਆ।
ਕਾਂਗਰਸ ਦਾ ਅਜਿਹਾ ਮੰਦਾ ਹਾਲ ਕੇਵਲ ਪੰਜਾਬ ਵਿੱਚ ਹੀ ਨਹੀਂ ਹੋਰ ਰਾਜਾਂ ਵਿੱਚ ਵੀ ਹੋਇਆ ਤੇ ਹੋ ਰਿਹਾ ਹੈ। ਉ¤ਤਰ ਪ੍ਰਦੇਸ ਵਿੱਚ ਵੀ ਜਿੱਥੇ ਦਹਾਕਿਆਂ ਤੋਂ ਪਾਰਟੀ ਤੇ ਕਬਜਾ ਰੱਖਣ ਵਾਲੇ ਗਾਂਧੀ ਪਰਿਵਾਰ ਦੀ ਬੇਟੀ ਪ੍ਰਿਅੰਕਾ ਗਾਂਧੀ ਮੁੱਖ ਮੰਤਰੀ ਦੀ ਦਾਅਵੇਦਾਰ ਬਣੀ ਬੈਠੀ ਸੀ, ਉ¤ਥੇ ਵੀ ਕਾਂਗਰਸ ਨੂੰ ਭਾਰੀ ਨਮੋਸ਼ੀ ਝੱਲਣੀ ਪਈ ਅਤੇ ਦੁਰਦਸ਼ਾ ਵਾਲੀ ਹਾਰ ਹੋਈ। ਦੋਵਾਂ ਰਾਜਾਂ ਵਿੱਚ ਅਜਿਹੀ ਦਸ਼ਾ ਹੋਣ ਦੇ ਬਾਵਜੂਦ ਵੀ ਕਾਂਗਰਸ ਦੀ ਹਾਈ ਕਮਾਂਡ ਨੇ ਕੋਈ ਸਬਕ ਨਹੀਂ ਲਿਆ। ਪੰਜਾਬ ਵਿੱਚ ਜੋ ਦੋ ਚਾਰ ਚੰਗੇ ਆਗੂ ਪਾਰਟੀ ਨੂੰ ਮਜਬੂਤ ਕਰਨ ਦੇ ਯਤਨ ਕਰ ਸਕਦੇ ਹਨ, ਉਹਨਾਂ ਵਿਰੁੱਧ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਜਿਸਦੀ ਤਾਜਾ ਮਿਸਾਲ ਕਾਂਗਰਸ ਦੇ ਟਕਸਾਲੀ ਪਰਿਵਾਰ ਨਾਲ ਸਬੰਧਤ ਸ੍ਰੀ ਸੁਨੀਲ ਜਾਖੜ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਹੈ। ਪੰਜਾਬ ਵਿੱਚ ਜਿੱਥੇ ਵੀ ਕਾਂਗਰਸ ਪਾਰਟੀ ਕੋਈ ਸਮਾਗਮ ਕਰਨਾ ਚਾਹੁੰਦੀ ਹੈ, ਉ¤ਥੇ ਬਰਾਬਰ ਦੋ ਸਮਾਗਮ ਹੁੰਦੇ ਹਨ, ਧੜੇ ਆਪਣੀ ਜੋਰ ਅਜਮਾਈ ਕਰਦੇ ਹਨ, ਵੱਖ ਵੱਖ ਪ੍ਰੈਸ ਕਾਨਫਰੰਸਾਂ ਹੁੰਦੀਆਂ ਹਨ, ਹਾਈਕਮਾਂਡ ਅੱਖਾਂ ਤੇ ਹੱਥ ਰੱਖੀ ਬੈਠੀ ਹੈ। ਪਾਰਟੀ ਵਿੱਚ ਕੋਈ ਅਨੁਸਾਸਨ ਨਹੀਂ ਰਿਹਾ।
ਪੰਜਾਬ ਜਾਂ ਹੋਰ ਸੂਬਿਆਂ ਦੀ ਤਰ੍ਹਾਂ ਸਮੁੱਚੇ ਦੇਸ਼ ਵਿੱਚ ਜੋ ਕਾਂਗਰਸ ਪਾਰਟੀ ਦਿਨੋਂ ਦਿਨ ਨਿਘਰਦੀ ਜਾ ਰਹੀ ਹੈ, ਇਸ ਨਾਲ ਕੇਂਦਰ ਦੀ ਮੋਦੀ ਸਰਕਾਰ ਦੀਆਂ ਮਨਮਾਨੀਆਂ ਵਧਦੀਆਂ ਜਾਂਦੀਆਂ ਹਨ। ਕਿਉਂਕਿ ਸਰਕਾਰ ਦੀ ਵਿਰੋਧੀ ਧਿਰ ਕਮਜੋਰ ਹੋ ਚੁੱਕੀ ਹੈ। ਭਾਜਪਾ ਦੀ ਮਜਬੂਤੀ ਤੇ ਕਾਂਗਰਸ ਦੀ ਮਾੜੀ ਹਾਲਤ ਦਾ ਭਾਰਤ ਲਈ ਭਾਰੀ ਨੁਕਸਾਨ ਹੋ ਰਿਹਾ ਹੈ। ਕਾਂਗਰਸ ਪਾਰਟੀ ਦੀ ਅਗਵਾਈ ਕਰਨ ਵਾਲਾ ਗਾਂਧੀ ਪਰਿਵਾਰ ਅਸਫ਼ਲ ਹੋ ਗਿਆ ਵਿਖਾਈ ਦਿੰਦਾ ਹੈ। ਜੇਕਰ ਅਜੇ ਵੀ ਸੰਭਲਿਆ ਨਾ ਗਿਆ ਤਾਂ ਭਾਜਪਾ, ਕਾਂਗਰਸ ਵਾਂਗ ਖੇਤਰੀ ਪਾਰਟੀਆਂ ਨੂੰ ਵੀ ਕਮਜੋਰ ਕਰਕੇ ਖਤਰਾ ਦੂਰ ਕਰ ਦੇਵੇਗੀ।
ਸੋ ਜੇਕਰ ਦੇਸ਼ ਨੂੰ ਕੱਟੜਤਾ ਤੇ ਫ੍ਰਿਕਾਪ੍ਰਸਤੀ ਤੋਂ ਬਚਾਉਣਾ ਹੈ, ਘੱਟ ਗਿਣਤੀਆਂ ਤੇ ਹਮਲੇ ਰੋਕਣੇ ਹਨ, ਧਰਮ ਨਿਰਪੱਖਤਾ ਨੂੰ ਕਾਇਮ ਰੱਖਣਾ ਹੈ ਤਾਂ ਵਿਰੋਧੀ ਧਿਰ ਨੂੰ ਮਜਬੂਤ ਕਰਨਾ ਹੀ ਪਵੇਗਾ। ਇਸ ਲਈ ਕਾਂਗਰਸ ਪਾਰਟੀ ਨੂੰ ਕੇਂਦਰੀ ਜਾਂ ਖੇਤਰੀ ਪੱਧਰ ਦੀਆਂ ਹੋਰ ਪਾਰਟੀਆਂ ਨਾਲ ਵਿਚਾਰਧਾਰਕ ਸਾਂਝ ਮਜਬੂਤ ਕਰਨੀ ਚਾਹੀਦੀ ਹੈ, ਆਪਣਾ ਜਥੇਬੰਦਕ ਢਾਂਚਾ ਨਵੇਂ ਸਿਰੇ ਤੋਂ ਕਾਇਮ ਕਰਨਾ ਚਾਹੀਦਾ ਹੈ। ਇੱਕ ਪਰਿਵਾਰ ਦੇ ਕਬਜੇ ਦੀ ਥਾਂ ਪੁਰਾਣੇ ਤਜਰਬੇਕਾਰ ਆਗੂਆਂ ਦੀ ਰਾਇ ਹਾਸਲ ਕਰਨੀ ਚਾਹੀਦੀ ਹੈ।

Total Views: 140 ,
Real Estate