ਤਾਕਤ ਦਾ ਬਾਦਸ਼ਾਹ -“ਚਿਲਗੋਜ਼ਾ”

ਵੈਦ ਬੀ.ਕੇ.ਸਿੰਘ
ਪਿੰਡ ਤੇ ਡਾਕ ਜੈ ਸਿੰਘ ਵਾਲਾ (ਮੋਗਾ)
ਮੋਬਾਇਲ :-9872610005

ਚਿਲਗੋਜ਼ਾ ਤਾਕਤ ਦਾ ਕੁਦਰਤ ਵਲੋਂ ਦਿੱਤਾ ਅਨਮੋਲ ਖਜ਼ਾਨਾ ਹੈ।ਸਰਦੀਆਂ ਦੀ ਬਹੁਤ ਵਧਿਆ ਖੁਰਾਕ ਹੈ। ਜੇਕਰ ਤੁਸੀ ਕਮਜ਼ੋਰੀ ਤੋਂ ਦੂਰ ਰਹਿਣਾ ਹੇੈ ਤਾਂ ਹਰ ਸਾਲ਼ ਇੱਕ ਕਿਲੋ ਚਿਲਗੋਜ਼ਾ ਖਾਉ ।ਜਿਸ ਨਾਲ 70 ਸਾਲ਼ ਤੱਕ ਕਮਜ਼ੋਰੀ ਤੁਹਾਡੇ ਨੇੜੇ ਨਹੀ ਆਵੇਗੀ । ਗਰਮੀਆਂ ‘ਚ ਇਹ ਨਹੀਂ ਖਾਣਾ ਚਾਹੀਦਾ ਸਿਰਫ ਸਰਦੀਆਂ ਦੀ ਖੁਰਾਕ ਹੈ।ਕਿਉਕਿ ਇਸ ਦੀ ਤਾਸੀਰ ਗਰਮ ਹੂੰਦੀ ਹੈ। ਬਦਾਮ, ਅਖਰੋਟ, ਮੂੰਗਫਲੀ ਨਾਲੋਂ ਇਸ ‘ਚ ਜਿਆਦਾ ਤਾਕਤ ਹੈ। ਇਸ ਦੀ ਕੀਮਤ ਤਾਂ ਜਿਆਦਾ ਹੈ ਪਰ ਸਰੀਰ ਦੀ ਤੰਦਰੁਸਤੀ ਮੂਹਰੇ ਕੁਝ ਨਹੀਂ। ਇਹ ਇੱਕ ਸੁਪਰ ਫੂਡ ਹੈ। ਇਸ ਨੂੰ ਚਿਲਗੋਜ਼ਾ,ਚਿਰੌਜ਼ੀ, ਨਿਊਜਾ, ਅੰਗਰੇਜ਼ੀ ‘ਚ ਪਾਇਨ ਨੱਟ ਕਿਹਾ ਜਾਂਦਾ ਹੈ। ਵੱਖ-2 ਪ੍ਰਦੇਸ਼ਾ ਵਿੱਚ ਅਲੱਗ-2 ਨਾਂਵਾਂ ਨਾਲ਼ ਜਾਣਿਆਂ ਜਾਂਦਾ ਹੈ। ਭਾਰਤ ‘ਚ ਇਹ ਉੱਤਰ ਤੇ ਪੱਛਮ ਹੁੰਦਾ ਹੈ। ਹਿਮਾਲਿਆਂ ‘ਚ 1800 ਤੋਂ 3000 ਮੀਟਰ ਦੀ ਉਚਾਈ ਤੇ ਪੈਦਾ ਹੁੰਦਾ ਹੈ। ਦੇਵਦਾਰ ਤੇ ਚੀੜ ਦੇ ਰੁੱਖ ਨਾਲ ਲੱਗਾ ਹੁੰਦਾ ਹੈ। ਅਫਗਾਨੀਸ਼ਤਾਨ, ਬੁਲਚਿਸਥਾਨ ,ਤੇ ਪਾਕਿਸਤਾਨ ‘ਚ ਵੀ ਹੁੰਦਾ ਹੈ।ਇਸ ਦੇ ਬੀਜ਼ 2.5 ਸੈਂਟੀਮੀਟਰ ਲੰਬੇ ਚਪਟੇ ਤੇ ਭੁਰੇ ਰੰਗ ਦੇ ਹੁੰਦੇ ਹਨ। ਇਨ੍ਹਾਂ ਦੇ ਬੀਜ਼ਾਂ ਦੀ ਗਿਰੀ ਸਫੈਦ ਤੇ ਮਿੱਠੀ ਹੁੰਦੀ ਹੈ।ਚਿਲਗੋਜੇ ਦਾ ਛਿਲਕਾ ਪਹਿਲਾ ਨਾ ਉਤਾਰੋ।ਜਦੋ ਲੋੜ ਹੋਵੇ ਉਦੋ ਹੀ ਉਤਾਰੋ।ਇੱਸ ਤਰ੍ਹਾਂ ਕਰਨ ਨਾਲ ਚਿਲਗੋਜੇ ਖਰਾਬ ਨਹੀ ਹੂੰਦੇ। ਇਸਦੇ ਰੁੱਖ ਨੂੰ ਫਰਵਰੀ ਤੇ ਦਸੰਬਰ ਵਿੱਚ ਫੁੱਲ਼ ਅਤੇ ਫੇਰ ਫਲ਼ ਲੱਗਦੇ ਹਨ। ਇਸ ਦੇ ਬੀਜਾਂ ਦਾ ਤੇਲ਼ ਦਵਾਈਆਂ ‘ਚ ਪੈਂਦਾ ਹੈ। ਇਸਦਾ ਰੁੱਖ ਲਗਭਗ 25 ਮੀਟਰ ਉੱਚਾ 3 ਮੀਟਰ ਹੈ। ਇਸਦੇ ਪੱਤੇ ਤਿੰਨ ਗੁਛਿਆਂ ਵਾਲੇ ਤੇ ਸਖਤ ਹੁੰਦੇ ਹਨ। ਇਹ ਇੱਕ ਪਹਾੜੀ ਇਲਾਕੇ ਦਾ ਫਲ਼ ਹੈ।ਇਸ ਵਿੱਚ ਖੁਰਾਕੀ ਤੱਤਾਂ ਦੀ ਭਰਮਾਰ ਹੈ।ਇੱਸ ਵਿੱਚ ਆਇਰਨ, ਵਿਟਾਮੀਨ ਬੀ,ਸ਼ੀ,ਈ ਅਤੇ ਫੋਲਿਕ ਐਸੀਡ ,ਪ੍ਰੋਟੀਨ ਮੈਗਨੀਸੀਅਮ,ਕਾਪਰ,ਜਿੰਕ,ਫਾਇਬਰ ਆਦਿ ਹੂੰਦਾ ਹੈ।ਚਿਲਗੋਜਾ ਪਹਾੜੀ ਬਦਾਮ ਕਹਾਉਦਾ ਹੈ।ਇੱਹ ਗੰਭੀਰ ਬੀਮਾਰੀਆਂ ਹੋਣ ਤੋਂ ਬਚਾਉਦਾ ਹੈ।ਅੱਖਾਂ ਦੀ ਰੌਸਨੀ ਵਧਾਉਦਾ ਹੈ।ਚਿਲਗੋਜ਼ਾ ਮੋਨੋਸੈਚਯਰੇਟਡ ਫੈਟ ਨਾਲ਼ ਭਰਿਆ ਹੈ।ਇਸ ਵਿੱਚ ਭਰਪੂਰ ਆਇਰਨ ਹੂੰਦਾ ਹੈ ਜੋ ਹਿਮੋਗਲੋਬੀਨ ਵਧਾਉਦਾ ਹੈ।
ਮਰਦਾਨਾ ਬਾਂਝਪਣ:- ਨਾਮਰਦੀ ‘ਚ ਇੱਸ ਨੂੰ ਪੁਰਾਣੇ ਜਮਾਨੇ ਤੋਂ ਹੀ ਵਰਤਿਆਂ ਜਾਂਦਾ ਹੈ।ਇੱਸ ਨਾਲ ਕਾਮ ਸਕਤੀ ਵਧਦੀ ਹੈ। ਕਿਉਕਿ ਇਸ ਵਿੱਚ ਫੈੇਟੀ ਐਸਿਡ ਤੇ ਆਇਰਨ ਬਹੁਤ ਹੁੰਦਾ ਹੈ। ਫੈੇਟੀ ਐਸਿਡ ਸ਼ੁਕਰਾਣੂ ਵਧਾਉਦਾ ਹੈ, ਕਾਮ ਸ਼ਕਤੀ ਕਾਇਮ ਰੱਖਦਾ ਹੈ ਟੈਸਟੋਸਟੇਰਾਨ ਨੂੰ ਵਧਾਉਦਾ ਹੈ ਜਿਸ ਨਾਲ਼ ਮਰਦਾਨਾ ਤਾਕਤ ਬਣੀ ਰਹਿੰਦੀ ਹੈ।


ਇੰਮੂਉਨੀਟੀ:– ਰੋਗਾਂ ਨਾਲ਼ ਲੜਣ ਦੀ ਸ਼ਕਤੀ ਵਧਾਉਦਾ ਹੈ। ਇਸ ‘ਚ ਐਂਟੀਬੈਕਟਿਰੀਅਲ ਤੇ ਅਂੈੇਟੀ ਔਂਕਸੀਡੈਂਟਸ ਗੁਣ ਹੁੰਦੇ ਹਨ।ਜੋ ਕਿ ਸਰੀਰ ਦੇ ਹਾਨੀਕਾਰਕ ਕੈਮੀਕਲ਼ ਤੋਂ ਰਖਿਆ ਕਰਦਾ ਹੈ ।ਇਸਦੇ ਤੇਲ਼ ਦੀ ਵਰਤੋਂ ਕਈ ਐੈਂਟੀਫੰਗਲ {ਖਾਜਨਾਸਕ} ਟਿਉੂਬਾਂ ‘ਚ ਵੀ ਕੀਤੀ ਜਾਂਦੀ ਹੈ।
ਪ੍ਰੈਗਨੈਸ਼ੀ ‘ਚ ਫਾਇਦੇਮੰਦ:– ਇਸ ‘ਚ ਆਇਰਨ ਜਿਆਦਾ ਹੋਣ ਕਰਕੇ ਗਰਭ ਅਵਸਥਤਾ ‘ਚ ਇਸਦਾ ਸੇਵਨ ਫਾਇਦੇਮੰਦ ਹੈ।ਗਰਭ ‘ਚ ਪਲ਼ ਰਹੇ ਬੱਚੇ ਦਾ ਸਰੀਰਕ ਵਿਕਾਸ਼ ਹੁੰਦਾ ਹੈ। ਲਾਇਸਨ ਇੱਕ ਜ਼ਰੂਰੀ ਅਮੀਨੋਂ ਐਸਿਡ ਹੈ ਜੋ ਚਿਲਗੋਜ਼ੇ ‘ਚ ਹੁੰਦਾ ਹੈ।ਜਿਸ ਨਾਲ ਬੱਚਾ ਸਵਸਥ ਤੇ ਤਗੜਾ ਹੁੰਦਾ ਹੈ।
ਕਲੈਸਟਰੋਲ ਘਟਾਉਂਦਾ:– ਇਸ ‘ਚ ਅਨਸੈਚੂਰੇਟੇਡ ਫੇੈਟ ਹੁੰਦਾ ਹੈ। ਜੋ ਕਿ ਕਲੈਸਟੋਰਲ ਨੂੰ ਘਟਾਉਂਦਾ ਹੈ। ਇਸ ‘ਚ ਮੌਜ਼ੂਦ ਟੋਕੋਫਰੋਲ ਹੁੰਦਾ ਹੈ ਜੋ ਇੱਕ ਜ਼ਬਰਦਸਤ ਐੇਂਟੀ ਔੌਂਕਸੀਡਂੈਟ ਹੈ ।ਜੋ ਸਰੀਰ ਚੋਂ ਮਾੜੇ ਕਲੈਸਟੋਰਲ ਨੂੰ ਘੱਟ ਕਰਦਾ ਹੈ। ਦਿਲ਼ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ ।ਕਲੈਸਟੋਰਲ ਦਾ ਵਧਣਾ ਹਮੇਸ਼ਾ ਦਿਲ਼ ਦੇ ਰੋਗੀ ਲਈ ਖਤਰੇ ਦੀ ਘੰਟੀ ਹੈ।
ਭੁੱਖ ਵਧਦੀ ਹੈ:- ਪਿਨੋਲੈਨੀਕ ‘ਚ ਚਿਲਗੋਜ਼ੇ ‘ਚ ਹੁੰਦਾ ਹੈ।10ਗ੍ਰਾਮ ਚਿਲਗੋਜੇ ‘ਚ 0.6 ਮਿਲੀਗ੍ਰਾਮ ਆਇਰਨ ਹੁੰਦਾ ਹੈ। ਇਸ ‘ਚ ਵਿਟਾਮਿਨ ਬੀ, ਸੀ, ਵੀ ਬਹੁਤ ਹੁੰਦਾ ਹੈ।
ਵਜਨ ਘਟਾਉਦਾ ਹੈ:-ਇਸ ਵਿੱਚ ਕਾਰਬੋਹਾਈਡ੍ਰੇਟ ਦੀ ਮਾਤਰਾ ਘੱਟ ਹੂੰਦੀ ਹੈ।ਜਿਸ ਨਾਲ ਸਰੀਰ ਦੀ ਚਰਬੀ ਨਹੀ ਵਧਦੀ ।ਚੰਗੇ ਕਲੈਸਟਰੋਲ ਨੂੰ ਵਧਾਕੇ,ਮਾੜੇ ਕਲੈਸਟਰੋਲ ਨੂੰ ਵੱਧਣ ਨਹੀ ਦਿੰਦਾ ।ਪ੍ਰੋਟੀਨ ਵੀ ਇੱਸ ਵਿੱਚ ਬਹੁਤ ਹੂੰਦਾ ਹੈ।ਪ੍ਰੋਟੀਨ ਦੀ ਪੂਰਤੀ ਨਾਲ ਬਿੰਨਾ ਵਜ੍ਹਾ ਨਾਲ ਲਗਣ ਵਾਲੀ ਭੁੱਖ ਸਾਂਤ ਹੂੰਦੀ ਹੈ।ਇਹ ਸਰੀਰ ਦੀ 30% ਭੁੱਖ ਮਾਰਦਾ ਹੈ।ਚਿਲਗੋਜਾ ਖਾਣ ਨਾਲ ਭੁੱਖ ਨਹੀ ਲਗਦੀ। ਜਿਸ ਨਾਲ ਮੋਟਾਪਾ ਘੱਟਣ ਚ ਮਦਦ ਮਿਲਦੀ ਹੈ।ਕਿਉਕਿ ਮੋਟਾਪਾ ਹਮੇਸ਼ਾ ਜਿਆਦਾ ਖਾਣ ਪੀਣ ਨਾਲ ਵਧਦਾ ਹੈ।
ਇਹ ਸਰਦੀਆਂ ਦੀ ਬਹੁਤ ਚੰਗੀ ਖੁਰਾਕ ਹੈ। ਮਹਿੰਗਾ ਹੋਣ ਕਰਕੇ ਛੱਡ ਨਾ ਦਿਉ। ਹਰ ਸਾਲ਼ ਸਰਦੀਆਂ ‘ਚ ਸਿਰਫ 1ਕਿਲੋ ਖਾਣਾ ਹੈ ਤੇ 70 ਸਾਲ ਤੱਕ ਕਮਜ਼ੋਰੀ ਤੁਹਾਡੇ ਨੇੜੇ ਨਹੀਂ ਆਵੇਗੀ। ਆਪਣੇ ਖਾਣ-ਪੀਣ ਦੇ ਫਾਲਤੂ ਸ਼ੋੌਕ ਬੰਦ ਕਰ ਦਿਉ।ਜਿਵੇ:-ਸ਼ਰਾਬ,ਮੀਟ,ਅੰਡਾ, ਸਮੋਸੇ, ਬਰਗਰ, ਪੀਜ਼ੇ ਤੇ ਪੈਸੇ ਉਡਾਉਣ ਨਾਲ਼ੋਂ ਅਜਿਹੀਆਂ ਕੀਮਤੀ ਚੀਜ਼ਾਂ ਤੇ ਪੈਸਾ ਖਰਚ ਕਰੋ। ਜੋ ਤਾਕਤਵਰ ਵੀ ਹਨ ਤੇ ਸਿਹਤਮੰਦ ਵੀ ਹਨ। ਚੰਗੀਆਂ ਚੀਜ਼ਾਂ ਲਈ ਪੈਸੇ ਜੋੜਕੇ ਰੱਖਿਆ ਕਰੋ।

Total Views: 399 ,
Real Estate