ਜ਼ਿੰਦਗੀ ……….
ਬਹੁਤ ਖੂਬਸੂਰਤ ਹੈ
ਮੈਨੂੰ ਪਤਾ ਤੂੰ ਜਾਣਦਾ ,
ਤੇਰੀ ਹਾਂਮੀ ਦਾ ਹੌਂਕਾ
ਜਪਜੀ ਦਾ ਸੁਰ ਹੋ
ਸਕੂਨ ਭਰਦਾ ।
ਸਿਖਰ ਦੁਪਹਿਰ ਤੋਂ
ਢੱਲਦੀ ਸ਼ਾਮ ਦਾ ਸਫਰ
ਬਹੁਤ ਥਕੇਵੇਂ ਦਾ ਹੁੰਦਾ
ਪਰ ਹੋ ਹਵਾ……
ਜਦ ਤੂੰ ਪੁੱਛਦਾ
ਦੱਸ ਕੈਸਾ ਸੀ ਦਿਨ ?
…….ਸੱਚ !
ਰੂਹ ਰਹਿਰਾਸ ਦੇ
ਸ਼ਬਦਾਂ ਵਾਂਗ
ਹੋ ਤੁਰਦੀ ਹੈ ।
ਸਮੁੰਦਰ ਪਾਰ ਤੁਰਨਾ
ਭਾਵੇਂ ਸੌਖਾ ਨਹੀਂ ਯਾਰਾ ,
ਸਮੁੰਦਰਾਂ ਦੀਆਂ ਵੀ ਤਾਂ
ਨੇ ਆਪਣੀਆਂ……
ਨੀਯਤਾਂ ਤੇ ਰਸਮਾਂ ,
ਕਦੇ ਗਲ ਮਿਲਦਾ
ਕਦੇ ਰੋਹੜ ਲੈ ਜਾਂਦਾ
ਤੋੜ ਪਾਰ……
ਕੋਈ ਵਿਰਲਾ ਜਾਂਦਾ ,
ਲਾਸ਼ ਹੋ ਮੁੜਨਾ
ਅੰਦਰੋ ਬਾਹਰ ,
ਇਸ਼ਕ ਹਕੀਕੀ
ਹੈ ਕਰਨਾ ਔਖਾ ,
ਕੰਨ ਪੜਵਾਈ
ਜੋਗੀ ਹੋ ਤੁਰਨਾ
ਤੇ ਜਿਊਦੇ ਵੱਸਣਾ ,
ਹਾਂ! ਜਿਊਂਦੇ ਜੀ
ਇੰਝ ਮਰਨਾ
ਸੌਖਾ ਨਹੀਂ ਯਾਰਾ ।
Total Views: 381 ,
Real Estate