ਆਨੰਦ ਵਿਚ ਵਿਘਨ

ਗੁਰਮੇਲ ਸਰਾ

ਮੈਂ ਇਕ ਦਿਨ ਸਿਖ਼ਰ ਦੁਪਹਿਰੇ ਘਰ ਨੇੜੇ ਸੜਕ ਉਤੇ ਲਿਟ ਗਿਆ। ਚੰਗਾ ਲੱਗ ਰਿਹਾ ਸੀ , ਪਰ ਇਕ ਬਜ਼ੁਰਗ ਨੇ ਕਿਹਾ ਕਿ “ਤੈਨੂੰ ਸ਼ਰਮ ਨਹੀਂ ਆਉਂਦੀ, ਪੜ੍ਹਿਆ-ਲਿਖਿਆ ਹੋ ਕੇ ਸੜਕ ‘ਤੇ ਲਿਟਿਆ ਪਿਆ ਹੈਂ?”

ਮੈਂ ਉੱਠ ਕੇ ਉਸ ਦੇ ਨਾਲ ਤੁਰ ਪਿਆ। ਅਗਾਹਾਂ ਪਾਰਕ ਵਿਚ ਲੋਕ ਤਾਸ਼ ਖੇਡ ਰਹੇ ਸਨ, ਜੋ ਮੇਰੇ ਰੁਤਬੇ ਤੋਂ ਵਾਕਫ ਸਨ। ਸਲਾਮਾਂ ਵੱਜਣ ਲੱਗੀਆਂ; ਉਹ ਬਜ਼ੁਰਗ ਹੱਥ ਜੋੜ ਕੇ ਕਹਿਣ ਲੱਗਿਆ: “ਜੀ ਮੁਆਫੀ ਦੇ ਦਿਉ, ਮੈਨੂੰ ਨਹੀਂ ਪਤਾ ਸੀ ਤੁਸੀਂ ਏਡੇ ਵੱਡੇ ਅਫਸਰ ਹੋ!” ਮੈਂ ਅੱਗੋਂ ਕਿਹਾ ਕਿ ਮੁਆਫੀ ਵਾਲੀ ਤਾਂ ਕੋਈ ਗੱਲ ਨਹੀਂ, ਪਰ ਤੁਸੀਂ ਮੇਰੇ ਆਨੰਦ ਵਿਚ ਵਿਘਨ ਪਾ ਦਿੱਤਾ!
ਉਸ ਦਿਨ ਤੋਂ ਬਾਅਦ ਉਸ ਬਜ਼ੁਰਗ ਦੇ ਦਰਸ਼ਨ ਨਹੀਂ ਹੋਏ!

Total Views: 348 ,
Real Estate