ਤੇਰੀ ਯਾਦ ਨੇ

ਕਾਰਿਆ ਪ੍ਰਭਜੋਤ ਕੌਰ

ਤੇਰੀ ਯਾਦ ਨੇ
ਤਾਂ ਮੈਨੂੰ ਆਪਣੇ
ਆਪ ਨਾਲੋ ਵੀ
ਦੂਰ ਕਰ
ਗੁੰਮ ਕਰਤਾ ,
ਚੁੱਪ-ਸ਼ਾਂਤ
ਅਡੋਲ ਬੈਠੀ ਹਾਂ
ਅੱਖਾਂ ਸਾਹਾਂ ‘ਚ
ਤੇਰੇ ਨਾਲ ।
ਸਾਹ ਲੈਣੋ
ਵੀ ਡਰਾਂ
ਕਿਤੇ ਬਿਰਤੀ ਨਾ
ਟੁੱਟ ਜਾਵੇ ,
ਭੁਰ ਨਾ ਜਾਂਵਾ
ਕਿਰਦੀ ਰੇਤ ਹੋ
ਤੇਰੇ ਹੱਥਾਂ ‘ਚੋਂ ।
ਭਟਕਣ…..
ਬੰਦਗੀ ਹੋਈ ,
ਪਰਾਪਤੀ….
ਕੁਝ ਵੀ ਨਾ ,
ਬਸ ਆਵਾਜ਼
ਤੇ ਮੇਰੀ ਨਜ਼ਰ ‘ਚ
ਇਕ ਧੁੰਦਲਾ ਅਕਸ ,
ਬੁੱਧ-ਨਾਨਕ ਜਿਹਾ
ਕੁਝ ਅਧੂਰਾ ……
ਰੱਬ ਵਰਗਾ ,
ਲੱਭ ਉਸਨੂੰ
ਭਰ ਲੈਣਾਂ
ਆਪਣੇ ਹੀ ਅੰਦਰ
ਆਪਣੇ ਹੀ ਇਸ
ਜਨੂਨ ਨੂੰ ਮੈਂ ।

Total Views: 333 ,
Real Estate