ਰਸ਼ੀਆ ਅਤੇ ਯੁਕਰੇਨ ਦੀ ਜੰਗ ਨੂੰ ਪੰਜਾਹ ਦਿਨ ਪੂਰੇ

ਦਵਿੰਦਰ ਸਿੰਘ ਸੋਮਲ
ਚਲ ਰਹੀ ਯੁਕਰੇਨ ਅਤੇ ਰਸ਼ੀਆ ਦੀ ਜੰਗ ਅੱਜ ਪੰਜਾਹਵੇ ਰੋਜ ਅੰਦਰ ਆ ਪੁੱਜੀ ਹੈ। ਇਸ ਨਾਲ ਸਬੰਧਿਤ ਇਸ ਸਮੇ ਦੀਆ ਕੁਝ ਅਹਿਮ ਜਾਣਕਾਰੀਆ ਇਸ ਤਰਾ ਨੇ।
ਰਸ਼ੀਆ ਦੀ ਫਲੈਗਸ਼ਿੱਪ ਮੋਸਕਵਾ ਅੰਦਰ ਅੱਗ ਲੱਗਣ ਦੀਆ ਰਿਪੋਰਟਾ ਮਿਲੀਆ ਨੇ ਜਿਸ ਵਾਰੇ ਰਸ਼ੀਆ ਨੇ ਕਿਹਾ ਕੇ ਮੋਸਕਵਾ ਮਿਜਾਇਲ ਕਰੂਸਰ ਬੁਰੀ ਤਰਾ ਨੁਕਸਾਨੀ ਗਈ ਹੈ ਜਦੋ ਇਸ ਅੰਦਰ ਪਏ ਅਸਲੇ ‘ਚ ਧਮਾਕਾ ਹੋਣ ਕਾਰਣ ਅੱਗ ਲੱਗ ਗਈ। ਮੋਸਕੋ ਦਾ ਕਹਿਣਾ ਹੈ ਕੀ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਸਾਰਾ ਕਰਿਉ ਸੁਰੱਖਿਅਤ ਹੈ ਅਤੇ ਇਹ ਘਟਨਾ ਕਿਉ ਹੋਈ ਇਸਦੀ ਜਾਂਚ ਕੀਤੀ ਜਾ ਰਹੀ ਹੈ।
ਜਦਕਿ ਮੀਡੀਆ ਰਿਪੋਰਟਾ ਅਨੁਸਾਰ ਕੁਝ ਯੁਕਰੇਨੀਅਨ ਜਰਾਏ ਇਹ ਦਾਅਵਾ ਕਰ ਰਹੇ ਨੇ ਜਿਹਨਾ ਦੀ ਪੁਸ਼ਟੀ ਨਹੀ ਕੇ ਇਸ ਸ਼ਿੱਪ ਉੱਤੇ ਯੁਕਰੇਨ ਦੀ ਮਿਲਟਰੀ ਵਲੋ ਐਂਟੀ ਸ਼ਿੱਪ ਮਿਜਾਇਲਜ ਦਾਗੀਆ ਗਈਆ ਨੇ।
ਪੌਲੈਂਡ ਲਿਥੌਨੀਆ ਲਤਵੀਆ ਅਤੇ ਇਸਤੋਨੀਆ ਦੇ ਰਾਸ਼ਟਰਪਤੀਆ ਵਲੋ ਕੀਅਵ ਦਾ ਦੌਰਾ ਕੀਤਾ ਗਿਆ।
ਉਹ ਯੁਕੇਰਨ ਦੇ ਨਾਲ ਖੜੇ ਨੇ ਇਹ ਵਿਖਾਉਣ ਲਈ ਯੂਐਸ ਸਰਕਾਰ ਦਾ ਕੋਈ ਅਹਿਮ ਮੰਤਰੀ ਵੀ ਕੀਅਵ ਦਾ ਦੌਰਾ ਕਰ ਸਕਦਾ ਹੈ ਸਕਾਈ ਨਿਊਜ ਦੀ ਰਿਪੋਰਟ ਮੁਤਾਬਿਕ ਇਸ ਵਾਰੇ ਸੋਚਿਆ ਜਾ ਰਿਹਾ ਹੈ।
ਯੂਐਸ ਵਲੋ ਰਸ਼ੀਆ ਦੇ ਹੇਠਲੇ ਸਦਨ ਦੇ ਮੈਬਰਾ ਨੂੰ ਨਿਸ਼ਾਨਾ ਬਣਾਉਣ ਤੋ ਬਾਅਦ ਰਸ਼ੀਆ ਨੇ ਕਿਹਾ ਕੇ ਬਦਲੇ ਵਿੱਚ ਉਹ ਵੀ ਯੂਐਸ ਹਾਊਸ ਔਫ ਰੈਪਰਨਜੇਟਵ ਅਤੇ ਕੇਨਡੀਅਨ ਸੇਨਟਰਜ ਉੱਪਰ ਸੇਨਕਸ਼ਨਸ ਲਗਾਵੇਗਾ।
ਯੁਕਰੇਨੀਅਨ ਰਾਸ਼ਟਰਪਤੀ ਜੇਲਨੇਸਕੀ ਨੇ ਆਖਿਆ ਕੇ ਅੰਤਰਰਾਸ਼ਟਰੀ ਕਰਮੀਨਲ ਕੋਰਟ ਦੇ ਪ੍ਰੋਸੀਕਿਉਟਰ ਕਾਰੀਮ ਖਾਨ ਨੇ ਬੁੱਧਵਾਰ ਨੂੰ ਬੁੱਚਾ ਦਾ ਦੌਰਾ ਕੀਤਾ।

Total Views: 247 ,
Real Estate