ਕਾਰਿਆ ਪ੍ਰਭਜੋਤ ਕੌਰ
ਮੈਂ ਵੀ ਕਲਬੂਤ ਹੋਈ
ਬੰਦ ਹਾਂ – – –
ਮਿੱਟੀ ਆਪਣੀ ‘ਚ ,
ਉਸ ਕਲਬੂਤ ‘ਤੇ
ਕਈ ਲੇਪ ਹੁੰਦੇ
ਰੰਗ ਬੁਟੀਆਂ ਦੇ ,
ਮੈਂ ਤਾਂ ਵਲੇਟੀ ਬੈਠੀ ਹਾਂ
ਰਿਸ਼ਤੀਆ ਦੀ
ਚਾਸ਼ ਜਹੀ ,
ਤੇ ਖੰਡਰ ਹੋਏ
ਉਹਨਾਂ ਦੇ ਸੱਚ ,
ਭਰ ਅੱਖਾਂ’ਚ ਸਭ
ਰੂਹ ਫਿਰ ਸਾਹ ਹੋ
ਘੰਟੋ-ਬੰਧੀ – – –
ਬੈਠ ਚੁੱਪ ਏਕਾਂਤ’ਚ
ਆਪਣੇ ਆਪ’ਚ ਗੁੰਮ
ਤੱਕਦੀ ਰਹਿੰਦੀ ਹੈ
ਤਾਬੂਤ ਹੋਈ …….
ਜ਼ਿੰਦਗੀ ਦੀ ਰਾਹ ਵਲ ,
ਕਦੇ ਤਾਂ ਕੋਈ ਖੋਲ੍ਹ
ਤੱਕੇਗਾ ਇਸ ਬੱਝੀ
ਢੱਕੀ ਰੂਹ ਦੇ ਚਿਹਰੇ ਨੂੰ
ਭਾਵੇਂ ਆਖਰੀ ਵਾਰ ,
ਕਬਰ ‘ਚ…….
ਸੁਟਣ ਤੋਂ ਪਹਿਲਾਂ।
Total Views: 356 ,
Real Estate