ਮਹਿਲਾ ਦਿਵਸ – ਪਹਿਲੀ ਵਾਰ ਹੈ ਦੇਸ਼ ਵਿੱਚ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਵੱਧ ਗਿਣਤੀ

ਦੁਨੀਆ ਭਰ ‘ਚ ਅੱਜ ਔਰਤ ਦਿਹਾੜਾ ਮਨਾਇਆ ਜਾ ਰਿਹਾ ਹੈ। ਭਾਰਤ ਦੇ ਅੰਕੜਿਆਂ ਮੁਤਾਬਿਕ ਆਜ਼ਾਦੀ ਤੋਂ ਦੇਸ਼ ਵਿੱਚ ਔਰਤਾਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ ਵੱਧ ਹੈ । ਹੁਣ 1000 ਪੁਰਸ਼ਾਂ ਦੇ ਮੁਕਾਬਲੇ 1020 ਔਰਤਾਂ ਹਨ।
ਪੰਜਵੇ ਰਾਸ਼ਟਰੀ ਪਰਿਵਾਰ ਅਤੇ ਹੈਲਥ ਸਰਵੇ ਦੇ ਮੁਤਾਬਕ ਹੁਣ ਦੇਸ਼ ਵਿੱਚ 1000 ਮੁਕਾਬਲੇ 1020 ਔਰਤਾਂ ਹੁਣ ਹਨ। ਇਸ ਵਿੱਚ ਖਾਸੀਅਤ ਇਹ ਵੀ ਹੈ ਕਿ ਸਾਡੇ ਦੇਸ ਵਿੱਚ ਜਿੱਥੇ ਪਹਿਲਾਂ ਬੱਚੀਆਂ ਦੀ ਭਰੂਣ ਹੱਤਿਆ ਹੋ ਜਾਂਦੀ ਸੀ , ਯਾਨੀ ਉਹਨਾ ਦੇ ਲਈ ਜੀਵਨ ਮੌਕੇ ਮੁੰਡਿਆਂ ਦੇ ਮੁਕਾਬਲੇ ਘੱਟ ਸਨ , ਹੁਣ ਉਹ ਅੱਗੇ ਵੱਧ ਰਹੀ ਹੈ। ਹੁਣ ਪਿੰਡਾਂ ‘ਚ 1000 ਪੁਰਸ਼ਾਂ ਦੇ ਮੁਕਾਬਲੇ 1037 ਔਰਤਾਂ ਅਤੇ ਸ਼ਹਿਰਾਂ ‘ਚ 985 ਹਨ। ਚੌਥੇ ਨੈਸ਼ਨਲ ਫੈਮਿਲੀ ਹੈਲਥ ਸਰਵੇ ਦੇ ਹਿਸਾਬ ਨਾਲ ਪਿੰਡਾਂ ‘ਚ 1000 ਪੁਰਸਾਂ ਦੀ ਤੁਲਨਾ ਵਿੱਚ 1009 ਔਰਤਾਂ ਸਨ।

Total Views: 169 ,
Real Estate