ਰੂਸ ਅਤੇ ਯੂਕਰੇਨ ਦਰਮਿਆਨ ਪਿਛਲੇ 12 ਦਿਨਾਂ ਤੋਂ ਜਾਰੀ ਜੰਗ ਕਾਰਨ ਦੁਨੀਆਂ ਭਰ ਵਿੱਚ ਤੇਲ ਦਾ ਵਿਆਪਕ ਸੰਕਟ ਖੜ੍ਹਾ ਹੋ ਗਿਆ ਹੈ। ਕੱਚੇ ਤੇਲ ਦੀਆਂ ਕੀਮਤਾਂ 110 ਡਾਲਰ ਪ੍ਰਤੀ ਬੈਰਲ ਤੋਂ ਪਾਰ ਪਹੁੰਚ ਗਈਆਂ ਹਨ। ਅਜਿਹੇ ਦਿਨਾਂ ਵਿੱਚ ਤੇਲ ਦੇ ਸੰਕਟ ਦਾ ਅਸਰ ਯੂਰਪ ਤੋਂ ਲੈ ਕੇ ਅਮਰੀਕਾ ਸਮੇਤ ਪੂਰੀ ਦੁਨੀਆਂ ਵਿੱਚ ਦੇਖਿਆ ਜਾ ਸਕਦਾ ਹੈ। ਹਾਲਾਂਕਿ ਅਜਿਹੇ ਮੁਸ਼ਕਲ ਸਮਿਆਂ ਉੱਤੇ ਹੀ ਅਮਰੀਕਾ ਦੀ ਨਿਗ੍ਹਾ ਆਪਣੇ ਦੱਖਣਿਆਂ ਸੂਬਿਆਂ ਲੁਜ਼ਿਆਨਾ ਅਤੇ ਟੈਕਸਸ ਵਿੱਚ ਸਥਿਤ ਤੇਲ ਭੰਡਾਰ ਵਾਲੀਆਂ ਗੁਫ਼ਾਵਾਂ ਉੱਪਰ ਜਾਂਦੀ ਹੈ। ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਅਮਰੀਕਾ ਸਮੇਤ ਕੌਮਾਂਤਰੀ ਊਰਜਾ ਏਜੰਸੀ ਨਾਲ ਜੁੜੇ ਦੇਸਾਂ ਨੇ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਠੱਲ੍ਹ ਪਾਉਣ ਲਈ ਸੱਠ ਮਿਲੀਅਨ ਬੈਰਲ ਤੇਲ ਜਾਰੀ ਕਰਨ ਦਾ ਫ਼ੈਸਲਾ ਲਿਆ ਹੈ। ਬਾਇਡਨ ਪ੍ਰਸ਼ਾਸਨ ਨੇ ਆਪਣੇ ਰਣਨੀਤਿਕ ਤੇਲ ਭੰਡਾਰ ਤੋਂ 30 ਮਿਲੀਅਨ ਬੈਰਲ ਤੇਲ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ।
ਅਮਰੀਕਾ ਦਾ ਧਰਤੀ ਦੀ ਕੁੱਖ ਵਿੱਚ ਸਥਿਤ ਇਹ ਤੇਲ ਭੰਡਾਰ ਇੰਨਾ ਵੱਡਾ ਹੈ ਕਿ ਇਹ ਅਮਰੀਕਾ ਨੂੰ ਅਜਿਹੇ ਮੁਸ਼ਕਲ ਸਮਿਆਂ ‘ਤੇ ਆਪਣੀ ਤੇਲ ਦੀ ਖ਼ਪਤ ਨੂੰ ਪੂਰਾ ਕਰਨ ਅਤੇ ਤੇਲ ਬਜ਼ਾਰ ਵਿੱਚ ਪੂਰਤੀ ਨੂੰ ਸੰਭਾਲਣ ਦਾ ਮੌਕਾ ਦਿੰਦਾ ਰਿਹਾ ਹੈ।
ਅਮਰੀਕਾ ਦਾ ਇਹ ਤੇਲ ਭੰਡਾਰ ਲੁਜ਼ਿਆਨਾ ਦੇ ਬੇਟਨ ਰੋਗ ਤੋਂ ਲੈਕੇ ਟੈਕਸਸ ਦੇ ਫ੍ਰੀਪੋਰਟ ਤੱਕ ਫੈਲੀਆਂ ਜ਼ਮੀਨਦੋਜ਼ ਗੁਫ਼ਾਵਾਂ ਵਿੱਚ ਲੂਣ ਦੀਆਂ ਚਟਾਨਾਂ ਵਿੱਚ ਮੌਜੂਦ ਹੈ। ਲੂਣ ਕੱਚੇ ਤੇਲ ਨੂੰ ਸੁਰੱਖਿਅਤ ਰੱਖਣ ਵਿੱਚ ਕਾਫ਼ੀ ਲਾਭਦਾਇਕ ਹੁੰਦਾ ਹੈ ਕਿਉਂਕਿ ਇਹ ਦੋਵੇਂ ਆਪਸ ਵਿੱਚ ਘੁਲਦੇ ਨਹੀਂ ਹਨ। ਅਜਿਹੇ ਵਿੱਚ ਇਨ੍ਹਾਂ ਗੁਫ਼ਾਵਾਂ ਨੂੰ ਤੇਲ ਜਮ੍ਹਾਂ ਕਰਨ ਦੇ ਲਿਹਾਜ਼ ਨਾਲ ਕਾਫ਼ੀ ਢੁਕਵੀਆਂ ਮੰਨਿਆ ਜਾਂਦਾ ਹੈ। ਇਨ੍ਹਾਂ ਗੁਫ਼ਾਵਾਂ ਵਿੱਚ 700 ਮਿਲੀਅਨ ਬੈਰਲ ਕੱਚਾ ਤੇਲ ਜਮ੍ਹਾਂ ਕੀਤਾ ਜਾ ਸਕਦਾ ਹੈ। ਅਮਰੀਕੀ ਊਰਜਾ ਵਿਭਾਗ ਦੇ ਮੁਤਾਬਕ ਪਿਛਲੀ 25 ਫਰਵਰੀ ਤੱਕ ਇੱਥੇ 580 ਮਿਲੀਅਨ ਬੈਰਲ ਤੇਲ ਮੌਜੂਦ ਸੀ। ਹਾਲਾਂਕਿ ਜ਼ਮੀਨ ਉੱਪਰ ਜ਼ਿਆਦਾ ਕੁਝ ਨਜ਼ਰ ਨਹੀਂ ਆਉਂਦਾ ਅਤੇ ਸਿਰਫ਼ ਕੁਝ ਖੂਹਾਂ ਦੇ ਮੂੰਹ ਅਤੇ ਪਾਈਪ ਹੀ ਦਿਸਦੇ ਹਨ।
ਅਮਰੀਕਾ ਨੇ ਲੁਕੋ ਕੇ ਰੱਖਿਆ ਹੋਇਆ 580 ਮਿਲੀਅਨ ਬੈਰਲ ਤੇਲ
Total Views: 458 ,
Real Estate