ਮੌਸਮ ਮੁਤਾਬਿਕ ਹਰੇਕ ਚੀਜ਼ ਬਜ਼ਾਰ ‘ਚ ਆਉਂਦੀ ਹੈ।ਭਾਵੇ ਉਹ ਸਬਜ਼ੀ ਹੈ ਭਾਵੇ ਉਹ ਕੋਈ ਫਲ਼ ਹੈ, ਚਾਹੇ ਮੌਸਮ ਮੁਤਾਬਿਕ ਕੋਈ ਵੀ ਚੀਜ਼ ਜੋ ਪੈਦਾ ਹੁੰਦੀ ਹੈ।ਆਪਾਂ ਨੂੰ ਆਮ ਹੀ ਦੇਖਣ ਨੂੰ ਮਿਲਦੀ ਹੈ।ਕਈ ਚੀਜ਼ਾਂ ਆਪਾਂ ਦੇਖਦੇ ਤੇ ਸੁਣਦੇ ਜ਼ਰੂਰ ਹਾਂ ਪਰ ਉਨ੍ਹਾਂ ਬਾਰੇ ਆਪਾਂ ਨੂੰ ਪੂਰਾ ਗਿਆਨ ਨਹੀਂ ਹੁੰਦਾ।ਅਕਤੂਬਰ, ਨਵੰਬਰ ਤੋਂ ਲੈ ਕੇ ਜਨਵਰੀ ਤੱਕ ‘ਚ ਆਪਾਂ ਸਿਘਾੜੇ ਆਮ ਹੀ ਬਜ਼ਾਰ ‘ਚ ਰੇਹੜੀਆਂ ਤੇ ਢੇਰਾਂ ਦੇ ਢੇਰ ਪਏ ਦੇਖਦੇ ਹਾਂ।ਜੋ ਕਿ ਤਿੰਨ ਕੋਨੇ ਜਿਹੇ, ਭੁਰੇ ਤੇ ਕਾਲ਼ੇ ਹਰੇ ਰੰਗ ਦੇ ਹੁੰਦੇ ਹਨ।ਸਿਘਾੜਾ ਪਾਣੀ ‘ਚ ਹੁੰਦਾ ਹੈ।ਭਾਵ ਤਲਾਬਾਂ ਦੇ ਪਾਣੀ ਉੱਤੇ ਵੇਲ ਵਾਂਗ ਤੈਰਦਾ ਮਿਲਦਾ ਹੈ।ਭਾਰਤ ਤੋਂ ਇਲਾਵਾ ਇਹ ਚੀਨ ‘ਚ ਵੀ ਮਿਲਦਾ ਹੈ।ਸਿਘਾੜੇ ਨੂੰ ਪਾਣੀ ਫਲ਼, ਵਾਟਰ ਚੈਸਟਨੱਟ ਕਹਿੰਦੇ ਹਨ ਤੇ ਵੱਖ-2 ਪ੍ਰਦੇਸ਼ਾ ਵਿੱਚ ਲੋਕਾਂ ਨੇ ਆਪਣੇ-2 ਨਾਂਵ ਰੱਖੇ ਹਨ।ਇਹ ਸਿਹਤ ਲਈ ਬਹੁਤ ਫਾਇਦੇਮੰਦ ਹੈ।ਇਹ ਇੱਕ ਪੌਸ਼ਟਿਕ ਫਲ਼ ਹੈ।ਇਸ ‘ਚ ਪਾਣੀ ਦੀ ਮਾਤਰਾ ਬਹੁਤ ਹੁੰਦੀ ਹੈ।ਕੈਲਰੀ ਦੀ ਮਾਤਰਾ ਘੱਟ ਹੁੰਦੀ ਹੈ। ਇਹ ਫੇੈਟ ਫਰੀ ਹੁੰਦਾ ਹੈ।ਇਸ ਵਿੱਚ ਵਿਟਾਮਿਨ ਏ, ਬੀ, ਆਇਰਨ, ਸਿਟਰਿਕ ਐਸਿਡ,ਫਾਸਫੋਰਸ, ਨਿਕੋਟੀਨੀਕ ਐਸੀਡ, ਮੈਗਜ਼ੀਨ, ਕੈਲਸ਼ੀਅਮ, ਜ਼ਿੰਕ, ਸੋਡੀਅਮ, ਬਹੁਤ ਮਾਤਰਾ ‘ਚ ਹੁੰਦਾ ਹੈ।ਇਸ ਵਿੱਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਡਾਇਟਰੀ ਫਾਇਬਰ ਵੀ ਹੁੰਦਾ ਹੈ ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।ਆਯੂਰਵੈਦ ਅਨੁਸਾਰ ਸਿੰਘਾੜੇ ‘ਚ ਮੱਝ ਦੇ ਦੁੱਧ ਨਾਲੋਂ 22% ਮਿਨਰਲ ਜਿਆਦਾ ਹੁੰਦੇ ਹਨ।ਇਸ ਨਾਲ਼ ਅਨਰਜ਼ੀ ਬਹੁਤ ਮਿਲਦੀ ਹੈ।ਇਸ ‘ਚ ਕਾਰਬੋਹਾਈਡ੍ਰੇਟ ਬਹੁਤ ਹੁੰਦਾ ਹੇੈ।ਇਸ ਨੂੰ ਖਾਂਦੇ ਹੀ ਸਰੀਰ ‘ਚ ਐੈਨਰਜ਼ੀ ਆ ਜਾਂਦੀ ਹੈ। 100 ਗ੍ਰਾਮ ਸਿੰਘਾੜਾ ਖਾਣ ਨਾਲ਼ ਸਰੀਰ ਨੂੰ 115 ਕੈਲਰੀ ਮਿਲਦੀ ਹੈ।ਥਾਈਰਡ ‘ਚ ਸਿੰਘਾੜਾ ਬਹੁਤ ਲਾਹੇਮੰਦ ਸਾਬਤ ਹੋ ਸਕਦਾ ਹੈ।ਕਿਉਕਿ ਇਸ ‘ਚ ਆਊਡੀਨ,ਮੈਗਜ਼ੀਨ,ਮਿਨਰਲਜ਼ ਹੋਣ ਕਰਕੇ ਥਾਈਰਡ ਕੰਟਰੋਲ਼ ਹੁੰਦਾ ਹੈ।ਸਰਦੀਆਂ ‘ਚ ਖਾਂਸੀ ਜੁਕਾਮ ਵਾਲ਼ੇ ਮਰੀਜ਼ਾ ਲਈ ਸਿੰਘਾੜੇ ਦਾ ਆਟਾ ਭਾਵ ਸੁੱਕੇ ਸਿੰਘਾੜੇ ਕੁੱਟਕੇ ਰੱਖੇ ਹੋਏ ਖਾਧੇ ਜਾਣ ਤਾਂ ਕਫ ਨੂੰ ਤੁਰੰਤ ਅਰਾਮ ਆਉਦਾ ਹੈ।ਇਸ ਨਾਲ਼ ਸਰਦੀ ,ਖਾਂਸੀ, ਬਲਗਮ ਨੂੰ ਬਹੁਤ ਅਰਾਮ ਰਹਿੰਦਾ ਹੈ।ਕਿਉਕਿ ਇਸ ‘ਚ ਐਟੀਔਕਸੀਡੈਟ ਗੁਣ ਹੁੰਦੇ ਹਨ।ਜੋ ਸਰੀਰ ਦੀ ਸਫਾਈ ਕਰਦੇ ਰਹਿੰਦੇ ਹਨ।
ਗਰਭਵਤੀ ਔਰਤਾਂ ਲਈ ਇਹ ਬਹੁਤ ਚੰਗਾ ਹੁੰਦਾ ਹੈ।ਇਹ ਗਰਭ ਨੂੰ ਸਹੀ ਪੋਸ਼ਣ ਦਿੰਦਾ ਹੈ।ਨਾਲ਼-ਗਰਭ ਦੀ ਰੱਖਿਆ ਕਰਦਾ ਹੈ।ਜਿਸ ਨਾਲ਼ ਗਰਭਪਾਤ ਦਾ ਖਤਰਾ ਘੱਟ ਜਾਂਦਾ ਹੈ।ਕਿਉਕਿ ਗਰਭ ਲਈ ਜ਼ਰੂਰੀ ਤੱਤ ਸਿੰਘਾੜੇ ‘ਚ ਮੌਜ਼ੂਦ ਰਹਿੰਦੇ ਹਨ।ਜਿੰਨਾ ਦੀ ਅੱਡੀਆਂ ਜਿਆਦਾ ਫੱਟਦੀਆਂ ਹਨ।ਉਨ੍ਹਾਂ ਦੇ ਸਰੀਰ ‘ਚ ਬਹੁਤ ਜਿਆਦਾ ਖੁਸ਼ਕੀ ਹੁੰਦੀ ਹੈ।ਪਾਣੀ ਦੀ ਘਾਟ ਹੁੰਦੀ ਹੈ।ਸਿੰਘਾੜੇ ‘ਚ ਮਿਨਰਲਜ਼, ਮੈਗਨੀਜ਼, ਵਿਟਾਮਿਨ ਹੁੰਦੇ ਹਨ।ਜੋ ਅੱਡੀਆਂ ਦੀ ਸਮੱਸਿਆਂ ਨੂੰ ਠੀਕ ਕਰਦੇ ਹਨ ਤੇ ਅੱਡੀਆਂ ਜਲਦੀ ਠੀਕ ਹੋਣ ਲੱਗਦੀਆਂ ਹਨ।ਸਿੰਘਾੜਾ ਸਰੀਰ ਨੂੰ ਠੰਢਕ ਦਿੰਦਾ ਹੈ।ਇਹ ਸਰੀਰ ‘ਚ ਮੂੰਹ ਦੀ ਲਾਰ ਨੂੰ ਵਧਾਉਦਾ ਹੈ।ਪਿਆਸ ਨੂੰ ਵਧਾਉਦਾ ਹੈ।ਪਿਆਸ ਸਮੇਂ-2 ਤੇ ਸਰੀਰ ਨੂੰ ਲੱਗਣੀ ਜ਼ਰੂਰੀ ਹੈ।ਇਸ ਨਾਲ਼ ਸਰੀਰ ਵਾਰ-2 ਪਾਣੀ ਮੰਗਦਾ ਹੈ।ਕਈ ਲੋਕਾਂ ਨੂੰ ਪਿਆਸ ਹੀ ਨਹੀਂ ਲੱਗਦੀ ਉਹ ਲੋੜੀਂਦਾ ਪਾਣੀ ਵੀ ਨਹੀਂ ਪੀਦੇ ਇਸ ਨਾਲ਼ ਵੀ ਸਰੀਰ ਨੂੰ ਬੇਅੰਤ ਬੀਮਾਰੀਆਂ ਲੱਗਦੀਆਂ ਹਨ।ਜਿੰਨਾਂ ਨੂੰ ਥੋੜ੍ਹਾਂ ਜਿਹਾ ਖਾਣ ਨਾਲ਼ ਭੋਜਨ ਨਹੀਂ ਪੱਚਦਾ ਤੇ ਵਾਰ-2 ਲੈਟਰਿੰਗ ਜਾਣਾ ਪੈਦਾ ਹੈ।ਉਨ੍ਹਾਂ ਲਈ ਵੀ ਸਿੰਘਾੜਾ ਬੇਹਦ ਲਾਭਕਾਰੀ ਹੋ ਸਕਦਾ ਹੈ।ਇਹ ਪਿਸ਼ਾਬ ਦੀ ਵੀ ਇੰਨਫੈਕਸ਼ਨ ਵੀ ਦੂਰ ਕਰਦਾ ਹੈ।ਪੀਲ਼ੀਆਂ ਦੇ ਰੋਗੀ ਵੀ ਇਸ ਤੋਂ ਬਹੁਤ ਫਾਇਦਾ ਲੈ ਸਕਦੇ ਹਨ ।ਕਿਉਕਿ ਇਹ ਠੰਢਾ ਹੁੰਦਾ ਹੈ।ਐਟੀਔਕਸੀਡੈਟ ਹੋਣ ਕਰਕੇ ਲੀਵਰ ਦੀ ਗਰਮੀ ਤੇ ਲੀਵਰ ਦੀ ਸਫਾਈ ਵੀ ਕਰਦਾ ਹੈ।ਭੁੱਖ ਸਿੰਘਾੜੇ ਨਾਲ਼ ਬਹੁਤ ਵੱਧ ਸਕਦੀ ਹੈ।ਇਸ ‘ਚ ਆਇਰਨ ਜਿਆਦਾ ਹੋਣ ਕਰਕੇ ਅਨੀਮੀਆ ਦੇ ਮਰੀਜ਼ਾ ਦਾ ਖੁਨ ਇਸ ਨਾਲ਼ ਜਲਦੀ ਵੱਧਦਾ ਹੈ।ਇਸ ‘ਚ ਸਰੀਰ ਲਈ ਲੋੜ੍ਹੀਂਦੇ ਤੱਤ ਹੋਣ ਕਰਕੇ ਸਰੀਰ ਦੀ ਤਾਕਤ ਵੀ ਬਹੁਤ ਵੱਧਦੀ ਹੈ।ਐੈਨਰਜ਼ੀ ਲੈਵਲ਼ ਬਰਾਬਰ ਰਹਿੰਦਾ ਹੈ।ਜਿਹੜੇ ਬੰਦੇ ਜਿਆਦਾ ਕਮਜ਼ੋਰ ਹੁੰਦੇ ਹਨ।ਜਿੰਨਾਂ ਦਾ ਵਜ਼ਨ ਨਹੀ ਵੱਧਦਾ ਉਨ੍ਹਾਂ ਦਾ ਵਜ਼ਨ ਵੀ ਵੱਧਦਾ ਹੈ।ਕਿਉਕਿ ਇਸ ‘ਚ ਪਾਣੀ ਦੀ ਮਾਤਰਾ ਜਿਆਦਾ ਹੁੰਦੀ ਹੈ।ਪਾਣੀ ਦੀ ਕਮੀ ਵੀ ਪੂਰੀ ਹੁੰਦੀ ਹੈ।ਕਈ ਨੌਜਵਾਨਾ ਨੂੰ ਸੁਪਨਦੋਸ਼, ਧਾਂਤ ਕਰਕੇ ਵੀ ਵਜ਼ਨ ਵਧਾਉਣ ‘ਚ ਪਰੇਸ਼ਾਨੀ ਆਉਦੀ ਹੈ।ਕਿਉਕਿ ਵੀਰਜ਼ ਦਾ ਨਾਸ਼ ਹੁੰਦਾ ਹੈ।ਅਸਲ ‘ਚ ਮਰਦਾ ‘ਚ ਵੀਰਜ਼ ਦੀ ਘਾਟ, ਜਾਂ ਵੀਰਜ਼ ਦਾ ਇੰਨਾਂ ਬੀਮਾਰੀਆਂ ਕਰਕੇ ਨੁਕਸਾਨ ਹੋਣ ਨਾਲ਼ ਵੀ ਸਿਹਤ ਨਹੀਂ ਬਣਦੀ।ਜੇਕਰ ਸਿੰਘਾੜੇ ਨੂੰ ਮਰੀਜ਼ ਰੋਜ਼ਾਨਾ ਖਾਵੇ ਤਾਂ ਵਜ਼ਨ ਵੀ ਵੱਧਦਾ ਹੈ।ਤੇ ਸਰੀਰ ਵੀ ਤਾਕਤਵਰ ਹੁੰਦਾ ਹੈ।ਜਦੋਂ ਇਹਦਾ ਸੀਜਨ ਨਹੀ ਹੁੰਦਾ ਉਦੋਂ ਤੁਸੀ ਇਸਨੂੰ ਬਾਜ਼ਰ ਵਿੱਚੋਂ ਲੈ ਕੇ ਸੁਕਾ ਪਾਊਡਰ ਬਣਾ ਕੇ ਖਾ ਸਕਦੇ ਹੋ।ਲੀਵਰ ਸੰਬੰਧੀ ਰੋਗਾਂ ‘ਚ ਬਹੁਤ ਫਾਇਦਾ ਕਰਦਾ ਹੈ।ਖਾਸ ਕਰਕੇ ਜਿੰਨਾ ਨੂੰ ਵਾਰ-2 ਪੀਲੀਆ ਹੁੰਦਾ ਹੈ।ਕਿਉਕਿ ਇਹਦੀ ਤਾਸੀਰ ਠੰਢੀ ਹੁੰਦੀ ਹੈ।ਲੀਵਰ ਲਈ ਠੰਢੀਆਂ ਚੀਜ਼ਾਂ ਬਹੁਤ ਫਾਇਦੇਮੰਦ ਹੁੰਦੀਆ ਹਨ।ਗਰਮ ਚੀਜ਼ਾਂ ਲੀਵਰ ‘ਚ ਗਰਮੀ ਕਰਦੀਆ ਹਨ।ਜਿਸ ਦਾ ਨਤੀਜਾ ਲੀਵਰ ਸੰਬੰਧੀ ਰੋਗਾਂ ‘ਚ ਵਾਧਾ ਹੋਣਾ ਹੁੰਦਾ ਹੈ।ਸਿੰਘਾੜਾ ਠੰਢੀ ਤਾਸੀਰ ਕਰਕੇ ਪੇਸ਼ਾਬ ਸੰਬੰਧੀ ਰੋਗਾਂ ‘ਚ ਵੀ ਕਾਰਗਰ ਹੁੰਦਾ ਹੈ।ਖਾਸ ਕਰਕੇ ਜਦੋਂ ਇੰਨਫੈਕਸ਼ਨ ਹੋਣ ਕਰਕੇ ਪੇਸ਼ਾਬ ‘ਚ ਗਰਮੀ ਜਾਂ ਪੇਸ਼ਾਬ ਲੱਗ ਕੇ ਆਉਂਦਾ ਹੋਵੇ।ਜਿੰਨਾਂ ਰੋਗੀਆਂ ‘ਚ ਅਕਸਰ ਖੂਨ ਦੀ ਘਾਟ ਆਉਦੀ ਰਹਿੰਦੀ ਹੈ।ਉਨ੍ਹਾਂ ਦਾ ਖੂਨ ਵੱਧਦਾ ਹੈ।ਕਿਉਕਿ ਸਿੰਘਾੜੇ ‘ਚ ਆਇਰਨ ਬਹੁਤ ਹੁੰਦਾ ਹੈ।ਜੋ ਖੂਨ ਵਧਾਉਣ ‘ਚ ਮਦਦ ਕਰਦਾ ਹੈ।ਸਿੰਘਾੜਾ ਸਰੀਰ ‘ਚ ਵਿਸੈਲੇ ਪਦਾਰਥ ਬਾਹਰ ਕੱਢਦਾ ਹੈ।ਜਿਸ ਨਾਲ਼ ਖੂਨ ਸਾਫ ਹੁੰਦਾ ਹੈ।ਖੂਨ ਸਾਫ ਹੋਣ ਨਾਲ਼ ਆਪਣੀ ਚਮੜੀ ‘ਚ ਗਿਲੋ ਆਉਦੀ ਹੈ।ਸੁੰਦਰਤਾ ‘ਚ ਵਾਧਾ ਹੁੰਦਾ ਹੈ।ਠੰਢ ਦੇ ਦਿਨਾਂ ‘ਚ ਰੋਜ਼ ਸਿੰਘਾੜਾ ਖਾਣ ਨਾਲ਼ ਬੇਜਾਨ ਸਕਿਨ ‘ਚ ਚਮਕ ਆ ਜਾਂਦੀ ਹੈ।ਇਸ ਨਾਲ਼ ਡ੍ਰਾਈਨੈਸ{ਖੁਸ਼ਕੀ} ਦੂਰ ਹੁੰਦੀ ਹੈ।ਕਿਉਕਿ ਇਸ ‘ਚ ਵਿਟਾਮਿਨ, ਮਿਨਰਲ ਤੇ ਪਾਣੀ ਵੱਧ ਹੋਣ ਕਰਕੇ ਸਰੀਰ ਨੂੰ ਜ਼ਰੂਰੀ ਤੱਤ ਮਿਲਣ ਕਰਕੇ ਚਮੜੀ ਤੇ ਪ੍ਰਭਾਵ ਪੈਂਦਾ ਹੈ।ਜਿਵੇਂ ਕਿਸੇ ਪੌਦੇ ਨੂੰ ਪਾਣੀ,ਰੇਅ-ਖਾਦ ਮਿਲਦੀ ਰਹੇ ਤਾਂ ਉਹ ਵੱਧਦਾ-ਫੁਲਦਾ ਹੇੈ।ਪੌਦੇ ਦਾ ਇੱਕਲਾ-ਇੱਕਲਾ ਅੰਗ ਚਮਕ ਮਾਰਦਾ ਹੈ।ਉਵੇ ਹੀ ਅਪਣਾ ਸਰੀਰ ਹੈ।ਜਿੰਨਾ ਕੁੜੀਆਂ ਦੇ ਵਾਲ਼ ਸੁੰਦਰ, ਲੰਬੇ, ਸੰਘਣੇ ਨਹੀਂ ਹੁੰਦੇ।ਉਹ ਕੁੜੀ ਅਕਸਰ ਉਦਾਸ ਰਹਿੰਦੀ ਹੈ।ਹਰੇਕ ਕੁੜੀ ਨੂੰ ਆਪਣੇ ਵਾਲ਼ਾ ਨਾਲ਼ ਬਹੁਤ ਪਿਆਰ ਹੁੰਦਾ ਹੈ।ਜਿੱਥੇ ਤੱਕ ਮੇਰੀ ਸੋਚ ਹੈ।ਮੈ ਆਪਣੀ ਪ੍ਰੈਕਟਿਸ ‘ਚ ਦੇਖਿਆਂ ਹੈ।ਹਰੇਕ ਕੁੜੀ ਲੰਬੇ -2 ਵਾਲ਼ਾਂ ਤੇ ਸਿਲਕੀ ਤੇ ਸੰਘਣੇ ਵਾਲ਼ਾਂ ਦਾ ਸੁਪਨਾ ਜ਼ਰੂਰ ਦੇਖਦੀ ਹੈ।ਜਿਵੇਂ ਸਰੀਰ ਦੇ ਹਰ ਹਿੱਸੇ ਨੂੰ ਪੌਸ਼ਟਿਕ ਤੱਤਾ ਦੀ ਜ਼ਰੂਰ ਹੁੰਦੀ ਹੈ।ਉਸੇ ਤਰ੍ਹਾਂ ਵਾਲ਼ਾਂ ਨੂੰ ਵੀ ਪੌਸ਼ਟਿਕ ਤੱਤ ਲੋੜੀਂਦੇ ਹੁੰਦੇ ਹਨ।ਸਿੰਘਾੜੇ ‘ਚ ਤਰ੍ਹਾਂ-2 ਪੌਸ਼ਟਿਕ ਤੱਤ ਜਿਵੇਂ ਪੌਟਾਸ਼ੀਅਮ, ਜਿੰਕ,ਵਿਟਾਮਿਨ ਹੁੰਦੇ ਹਨ।ਜੋ ਸਰੀਰ ਚੋਂ ਵਿਸੈਲੇ ਤੱਤ ਬਾਹਰ ਕੱਢਦੇ ਹਨ।ਜਿੰਨਾ ਨਾਲ਼ ਆਪਣੇ ਵਾਲ਼ਾ ਨੂੰ ਖਤਰਾ ਰਹਿੰਦਾ ਹੈ।ਪੌਸ਼ਟਿਕ ਤੱਤ ਸਵਸਥ ਵਾਲ਼ਾਂ ਲਈ ਬਹੁਤ ਜ਼ਰੂਰੀ ਹੁੰਦੇ ਹਨ।
ਖਾਣ ਦਾ ਢੰਗ:-ਜਦੋਂ ਇੰਨਾਂ ਦਾ ਮੌਸਮ ਹੁੰਦਾ ਹੈ।ਉਦੋਂ ਤੁਸੀ ਸਿੰਘਾੜੇ 5-5 ਛਿਲਕੇ ਲਾਹਕੇ ।ਸਵੇਰੇ ਸ਼ਾਮ ਖਾ ਸਕਦੇ ਹੋ।ਖਾਣੇ ਚੰਗੀ ਤਰ੍ਹਾਂ ਚਬਾ-2 ਕੇ ਚਾਹੀਦੇ ਹਨ।ਬਜ਼ਾਰ ‘ਚ ਇਹ ਸੁਕੇ ਵੀ ਮਿਲਦੇ ਹਨ। ਉਨ੍ਹਾਂ ਨੁੰ ਕੁੱਟਕੇ ਪਾਊਡਰ ਬਣਾ ਕੇ 1-1 ਚਮਚ ਦੁੱਧ ‘ਚ ਘੋਲ ਕੇ ਪੀ ਸਕਦੇ ਹਾਂ।ਜਾਂ ਇਸ ਦੇ ਪਾਊਡਰ ‘ਚ ਮਿਸ਼ਰੀ ਪੀਸਕੇ ਮਿਲਾਕੇ 1-1 ਚਮਚ ਸਵੇਰੇ ਸ਼ਾਮ ਲੈ ਸਕਦੇ ਹਾਂ।ਇਹਨੂੰ ਉਬਾਲਕੇ ਵੀ, ਆਪਾਂ ਸਲਾਦ ਦੇ ਰੂਪ ‘ਚ ਵੀ ਖਾ ਸਕਦੇ ਹਾਂ।ਜੇਕਰ ਇਸਦਾ ਹਲਵਾ ਬਣਾ ਕੇ ਖਾਣਾ ਹੈ।ਤਾਂ ਇਕ ਕਿਲੋ ਕੱਚੇ ਸਿੰਘਾੜੇ ਲੈ ਕੇ ਉਨ੍ਹਾਂ ਦਾ ਛਿਲਕਾ ਲਾਹ ਲਵੋਂ।ਜੋ ਗਿਰੀ ਨਿਕਲ਼ੀ ਹੈ ਉਹ ਘੱਟੋ-ਘੱਟ 6-7 ਸੌ ਗ੍ਰਾਮ ਹੋਵੇਗੀ।ਇਸ ਗਿਰੀ ਨੂੰ ਛੋਟੀ -2 ਕੱਟ ਕੇ ਪੇਸਟ ਬਣਾ ਲਵੋਂ।ਹੁਣ ਤੁਸੀ ਆਪਣੇ ਅੰਦਾਜ਼ੇ ਨਾਲ਼ ਨਾਰੀਅਲ਼ ਚੂਰਾ, ਬਦਾਮ ਦੇ ਟੁਕੜੇ, ਦਾਖਾ ਜਿਸਨੁੰ ਸੌਗੀ ਵੀ ਕਹਿੰਦੇ ਹਨ।ਕਾਜੂ, ਚੀਨੀ, ਦੇਸੀ ਘੀ,1 ਗਲਾਸ ਦੁੱਧ ਇਹ ਸਮੱਗਰੀ ਤੁਸੀ ਆਪਣੇ ਅੰਦਾਜ਼ੇ ਨਾਲ਼ ਲੈਣੀ ਹੈ।ਪਹਿਲਾ ਦੇਸੀ ਘੀ ਗਰਮ ਕਰੋ।ਜਦੋਂ ਚੰਗੀ ਤਰ੍ਹਾਂ ਗਰਮ ਹੋ ਗਿਆ ਫੇਰ ਇਸ ‘ਚ ਸਿੰਘਾੜੇ ਦਾ ਪੇਸਟ ਪਾ ਕੇ ਹਲਕੀ-2 ਅੱਗ ਤੇ ਭੁੰਨੋਂ।ਕੜਛੀ ਨਾਲ਼-2 ਲਗਾਤਾਰ ਇਹਨੂੰ ਹਿਲਾਉਂਦੇ ਰਹੋਂ।ਤਾਂ ਕਿ ਥਲੇ ਨਾ ਲੱਗੇ।ਜਦੋਂ ਭੂਰਾ ਕਲ਼ਰ ਦਾ ਹੋ ਜਾਵੇ ਤੇ ਆਪਣੇ ਆਪ ਘੀ ਛੱਡਣ ਲੱਗ ਜਾਵੇ ਤਾਂ ਚੰਗੀ ਤਰ੍ਹਾਂ ਭੂੰਨ ਲਵੋਂ।ਹੁਣ ਇਸ ‘ਚ ਸਾਰੀ ਚੀਜ਼ਾ ਦੇ ਟੁਕੜੇ-2 ਕਰਕੇ ਵਾਰੀ-2 ਮਿਲਾਉਂਦੇ ਰਹੋ।ਜਦੋਂ ਇਹ ਚੀਜ਼ਾ ਇਸ ਚ॥ ਮਿਲ ਜਾਣ ਫੇਰ ਦੁੱਧ ਪਾ ਦਿਉ।ਇਹਨੂੰ ਚੰਗੀ ਤਰ੍ਹਾਂ ਮਿਲਾ ਦੇਵੋਂ।ਫੇਰ ਚੀਨੀ ਪਾ ਦਿਉ।ਤੇ ਥੌੜ੍ਹੀ ਜਿਹੀ ਗੈਸ ਤੇਜ਼ ਕਰਕੇ ਦੁੱਧ ਨੂੰ ਲੋੜ ਅਨੁਸਾਰ ਸੁਕਾ ਲਵੋਂ।ਜਦੋਂ ਇਹ ਹਲਵੇ ਦਾ ਰੂਪ ਧਾਰ ਲਵੇ।ਫੇਰ ਇਹਨੂੰ ਆਪਾਂ ਆਮ ਹਲਵੇ ਵਾਂਗ ਖਾ ਸਕਦੇ ਹਾਂ।
ਨੁਕਸਾਨ:-ਕਬਜ਼ ਵਾਲ਼ਾ ਰੋਗੀ ਨਾ ਖਾਵੇ,ਇਹਨੂੰ ਖਾਣ ਤੋਂ ਬਾਅਦ ਪਾਣੀ ਨਾ ਪੀਵੋਂ।ਜਿਆਦਾ ਸਿੰਘਾੜਾ ਖਾਣ ਨਾਲ਼ ਪੇਟ ‘ਚ ਦਰਦ ਹੋ ਸਕਦਾ ਹੈ।ਸਿੰਘਾੜੇ ਜਲਦੀ ਖਰਾਬ ਹੋ ਜਾਂਦੇ ਹਨ।ਇੰਨ੍ਹਾਂ ‘ਚ ਸਮੈਲ ਮਾਰਨ ਲੱਗ ਜਾਂਦੀ ਹੈ।ਅਜਿਹੇ ਸਮੇਂ ਸਿੰਘਾੜੇ ਨਾ ਖਾਧੇ ਜਾਣ।ਕੱਲਾ ਸਿੰਘਾੜਾ ਹੀ ਨਹੀਂ ਦੁਨੀਆ ਦੀ ਕੋਈ ਵੀ ਚੀਜ਼ ਆਪਾਂ ਲੋੜ ਨਾਲੋ ਵੱਧ ਖਾਵਾਂਗੇ ਬਿਨਾਂ ਸੋਚੇ ਸਮਝੇ ਖਾਵਾਂਗੇ ਉਹ ਹਮੇਸ਼ਾ ਸਰੀਰ ਲਈ ਨੁਕਸਾਨ ਦੇਹ ਹੁੰਦੀ ਹੈ।ਸਿੰਘਾੜੇ ਨੂੰ ਜ਼ਰੂਰ ਵਰਤੋਂ ਮੈਨੂੰ ਉਮੀਦ ਹੈ ਤੁਸੀ ਇਸ ਤੋਂ ਬਹੁਤ ਫਾਇਦੇ ਲਵੋਗੇ।
ਵੈਦ ਬੀ.ਕੇ. ਸਿੰਘ
ਪਿੰਡ ਜੈ ਸਿੰਘ ਵਾਲਾ {ਮੋਗਾ}
98726-10005
“ਸਿਘਾੜੇ ਦੇ ਕਮਾਲ ਦੇ ਫਾਇਦੇ”
Total Views: 542 ,
Real Estate