ਰਾਮ ਸਰੂਪ ਅਣਖੀ ਸਾਹਿਤ ਸਭਾ ਨੇ ਧੌਲਾ ‘ਚ ਸਿਲਾਈ ਸੈਂਟਰ ਖੋਲ੍ਹਿਆ

ਪੱਖੋ ਕਲਾਂ – 6 ਦਸੰਬਰ (ਸੁਖਜਿੰਦਰ ਸਮਰਾ)-ਨਾਵਲਕਾਰ ਰਾਮ ਸਰੂਪ ਅਣਖੀ ਸਾਹਿਤ ਸਭਾ (ਰਜਿ:) ਧੌਲਾ ਵੱਲੋਂ ਨਹਿਰੂ ਯੁਵਾ ਕੇਂਦਰ ਬਰਨਾਲਾ ਦੇ ਸਹਿਯੋਗ ਨਾਲ ਸਲੇਮਾ ਪੱਤੀ ਧਰਮਸ਼ਾਲਾ ਵਿਚ ਲੜਕੀਆਂ ਨੂੰ ਸਵੈ ਰੁਜ਼ਗਾਰ ਦੇ ਮੰਤਵ ਨਾਲ ਸਿਲਾਈ ਸੈਂਟਰ ਖੋਲ੍ਹਿਆ ਗਿਆ।ਜਿਸ ਦਾ ਉਦਘਾਦਨ ਜ਼ਿਲ੍ਹਾ ਯੁਵਾ ਅਧਿਕਾਰੀ ਮੈਡਮ ਓਮਕਾਰ ਸਵਾਮੀ ਬਰਨਾਲਾ ਵੱਲੋਂ ਕੀਤਾ ਗਿਆ।ਕੈਂਪ ਦੌਰਾਨ ਹਾਜ਼ਰ ਲੜਕੀਆਂ ਨੂੰ ਸੰਬੋਧਨ ਕਰਦਿਆਂ ਮੈਡਮ ਓਮਕਾਰ ਸਵਾਮੀ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਹਰ ਲੜਕੀ ਨੂੰ ਆਤਮ ਨਿਰਭਰ ਹੋਣ ਲਈ ਸਵੈ ਰੁਜ਼ਗਾਰ ਵਿਚ ਮਾਹਰ ਹੋਣਾ ਪਵੇਗਾ।ਇਸ ਮੌਕੇ ਸਭਾ ਦੇ ਚੇਅਰਮੈਨ ਬੇਅੰਤ ਸਿੰਘ ਬਾਜਵਾ ਅਤੇ ਕਾਰਜਕਾਰੀ ਪ੍ਰਧਾਨ ਅਮਨਦੀਪ ਸਿੰਘ ਨੇ ਕਿਹਾ ਕਿ ਸਭਾ ਵੱਲੋਂ ਸਾਹਿਤਕ ਕਾਰਜਾਂ ਦੇ ਨਾਲ ਨਾਲ ਸਵੈ ਰੁਜ਼ਗਾਰ ਸੰਬੰਧੀ ਪਿੰਡ ਅੰਦਰ ਵੱਖ ਵੱਖ ਪ੍ਰੋਗਰਾਮ ਉਲੀਕੇ ਜਾਂਦੇ ਹਨ।ਇਸ ਮੌਕੇ ਸ਼ਹੀਦ ਅਮਰਜੀਤ ਸਿੰਘ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਰਤਨ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਰਾਜੂ ਨੇ ਕਿਹਾ ਕਿ ਇਹ ਸਭਾ ਦਾ ਬਹੁਤ ਚੰਗਾ ਉੱਦਮ ਹੈ।ਕੈਂਪ ਵਿਚ ਰਾਮਗੜ੍ਹੀਆ ਜਥੇਬੰਦੀ ਦੇ ਜ਼ਿਲ੍ਹਾ ਬਰਨਾਲਾ ਪ੍ਰਧਾਨ ਮੰਗਲ ਸਿੰਘ, ਵਿੱਕੀ ਸ਼ਰਮਾਂ, ਡਾ ਪ੍ਰਿਤਪਾਲ ਆਦਿ ਹਾਜ਼ਰ ਸਨ।
Total Views: 314 ,
Real Estate