ਆਪ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਹਮਲੇ ਦੀਆਂ ਖ਼ਬਰਾਂ ਹਨ। ਕਿਹਾ ਜਾ ਰਿਹਾ ਹੈ ਡਾਂਗਾਂ-ਸੋਟਿਆਂ ਨਾਲ ਲੈਸ ਭੀੜ ਨੇ ਕੇਜਰੀਵਾਲ ਦੀ ਕਾਰ ਉੱਪਰ ਹਮਲਾ ਕੀਤਾ।ਆਮ ਆਦਮੀ ਪਾਰਟੀ ਨੇ ਇਸ ਹਰਕਤ ਲਈ ਬੀਜੇਪੀ ਨੂੰ ਜ਼ਿੰਮੇਵਾਰ ਦੱਸਿਆ ਹੈ। ਘਟਨਾ ਵਿੱਚ ਕਿਸੇ ਨੂੰ ਸੱਟ ਨਹੀਂ ਲੱਗੀ। 100 ਲੋਕਾਂ ਦੀ ਭੀੜ ਨੇ ਕੇਜਰੀਵਾਲ ਦੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਡਾਂਗਾਂ-ਸੋਟਿਆਂ ਨਾਲ ਹਮਲਾ ਕਰ ਦਿੱਤਾ।ਇਹ ਘਟਨਾ ਉਸ ਵੇਲੇ ਹੋਈ ਜਦੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 25 ਗੈਰਕਾਨੂੰਨੀ ਕਲੋਨੀਆਂ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਲਈ ਬਾਹਰੀ ਦਿੱਤੀ ਵਿੱਚ ਪਹੁੰਚੇ ਸੀ।
Total Views: 230 ,
Real Estate