ਸਿੱਧੂ ਦਾ ਅਸਤੀਫਾ ਅਚਾਨਕ ਨਹੀਂ ਆਇਆ, ਪੜ੍ਹੋ ਪਿਛਲੇ ਦਿਨਾਂ ਚ ਕੀ ਕੀ ਹੋਇਆ ?


ਦਰਅਸਲ ਇਹ ਅਸਤੀਫਾ ਅਚਾਨਕ ਨਹੀਂ ਦਿੱਤਾ ਗਿਆ। ਤਖਤਾ ਪਲਟ ਦੇ ਪਹਿਲੇ ਦਿਨੋਂ ਸਿੱਧੂ ਦੀ ਇੱਕੋ ਹੀ ਮੰਸ਼ਾ ਸੀ ਕੈਬਨਿਟ ਅਤੇ ਨਵੇਂ ਸਾਰੇ ਅਹੁਦੇਦਾਰ ਨਵੇਂ ਅਤੇ ਇਲਜ਼ਾਮ ਮੁਕਤ ਹੋਣ ਤਾਂਕਿ ਨਵੇਂ ਸਿਰਿਉੰ ਸਾਰਾ ਕੰਮ ਸ਼ੁਰੂ ਕੀਤਾ ਜਾ ਸਕੇ।
ਥੋੜੇ ਬਹੁਤ ਰੇੜਕੇ ਤੋਂ ਬਾਅਦ ਚੰਨੀ ਨੂੰ ਮੁੱਖਮੰਤਰੀ ਬਣਾਇਆ ਗਿਆ, ਸਭ ਵਧੀਆ ਸੀ ‘ਤੇ ਪੂਰੇ ਦੇਸ਼ ਚ ਇਸ ਫੈਂਸਲੇ ਨੂੰ ਸਰਾਹਿਆ ਗਿਆ।
ਸਿੱਧੂ ਚਾਹੁੰਦੇ ਸਨ “ਦੀਪਿੰਦਰ ਪਟਵਾਲੀਆ” ਨੂੰ ਐਡਵੋਕੇਟ ਜਨਰਲ ਲਾਉੰਣਾ ਚਾਹੁੰਦੇ ਸਨ, ਪਰ ਪਾਰਟੀ ਨੇ ਉਹਦੀ ਚੱਲਣ ਨਾ ਦਿੱਤੀ ਅਤੇ ‘APS ਦਿਉਲ’ ਨੂੰ ਐਡਵੋਕੇਟ ਜਨਰਲ ਲਾ ਦਿੱਤਾ ਜੋ ਕਿ ਸੁਮੇਧ ਸੈਣੀ ਦਾ ਵਕੀਲ ਰਿਹਾ। ਸੁਮੇਧ ਸੈਣੀ ਨੂੰ ਸਾਰੇ ਕੇਸਾਂ 2022 ਵੋਟਾਂ ਤੱਕ ਬਲੈਂਕਟ ਬੇਲ ਲੈ ਕੇ ਦੇਣ ਵਾਲਾ ਵੀ ਐਡਵੋਕੇਟ ਦਿਉਲ ਹੀ ਸੀ।
-ਕੈਬਨਿਟ ਮੰਤਰੀਆਂ ਦੇ ਮਾਮਲੇ ‘ਚ ਸਿੱਧੂ ਨੇ ਇੱਕ ਨਵੀਂ ਲਿਸਟ ਤਿਆਰ ਕੀਤੀ ਸੀ, ਉਹ ਚਾਹੁੰਦੇ ਸਨ ਕਿ ਨਵੇਂ ਮੰਤਰੀ ਬਣਾਏ ਜਾਣ ਜਿੰਨਾਂ ਤੇ ਕੋਈ ਭਰਿਸ਼ਟਾਚਾਰ ਦਾ ਆਰੋਪ ਨਾ ਹੋਵੇ। ਜਿੰਨਾ ਨੇ ਉਹ ਲਿਸਟ ਦੇਖੀ ਹੋਵੇਗੀ ਉਹ ਜਾਣਦੇ ਹਨ ਕਿ ਕੁਝ ਤਾਂ ਉਹਦੇ ਵਿੱਚੋਂ ਕੁਝ ਕੁ ਨਾਂ ਤਾਂ ਸਿੱਧੂ ਵੱਲੋਂ ਦਿੱਤੇ ਮੰਨੇ ਗਏ ਪਰ ਜਿਆਦਾਤਰ ਨਾਵਾਂ ਤੇ ਹਾਈਕਮਾਂਡ ਅਤੇ ਚੰਨੀ-ਮਨਪਰੀਤ ਬਾਦਲ ਦੀ ਜੋੜੀ ਨੇ ਮਨਮਰਜੀ ਕੀਤੀ। ਉਹਨਾਂ ਨਾਵਾਂ ਨੂੰ ਵੀ ਪਾਇਆ ਗਿਆ ਜੋ ਪਹਿਲਾਂ ਕੈਪਟਨ ਧੜੇ ਵਿੱਚ ਸਨ ਤੇ ਕਰੱਪਸ਼ਨ ਲਈ ਮਸ਼ਹੂਰ ਸਨ। ਸਿੰਗਲਾ, ਆਸ਼ੂ , ਬ੍ਰਹਮ ਮੋਹਿੰਦਰਾ ਅਤੇ ਖਾਸ ਕਰਕੇ ਰਾਣਾ ਗੁਰਜੀਤ।
ਸਿੱਧੂ ਨਹੀਂ ਚਾਹੁੰਦੇ ਸਨ ਕਿ ਇਹ ਲੋਕ ਫਿਰ ਤੋਂ ਕੈਬਨਿਟ ਵਿੱਚ ਆਉਣ ਕਿਉੰਕਿ ਇਹਨਾ ਦਾ ਨਾਂ ਕਿਤੇ ਨਾਂ ਕਿਤੇ ਕਰੱਪਸ਼ਨ ਨਾਲ ਜੁੜਦਾ ਰਿਹਾ ਹੈ। ਰਾਣਾ ਗੁਰਜੀਤ ਦੇ ਮਾਮਲੇ ਵਿੱਚ ਸਿੱਧੂ ਨੇ ਖਾਸ ਕਰਕੇ ਵਾਰ ਵਾਰ ਵਿਰੋਧ ਦਰਜ ਕਰਵਾਇਆ। ਪਰ ਹਾਈਕਮਾਂਡ ਨਾਲ ਮਿਲਕੇ ਚੰਨੀ-ਮਨਪ੍ਰੀਤ ਬਾਦਲ ਦੀ ਜੋੜੀ ਨੇ ਸਿੱਧੂ ਦੀ ਇੱਕ ਨਾ ਚੱਲਣ ਦਿੱਤੀ। ਇਹ ਦੋਵੇਂ ਉਲਟਾ ਕਈ ਮਸਲਿਆਂ ਤੇ ਸਿੱਧੂ ਅਤੇ ਸੁੱਖੀ ਰੰਧਾਵਾ ਨੂੰ ਲੜਾਉੰਦੇ ਰਹੇ । ਚੰਨੀ ਹਾਈਕਮਾਂਡ ਨਾਲ ਰਲਕੇ ਅਖੀਰ ਤੱਕ ਰਾਣਾ ਗੁਰਜੀਤ ਦੇ ਨਾਂ ਤੇ ਅੜਿਆ ਰਿਹਾ ।
ਇਹਨਾਂ ਪੁਰਾਣੇ ਮੰਤਰੀਆਂ ਅਤੇ ਰਾਣਾ ਗੁਰਜੀਤ ਦੇ ਨਾਲ ਨਾਲ ਸਿੱਧੂ ਦਾ ਵੱਡਾ ਇਤਰਾਜ ਚੰਨੀ ਦੇ ਪ੍ਰੈਸ਼ਰ ਕਰਕੇ ਸ਼ਾਮਲ ਕੀਤੀ ਅਰੁਣਾ ਚੌਧਰੀ(ਚੰਨੀ ਦੀ ਰਿਸ਼ਤੇਦਾਰ) ‘ਤੇ ਸੀ ਕਿ ਅਰੁਣਾ ਚੌਧਰੀ ਦੀ ਥਾਂ ਮਜਬੀ ਭਾਈਚਾਰੇ ਚੋਂ ਕਿਸੇ ਇੱਕ ਕੈਬਨਿਟ ਮੰਤਰੀ ਬਣਾਇਆ ਜਾਵੇ। ਦਲਿਤ ਭਾਈਚਾਰੇ ਦਾ ਵੱਡਾ ਹਿੱਸਾ(ਲਗਪਗ 35% ) ਮਜਬੀ ਭਾਈਚਾਰਾ ਹੈ। ਚੰਨੀ ਇਸ ਗੱਲ ਤੇ ਬਿਲਕੁਲ ਵੀ ਰਾਜੀ ਨਹੀਂ ਹੋਏ। ਇਹ ਸਭ ਕੁਝ ਸਿੱਧੂ ਤੋਂ ਉੱਤੋਂ ਦੀ ਹੋ ਕੇ ਕੀਤਾ ਗਿਆ। ਸਿੱਧੂ ਇੱਕ ਮੀਟਿੰਗ ਵਿੱਚ ਗਏ ਪਰ ਉਸਤੋਂ ਬਾਅਦ ਕੈਬਨਿਟ ਲਿਸਟ ਤੇ ਪੋਰਟਫੋਲਿਉ ਲਈ ਸਿਰਫ ਚੰਨੀ ਨੂੰ ਬੁਲਾਇਆ ਗਿਆ। ਮਨਪਰੀਤ ਬਾਦਲ ਨੇ ਹਾਈਕਮਾਂਡ ਨਾਲ ਲਿੰਕ ਦਾ ਚੰਗਾ ਫਾਇਦਾ ਚੱਕਿਆ।
ਬਾਕੀ ਰਹਿੰਦੀ ਗੱਲ ਡੀਜੀਪੀ ਦੀ ਸਿੱਧੂ ਚਾਹੁੰਦੇ ਸਨ ਕਿ ਸਿਧਾਰਥ ਚਟੋਪਾਧਿਆ ਡੀਜੀਪੀ ਬਣੇ। ਇਸ ਗੱਲ ਬਾਰੇ ਉਹਨਾਂ ਕਈ ਵਾਰ ਕਿਹਾ ਪਰ ਮਨਪਰੀਤ ਬਾਦਲ ਦੇ ਨਾਲ ਰਲ ਚਰਨਜੀਤ ਚੰਨੀ ਨੇ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਲਾ ਦਿੱਤਾ। ਸਹੋਤਾ ਅਕਾਲੀਆਂ ਵੇਲੇ ਬੇਅਦਬੀ ਮਾਮਲਿਆਂ ਦੀ SIT ਦੇ ਮੁਖੀ ਸਨ ਜਿੰਨਾਂ ਨੇ ਬਾਦਲਾਂ ਦਾ ਪੱਖ ਹੀ ਪੂਰਿਆ ਸੀ । ਆਪਣਾ ਕੰਮ ਕੱਢਣ ਲਈ ਇਹ ਵੀ ਕਿਹਾ ਗਿਆ ਕਿ ਸੁੱਖੀ ਰੰਧਾਵਾ ਚਟੋਪਾਧਿਆ ਤੇ ਖੁਸ਼ ਨਹੀ ਹਨ।
ਸਭਤੋਂ ਵੱਡੀ ਗੱਲ ਇਹ ਸੀ ਕਿ ਇਹਨਾਂ ਸਾਰੀਆਂ ਨਿਯੁਕਤੀਆਂ ਵਿੱਚ ਸਿੱਧੂ ਪੱਲੇ ਕੁਝ ਵੀ ਨਾਂ ਹੋਣ ਦੇ ਬਾਵਜੂਦ ਵੀ ਸਾਰਾ ਦੇਸ਼ ਇਹ ਸਮਝ ਰਿਹਾ ਸੀ ਕਿ ਸਭ ਸਿੱਧੂ ਦੀ ਰਜਾਮੰਦੀ ਨਾਲ ਹੋ ਰਿਹਾ। ਕੈਬਨਿਟ ਦੇ ਸੋਂਹ ਚੁੱਕ ਸਮਾਗਮ ਤੋਂ ਬਾਅਦ ਸਿੱਧੂ ਕਿਸੇ ਨਾਲ ਨਾ ਮਿਲੇ ਨਾਂ ਗੱਲ ਕੀਤੀ, ਉਹਨਾਂ ਦੇ ਪਟਿਆਲਾ ਘਰ ਵਿੱਚ ਵੀ ਸੰਨਾਟਾ ਪਸਰਿਆ ਹੋਇਆ ਸੀ।
ਸਵੇਰੇ ਜਦੋਂ ਮੰਤਰੀਆਂ ਨੂੰ ਮਹਿਕਮੇ ਮਿਲਣੇ ਸੀ ਉਦੋਂ ਵੀ ਸਿੱਧੂ ਨਹੀਂ ਆਏ, ਉਹਨਾਂ ਲਈ ਪਟਿਆਲੇ ਹੈਲੀਕਾਪਟਰ ਵੀ ਭੇਜਿਆ ਗਿਆ ਪਰ ਉਹ ਨਹੀਂ ਆਏ ‘ਤੇ ਇਹੀ ਕਹਿੰਦੇ ਰਹੇ ਕਿ ਮੂਡ ਠੀਕ ਨਹੀਂ।
ਐਨੇ ਦਿਨਾਂ ਤੋਂ ਇਹ ਕੁਝ ਚੱਲ ਰਿਹਾ ਸੀ ਤੇ ਦੁਪਹਿਰੇ 3 ਵਜੇ ਸਿੱਧੂ ਨੇ ਆਪਣਾ ਅਸਤੀਫਾ ਦੇ ਦਿੱਤਾ।
ਦੋਸਤੋ ਕੁਝ ਲੋਕ ਸਿੱਧੂ ਨੂੰ ਮਾੜਾ ਕਹਿ ਰਹੇ ਲੋਕ, ਪਰ ਮੇਰੇ ਹਿਸਾਬ ਨਾਲ ਜਿਸਨੂੰ ਇਹ ਸਭ ਪਤਾ ਹੋਵੇ ਉਹ ਸਿੱਧੂ ਨੂੰ ਮਾੜਾ ਨਹੀਂ ਕਹਿ ਸਕਦਾ। ਸਿੱਧੂ ਇੱਕ ਹੀ ਚੀਜ ਚਾਹੁੰਦਾ ਸੀ ਸਭ ਸਾਫ ਸੁੱਥਰੇ ਆਉਣ ਤਾਂ ਕਿ ਤਿੰਨ ਮਹੀਨਿਆਂ ਚ ਮਿਸਾਲ ਪੈਦਾ ਕੀਤੀ ਜਾ ਸਕੇ। ਪਰ ਉਹ ਨਹੀਂ ਹੋ ਸਕਿਆ।
ਮੰਨਦਾ ਹਾਂ ਕਿ ਨਵਜੋਤ ਸਿੱਧੂ ਚ ਕਮੀਆਂ ਹਨ, ਕਾਹਲਾ ਵੀ ਹੈ ਪਰ ਉਹ ਕਰੱਪਟ ਜਾਂ ਬੇਈਮਾਨ ਨਹੀਂ ਹੈ। ਪੰਜਾਬ ਬਾਰੇ ਚੰਗਾ ਸੋਚਦਾ ਹੈ ਇਹ ਬਹੁਤ ਵਾਰ ਦੇਖਿਆ ਹੈ ।
ਮੈਂ ਖੁਸ਼ ਹਾਂ ਕਿ ਸਿੱਧੂ ਪੰਜਾਬ ਨਾਲ ਖੜਿਆ ਹੈ।
ਮਾਨਿਕ ਗੋਇਲ

Total Views: 78 ,
Real Estate