ਪੰਜਾਬ ਕੈਬਨਿਟ ਚੋਂ ਕੱਢਣ ਤੇ ਕਾਂਗਰਸੀ ਆਗੂ ਦਾ ਨਿਕਲਿਆ ਰੋਣ !

ਪੰਜਾਬ ਦੀ ਨਵੀਂ ਕੈਬਨਿਟ ’ਚੋਂ ਬਾਹਰ ਹੋਏ ਮੁਹਾਲੀ ਦੇ ਵਿਧਾਇਕ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪਾਰਟੀ ਹਾਈ ਕਮਾਂਡ ਨਾਲ ਸਖ਼ਤ ਨਰਾਜਗੀ ਜਾਹਰ ਕੀਤੀ ਹੈ , ਕੈਬਨਿਟ ਵਿਚੋਂ ਕੱਢਣ ਬਾਰੇ ਉਨ੍ਹਾਂ ਕਿਹਾ ਕਿ ਹਾਈ ਕਮਾਂਡ ਉਨ੍ਹਾਂ ਦਾ ਕਸੂਰ ਤਾਂ ਦੱਸੇ। ਮੀਡੀਆ ਦੇ ਰੂਬਰੂ ਹੋਣ ਸਮੇਂ ਬਲਬੀਰ ਸਿੰਘ ਸਿੱਧੂ ਕਾਫ਼ੀ ਭਾਵੁਕ ਹੋ ਗਏ ਅਤੇ ਉਨ੍ਹਾਂ ਦੀਆਂ ਅੱਖਾਂ ਭਰ ਆਈਆਂ। ਇਸ ਮੌਕੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੀ ਮੌਜੂਦ ਸਨ। ਸਿੱਧੂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਮੰਤਰੀ ਮੰਡਲ ਵਿੱਚ ਨਹੀਂ ਲੈਣਾ ਸੀ ਤਾਂ ਹਾਈ ਕਮਾਂਡ ਜਾਂ ਮੁੱਖ ਮੰਤਰੀ ਘੱਟੋਘੱਟ ਇਕ ਵਾਰ ਕਹਿ ਕੇ ਦੇਖਦੇ, ਉਹ ਖੁਦ ਹੀ ਅਸਤੀਫ਼ਾ ਦੇ ਦਿੰਦੇ ਪਰ ਜਿਸ ਤਰੀਕੇ ਉਨ੍ਹਾਂ ਨੂੰ ਜ਼ਲੀਲ ਕੀਤਾ ਗਿਆ, ਉਹ ਕਿਸੇ ਵੀ ਪੱਖੋਂ ਜਾਇਜ਼ ਨਹੀਂ ਹੈ। ਉਨ੍ਹਾਂ ਆਪਣੇ ਮਹਿਕਮੇ ਸਿਹਤ ਵਿਭਾਗ ਦੀਆਂ ਪ੍ਰਾਪਤੀਆਂ ਦੱਸਦਿਆਂ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਉਨ੍ਹਾਂ ਦੀ ਟੀਮ ਨੇ ਦਿਨ ਰਾਤ ਇਕ ਕਰਕੇ ਲੋਕਾਂ ਦੀ ਸੇਵਾ ਕੀਤੀ ਅਤੇ ਪੰਜਾਬ ਨੂੰ ਮਹਾਮਾਰੀ ਦੀ ਮਾਰ ਤੋਂ ਬਚਾਇਆ ਗਿਆ। ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਕਾਂਗੜ ਨੇ ਵੀ ਆਪਣੇ ਵਿਭਾਗ ਦੀਆਂ ਪ੍ਰਾਪਤੀਆਂ ਗਿਣਵਾਈਆਂ ਅਤੇ ਹਾਈ ਕਮਾਂਡ ਨਾਲ ਗਿਲਾ ਕੀਤਾ। ਇਨ੍ਹਾਂ ਦੋਵੇਂ ਮੰਤਰੀਆਂ ਨੇ ਹਾਈ ਕਮਾਂਡ ਨੂੰ ਪੱਤਰ ਵੀ ਲਿਖਿਆ ਗਿਆ, ਜਿਸ ਵਿੱਚ ਕਿਹਾ ਕਿ ਹਾਈ ਕਮਾਂਡ ਉਨ੍ਹਾਂ ਦਾ ਕਸੂਰ ਤਾਂ ਦੱਸੇ। ਉਂਜ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਮੁੱਖ ਮੰਤਰੀ ਨਾਲ ਸੀ ਅਤੇ ਹੁਣ ਵੀ ਮੁੱਖ ਮੰਤਰੀ ਅਤੇ ਪਾਰਟੀ ਨਾਲ ਖੜੇ ਹਨ ਅਤੇ ਖੜੇ ਰਹਿਣਗੇ।

Total Views: 204 ,
Real Estate