ਬੂਟਾ ਸਿੰਘ ਭਾਕਿਯੂ (ਡਕੌਂਦਾ) ਦੇ ਇਕਾਈ ਪ੍ਰਧਾਨ ਚੁਣੇ

ਪੱਖੋ ਕਲਾਂ, 25 ਸਤੰਬਰ (ਸੁਖਜਿੰਦਰ ਸਮਰਾ )- ਪਿੰਡ ਪੱਖੋ ਕਲਾਂ ਦੀ ਬਾਸੋ ਪੱਤੀ ਦੀ ਧਰਮਸ਼ਾਲਾ ਵਿੱਚ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਹੰਡਿਆਇਆ ਅਤੇ ਜ਼ਿਲ੍ਹਾ ਆਗੂ ਦਰਸ਼ਨ ਸਿੰਘ ਮਹਿਤਾ ਦੀ ਅਗਵਾਈ ਵਿੱਚ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ 27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਨਾਉਣ ਸਬੰਧੀ ਵਿਚਾਰ ਚਰਚਾ ਕੀਤੀ ਗਈ ਅਤੇ ਪਿੰਡ ਇਕਾਈ ਦੀ ਚੋਣ ਕੀਤੀ ਗਈ ਜਿਸ ਵਿੱਚ ਬੂਟਾ ਸਿੰਘ ਪ੍ਰਧਾਨ, ਮੀਤ ਪ੍ਰਧਾਨ ਹਰਜਿੰਦਰ ਸਿੰਘ, ਜ। ਸਕੱਤਰ ਨਾਜਰ ਸਿੰਘ ਸਮਰਾ, ਖਜਾਨਚੀ ਮੱਘਰ ਸਿੰਘ, ਪ੍ਰੈਸ਼ ਸਕੱਤਰ ਕਰਮ ਸਿੰਘ, ਗੁਰਮੇਲ ਸਿੰਘ, ਬਲਵੀਰ ਸਿੰਘ, ਦਰਸ਼ਨ ਸਿੰਘ ਮੀਤ ਪ੍ਰਧਾਨ, ਸਹਾਇਕ ਖ਼ਜਾਨਚੀ ਸਿਮਰਨਜੀਤ ਸਿੰਘ ਅਤੇ ਤਰਸੇਮ ਸਿੰਘ ਸਗੰਠਨ ਸਕੱਤਰ ਚੁਣੇ ਗਏ।
ਇਸ ਸਮੇਂ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ, ਸਰਕਾਰੀ ਅਤੇ ਜਨਤਕ ਅਦਰਿਆਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਪਹਿਲਾਂ ਹੀ ਵੇਚ ਚੁੱਕੀ ਹੈ ਅਤੇ ਦੇਸ਼ ਦੇ ਮੁੱਖ ਕਿੱਤੇ ਖੇਤੀਬਾੜੀ ਨੂੰ ਹਥਿਆਉਣ ਦੇ ਯਤਨਾਂ ’ਤੇ ਲੱਗੀ ਹੋਈ ਜਿਸ ਦਾ ਕਿਸਾਨ ਤੋਂ ਬਾਅਦ ਸਮਾਜ ਦੇ ਹਰ ਵਰਗ ਦੇ ਖਪਤਕਾਰ ਉੱਪਰ ਬਹੁਤ ਮਾੜਾ ਅਸਰ ਪਏਗਾ ਜਿਸ ਦੇ ਵਿਰੋਧ ਵਿੱਚ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ 27 ਦੇ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਨਾਉਣਾ ਚਾਹੀਦਾ ਹੈ। ਇਸ ਮੌਕੇ ਜਗਤਾਰ ਸਿੰਘ, ਜਰਨੈਲ ਸਿੰਘ, ਗੁਰਜੰਟ ਸਿੰਘ, ਮੋਹਣ ਸਿੰਘ, ਗੁਰਪ੍ਰੀਤ ਸਿੰਘ ਬਿੰਦਰ ਸਿੰਘ, ਲਾਭ ਸਿੰਘ, ਰੁਲਦੂ ਸਿੰਘ, ਸੇਵਕ ਸਿੰਘ, ਗੋਲਡੀ ਅਤੇ ਚੰਦ ਸਿੰਘ ਆਦਿ ਹਾਜ਼ਰ ਸਨ।

Total Views: 253 ,
Real Estate