
ਸਮੱਗਰੀ
3 tsp. ਧਨੀਆ ਸਾਬਤ
2 tsp. ਜ਼ੀਰਾ ਸਾਬਤ
3 ਵੱਡੇ ਬਰੀਕ ਕੱਟੇ ਹੋਏ ਪਿਆਜ਼
3 tbsp. ਕੁਕਿੰਗ ਤੇਲ
2 1/4 ਪਾਉਂਡ ਚਿਕਨ (with bones)
2 tsp. ਗਰਮ ਮਸਾਲਾ
1/2 tsp. ਹਲਦੀ
2 tbsp. ਅਦਰਕ ਦੀ ਪੇਸਟ
2 tbsp. ਲਸਣ ਦੀ ਪੇਸਟ
2 ਵੱਡੇ ਟਮਾਟਰ ਬਾਰੀਕ ਕੱਟੇ ਹੋਏ
ਨਮਕ ਸਵਾਦ ਅਨੁਸਾਰ
1 1/2 ਕਪ ਪਾਣੀ
3 tbsp. ਕਟਿਆ ਹੋਇਆ ਧਨੀਆ ਪੱਤੇ
ਵਿਧੀ
1. ਗਰਮ ਤਵੇ ਤੇ ਧਨੀਆ ਦੇ ਜ਼ੀਰਾ ਨੂੰ ਭੁਨ ਲਓ. ਥੋੜ੍ਹਾ ਮੋਟਾ ਰੱਖ ਕੇ ਮਿਕਸੀ ਵਿਚ ਪੀਸ ਲਓ .
2. ਕੱਟੇ ਹੋਏ ਪਿਆਜ਼ ਨੂੰ ਦੋ ਹਿਸਿਆਂ ਵਿਚ ਕਰ ਲਓ , ਤਕਰੀਬਨ 2/3 ਤੇ 1/3.
3. ਕੜਾਹੀ ਵਿਚ ਤੇਲ ਪਾਕੇ ਮੱਧਮ ਸੇਕ ਤੇ 2/3 ਪਿਆਜ਼ ਪਾਕੇ ਸੁਨਹਿਰੇ ਰੰਗ ਦੇ ਹੋਣ ਤਕ ਭੁਨ ਲਓ
4. ਚੀਕੇਨ ਪਾਕੇ ਬ੍ਰਾਊਨ ਰੰਗ ਦੇ ਹੋਣ ਤਕ ਭੁਨ ਲਓ
5. ਪੀਸੇ ਹੋਏ ਮਸਾਲੇ, ਗਰਮ ਮਸਾਲਾ, ਹਲਦੀ ,ਅਦਰਕ ਤੇ ਲਸਣ ਦੀ ਪੇਸਟ ਤੇ ਟਮਾਟਰ ਪਾਕੇ ਓਹਨੀ ਦੇਰ ਤਕ ਭੂਨੋ ਜਦ ਤਕ ਸਾਰਾ ਮਿਸ਼੍ਰਣ ਤੇਲ ਨਾ ਛਡ਼ ਦੇਵੇ . ਸਵਾਦ ਅਨੁਸਾਰ ਨਮਕ ਵਿਚ ਮਿਲਾ ਲਓ
6. ਬਾਕੀ ਬਚੇ 1/3 ਪਿਆਜ਼ ਵਿਚ ਮਿਲਾ ਦੋ ਤੇ ਬਾਕੀ ਮਿਸਰਿਆਂ ਵਿਚ ਚੰਗੀ ਤਰਾਂ ਮਿਲਾ ਲਓ, ਜਦ ਪਿਆਜ਼ ਨਰਮ ਹੋ ਜਾਨ ਤਕਰੀਬਨ 3 ਤੋਂ 5 ਮਿੰਟ ਲਈ ਤਾਂ ਡੇਢ਼ ਕਪ ਪਾਣੀ ਪਾਕੇ ਕੜਛੀ ਚਲਾਂਦੇ ਹੋਏ ਉਬਾਲ ਲਓ
7. ਸੇਕ ਘਟਾ ਕੇ ਚਿਕਨ ਨੂੰ ਗੱਲਣੇ ਤਕ ਪਕਾਓ
8. ਇਸ ਪਕਵਾਨ ਦੀ ਗਾੜ੍ਹੀ ਤੱਰੀ ਚਿਕਨ ਨੂੰ ਲਪੇਟਦੀ ਜਿਹੀ ਹੋਣੀ ਚਾਹੀਦੀ , ਜੇ ਤੱਰੀ ਜਿਆਦਾ ਪਤਲੀ ਲਗੇ ਤਾਂ ਹੌਲੀ ਸੇਕ ਤੇ ਥੋੜ੍ਹਾ ਗਾੜ੍ਹਾ ਹੋਣੇ ਤਕ ਹੋਰ ਪਕਾ ਲਓ
9. ਧਨੀਆ ਪੱਤੀ ਨਾਲ ਸਜਾ ਕੇ ਗਰਮ ਗਰਮ ਰੋਟੀ ਯਾ ਚਾਵਲਾਂ ਨਾਲ ਤੇ ਸਲਾਦ ਨਾਲ ਪਰੋਸੋ
ਨਵ ਭੱਟੀ