ਗੋਡਿਆਂ ਦੇ ਜੋੜ੍ਹ ਬਦਲਾਉਣ ਤੋਂ ਕਿਵੇਂ ਬਚੀਏ ?

ਅੱਜ ਗੱਲ਼ ਕਰਾਂਗੇ ਆਪਾਂ ਜੋੜ੍ਹਾਂ ਦੇ ਦਰਦਾਂ ਬਾਰੇ ਤੇ ਜੋੜ੍ਹਾਂ ‘ਚ ਲੁਬਰੀਕੇਟ ਭਾਵ ਜੋੜ੍ਹਾਂ ‘ਚ ਗਰੀਸ ਦੀ ਘਾਟ ਬਾਰੇ ਜਦੋਂ ਉਮਰ 40 ਤੋਂ ਉਪਰ ਚੱਲੀ ਜਾਂਦੀ ਹੈ।ਤਾਂ ਅਕਸਰ ਜੋੜ੍ਹਾਂ ਦੇ ਦਰਦ ਦੀ ਸ਼ਿਕਾਇਤ ਹੁੰਦੀ ਹੈ।ਜਿਸ ਦਾ ਕਾਰਨ ਜੋੜ੍ਹਾਂ ‘ਚ ਗਰੀਸ ਦੀ ਘਾਟ,ਜੋੜ੍ਹਾਂ ਦੀ ਸੋਜ, ਕੈਲਸ਼ੀਅਮ ਦੀ ਘਾਟ ਨਾਲ਼ ਹੱਡੀਆਂ ਦਾ ਕਮਜ਼ੋਰ ਹੋਣਾ, ਵਿਟਾਮਿਨ ਡੀ ਦੀ ਘਾਟ ਕਾਰਨ, ਕਿਸੇ ਕਾਰਨ ਸੱਟ ਲੱਗ ਜਾਣਾ ਜਾਂ ਬਹੁਤ ਜਿਆਦਾ ਮੋਟਾਪਾ ਹੋਣਾ ਕਿਉਕਿ ਜਿਆਦਾ ਮੋਟਾਪੇ ਕਾਰਨ ਸਰੀਰ ਤੇ ਫਾਲਤੂ ਵਜ਼ਨ ਭਾਰੂ ਰਹਿੰਦਾ ਹੈ।ਜੋ ਆਪਣੇ ਜੋੜਾ ਤੇ ਬਹੁਤ ਜਿਆਦਾ ਮਾਰੂ ਪ੍ਰਭਾਵ ਪਾਉਦਾ ਹੈ ਤੇ ਹੋਰ ਵੀ ਕਈ ਤਰ੍ਹਾਂ ਦੇ ਨੁਕਸ ਹੁੰਦੇ ਹਨ।ਮੈਂ ਸਿਰਫ ਗੱਲ਼ ਕਰਾਂਗਾਂ।ਗੋਡਿਆਂ ਦੇ ਗ੍ਰੀਸ ਬਾਰੇ ਇਹ ਸਮੱਸਿਆ ਬਹੁਤ ਤੇਜ਼ੀ ਨਾਲ਼ ਵੱਧ ਰਹੀ ਹੈ।ਇਸ ਦਾ ਕਾਰਨ ਹੈ ਆਪਣਾ ਖਾਣਾ-ਪੀਣਾ ਬਹੁਤ ਮਾੜਾ ਹੈ।ਚੰਗੀ ਤੇ ਪੌਸ਼ਟਿਕ ਖੁਰਾਕ ਤੋਂ ਆਪਾਂ ਬਹੁਤ ਦੂਰ ਜਾ ਰਹੇ ਹਾਂ।ਆਪਾਂ ਨੂੰ ਸੁਆਦ ਕੀ ਲੱਗਦਾ ਹੈ ,ਫਾਸਟ ਫੂਡ, ਪੀਜ਼ੇ , ਬਰਗਰ, ਸਮੋਸੇ ਤਰ੍ਹਾਂ -2 ਦੇ ਵਿਦੇਸੀ ਖਾਣੇ ਜੋ ਆਪਣੇ ਸਰੀਰ ਚੋਂ ਬਹੁਤ ਕੁਝ ਖਤਮ ਕਰ ਰਹੇ ਹਨ।

ਗ੍ਰੀਸ:-ਭਾਵ ਲੁਬਰੀਕੇਟ ਚਿਕਨਾਹਟ ਜੋ ਆਪਣੇ ਜੋੜ੍ਹਾਂ ‘ਚ ਹੋਣੀ ਬਹੁਤ ਜ਼ਰੂਰੀ ਹੈ।ਇਸ ਚਿਕਨਾਈ ‘ਚ ਆਪਣੇ ਗੋਡੇ ਮੂਵਮੈਂਟ ਕਰਦੇ ਨੇ ਭਾਵ ਮੁੜਦੇ ਨੇ, ਘੁੰਮਦੇ ਨੇ ਜਦੋਂ ਇਹ ਚਿਕਨਾਹਟ ਘੱਟ ਜਾਂਦੀ ਹੈ, ਜਾਂ ਖਤਮ ਹੋ ਜਾਂਦੀ ਹੈ।ਤਾਂ ਹੱਡੀਆਂ ਆਪਸ ‘ਚ ਘੱਸਣ ਲੱਗ ਜਾਂਦੀਆਂ ਹਨ।ਜਿਹੜਾ ਇਹ ਗ੍ਰੀਸ ਹੈ ਇਹ ਜੋੜ੍ਹਾਂ ਨੂੰ ਬਚਾਕੇ ਰੱਖਦਾ ਹੈ।ਜਦੋਂ ਇਹ ਗ੍ਰੀਸ ਖਤਮ ਹੋ ਜਾਂਦਾ ਹੈ ਤਾਂ ਹੱਡੀਆ ਆਪਸ ‘ਚ ਭਿੜਣ ਲੱਗ ਜਾਂਦੀਆ ਹਨ।ਜਿੰਨ੍ਹਾਂ ਨਾਲ਼ ਸੋਜ, ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ।ਇਸ ਲਈ ਆਪਾਂ ਨੂੰ ਜੋੜ੍ਹਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ।ਜਦੋਂ ਆਪਾਂ ਕਿਸੇ ਸਪੈਸਲਿਸਟ ਕੋਲ਼ ਜਾਂਦੇ ਹਾਂ।ਤਾਂ ਉਹ ਜੋੜ੍ਹ ਬਦਲਾਉਣ ਲਈ ਕਹਿੰਦਾ ਹੈ।ਜਿਸ ਦਾ ਖਰਚਾ ਲੱਖਾਂ ‘ਚ ਹੁੰਦਾ ਹੈ।ਜਿਸ ਕੋਲ ਪੈਸਾ ਹੈ ਉਹ ਤਾਂ ਜੋੜ੍ਹ ਬਦਲਾ ਲੈਂਦਾ ਹੈ ਪਰ ਜਿਹਦੇ ਕੋਲ਼ ਪੈਸਾ ਨਹੀਂ ਉਹ ਕੀ ਕਰੇ।ਕਿਉਕਿ ਮਹਿੰਗਾਈ ਐੈਨੀ ਹੈ ਕਿ ਢਿੱਡ ਭਰ ਜਾਵੇ, ਘਰ ਦਾ ਖਰਚਾ ਚੱਲ਼ ਜਾਵੇ ਪਹਿਲਾ ਤਾਂ ਇਹੀ ਟੈਨਸ਼ਨ ਹੀ ਨਹੀਂ ਮੁਕਦੀ, ਲੱਖਾਂ ਰੁਪਏ ਕਿੱਥੋਂ ਆਉਣ ਸੋ ਮੈਂ ਅੱਜ ਥੋੜ੍ਹੀ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਕੁਝ ਰਾਹਤ ਮਿਲੇ ਤੁਸੀ ਲੱਖਾਂ ਰੁਪਏ ਲਾਉਣ ਤੋਂ ਬੱਚ ਜਾਵੋ।ਆਪਾਂ ਗੱਲ਼ ਕਰਾਂਗੇ ਇੱਕ ਪੰਜ਼ੀਰੀ ਦੀ ਜੋ ਤੁਹਾਡੇ ਜੋੜ੍ਹਾਂ ‘ਚ ਗ੍ਰੀਸ ਪੈਦਾ ਕਰ ਸਕਦੀ ਹੈ।ਜੋੜ੍ਹਾਂ ‘ਚ ਗ੍ਰੀਸ ਦੀ ਘਾਟ ਕਰਕੇ, ਸੋਜ, ਦਰਦ ਪੈਦਾ ਹੁੰਦਾ ਹੈ।

ਚਾਹੀਦਾ ਕੀ ਹੈ:- ਕੁੱਜਾ ਮਿਸ਼ਰੀ 150ਗ੍ਰਾਮ, ਬਦਾਮ 250ਗ੍ਰਾਮ , ਹਰੀ ਇਲਾਚੀ ਦੇ ਬੀਜ਼ 100ਗ੍ਰਾਮ, ਕਾਲ਼ੀ ਮਿਰਚ 100ਗ੍ਰਾਮ, ਖੀਰੇ ਦੇ ਮਗਜ਼ 200ਗ੍ਰਾਮ, ਸਾਲਮ ਮਿਸ਼ਰੀ 50ਗ੍ਰਾਮ, ਅਸਗੰਧ 50ਗ੍ਰਾਮ, ਸੋਇਆਬੀਨ ½ ਕਿਲੋ ਗ੍ਰਾਮ।ਇਹ ਸਾਰੀ ਸਮੱਗਰੀ ਦੀ ਖੁਰਾਕ ਮੈਂ ਦੱਸ ਦਿੱਤੀ ਤੇ ਸਭ ਤੋਂ ਪਹਿਲਾ ਸੋਇਆਬੀਨ ਨੂੰ ਰੇਤੇ ਜਾਂ ਨਮਕ ‘ਚ ਭੁੰਨ ਲਵੋਂ।ਭੁੰਨਨੀ ਸਿਰਫ ਐੈਨੀ ਹੈ ਕਿ ਉਹ ਭੁਰੇ ਰੰਗ ਦੀ ਹੋ ਜਾਵੇ, ਜਲ਼ੇ ਨਾ, ਜਦੋਂ ਸੋਇਆਬੀਨ ਰੇਤੇ ਦੀ ਗਰਮਾਇਸ ‘ਚ ਤਿੜਕਣ ਲੱਗ ਜਾਵੇ ਤਾਂ ਉਹਨੂੰ ਰੇਤੇ ਚੋਂ ਕੱਢ ਲਵੋਂ।ਫੇਰ ਠੰਢਾ ਹੋਣ ਤੇ ਪੀਸ ਲਵੋਂ।ਫੇਰ ਇਸ ‘ਚ ਕੁੱਜਾ ਮਿਸ਼ਰੀ 150ਗ੍ਰਾਮ, ਬਦਾਮ 250ਗ੍ਰਾਮ , ਹਰੀ ਇਲਾਚੀ ਦੇ ਬੀਜ 100ਗ੍ਰਾਮ, ਕਾਲ਼ੀ ਮਿਰਚ 100ਗ੍ਰਾਮ, ਖੀਰੇ ਦੇ ਮਗਜ਼ 200ਗ੍ਰਾਮ, ਸਾਲਮ ਮਿਸ਼ਰੀ 50ਗ੍ਰਾਮ, ਅਸਗੰਧ 50ਗ੍ਰਾਮ, ਸਭ ਨੂੰ ਵਾਰੀ-2 ਕੁਟਕੇ ਸੋਇਆਬੀਨ ਦੇ ਪਾਡਰ ‘ਚ ਚੰਗੀ ਤਰ੍ਹਾਂ ਮਿਲਾ ਲਵੋਂ।ਕਿਸੇ ਵਧਿਆ ਭਾਂਡੇ ‘ਚ ਪਾ ਲਵੋਂ।1-1 ਚਮਚ ਸਵੇਰੇ ਸ਼ਾਮ ਦੁੱਧ ਨਾਲ਼ ਲਵੋਂ।ਮਹੀਨੇ ‘ਚ ਜੋੜ੍ਹਾਂ ‘ਚ ਕੱੜ੍ਹ-2 ਦੀ ਅਵਾਜ਼ ਘੱਟ ਜਾਏਗੀ ਜੋ ਗ੍ਰੀਸ ਦੀ ਘਾਟ ਕਰਕੇ ਹੁੰਦੀ ਹੈ।ਜੋੜ ਮੁੜਣ ਲੱਗ ਜਾਣਗੇ, ਦਰਦ ਵੀ ਘੱਟ ਜਾਏਗਾ।ਇਸ ਨਾਲ਼ ਹੀ ਤੁਸੀ ਦੋ ਤਰ੍ਹਾਂ ਦੀ ਆਯੂਰਵੈਦਿਕ ਦਵਾਈ ਖਾਣੀ ਹੈ।

* ਪਹਿਲੀ ਗੋਲ਼ੀ ਹੈ ਸਲਾਕੀ- ਇਹ 2-2 ਗੋਲੀਆਂ ਸਵੇਰੇ ਸ਼ਾਮ, ਇਹ ਗੋਲੀ ਕਿਸੇ ਵੀ ਕਿਸਮ ਦਾ ਗਠੀਆ,ਜੋੜਾਂ ਦਾ ਦਰਦ, ਜੋੜਾਂ ਚ ਗ੍ਰੀਸ ਦੀ ਘਾਟ ਪੂਰੀ ਕਰਦੀ ਹੈ।
* ਹੱਡ ਜੋੜ ਗੋਲੀ:-1-1 ਗੋਲ਼ੀ ਸਵੇਰੇ ਸ਼ਾਮ ਇਹ ਗੋਲ਼ੀ ਹੱਡੀਆਂ ਦੀ ਕਮਜ਼ੋਰੀ ਹੱਡੀਆਂ ‘ਚ ਕੈਲਸ਼ੀਅਮ ਦੀ ਕਮੀ ਪੂਰੀ ਕਰਦੀ ਹੈ।ਹੱਡ ਜੋੜ ਬੂਟੀ ਦਾ ਬੂਟਾ ਟੁੱਟੀ ਹੱਡੀ ਤੇ ਬਹੁਤ ਕੰਮ ਕਰਦਾ ਹੈ।
* ਜੋੜਾਂ ਦਾ ਤੇਲ :-ਜਦੋਂ ਜੋੜਾਂ ‘ਚ ਸੋਜ ਆ ਜਾਂਦੀ ਹੈ ਉਦੋ ਜੋੜ ਮੁੜਦੇ ਨਹੀਂ ਜਾਮ ਜਿਹੇ ਹੋ ਜਾਂਦੇ ਹਨ।ਤਾਂ ਉਦੋਂ ਉਨ੍ਹਾਂ ਨੂੰ ਖੋਲ਼ਣ ਲਈ ਗਰਮਾਇਸ ਦੀ ਲੋੜ ਹੁੰਦੀ ਹੈ ਇਸ ਕਰਕੇ ਦਰਦਾਂ ਦੇ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ।ਆਪਾਂ ਵੀ ਇੱਕ ਤੇਲ਼ ਬਣਾਉਣ ਦੀ ਵਿਧੀ ਦੱਸਾਂਗੇ।

ਪੁਦੀਨਾ ਸਤ 100ਗ੍ਰਾਮ, ਦੇਸੀ ਕਪੂਰ 200ਗ੍ਰਾਮ, ਅਜਵਾਇਨ ਸਤ 100ਗ੍ਰਾਮ, ਰਤਨਜੋਤ 20ਗ੍ਰਾਮ, ਸਰ੍ਹੋਂ ਤੇਲ਼ 600ਗ੍ਰਾਮ=ਸਭ ਤੋਂ ਪਹਿਲਾ ਰਤਨਜੋਤ ਨੂੰ ਚੰਗੀ ਤਰ੍ਹਾਂ ਪੀਸਕੇ ਕਪੜਛਾਣ ਕਰ ਲਵੋਂ।ਫੇਰ ਸਰ੍ਹੋਂ ਦਾ ਤੇਲ਼ ਗਰਮ ਕਰੋਂ।ਜਦੋ ਧੂੰਆ ਨਿਕਲਣ ਲੱਗ ਜਾਵੇ ਤਾਂ ਉਸ ‘ਚ ਪੁਦੀਨਾ ਸਤ,ਅਜਵਾਇਨ ਸਤ, ਦੇਸੀ ਕਪੂਰ ਕੁਟਕੇ ਪਾ ਦਿਉ।ਆਖਰ ਤੇ ਰਤਨਜੋਤ ਮਿਲਾਕੇ ਚੰਗੀ ਤਰ੍ਹਾਂ ਮਿਕਸ ਕਰੋ।ਤੇ ਤੇਲ਼ ਨੂੰ ਠੰਢਾ ਹੋਣ ਦਿਉ।ਜਦੋਂ ਤੇਲ ਠੰਢਾ ਹੋ ਜਾਵੇ ਤਾਂ ਇਸ ਨੂੰ ਚੁੰਨੀ ਜਾਂ
ਚਾਹਪੂਣਨੀ ਨਾਲ਼ ਛਾਣ ਲਵੋਂ।ਇਸ ਤੇਲ਼ ਦੀ ਦਿਨ ‘ਚ 2 ਵਾਰ ਚੰਗੀ ਤਰ੍ਹਾਂ ਜੋੜਾਂ ਦੀ ਮਾਲਿਸ਼ ਕਰੋ।ਗੋਡੇ ਦੇ ਉਪਰ ਤੇ ਥੱਲੇ ਵੀ ਤੇਲ ਚੰਗੀ ਤਰਾਂ ਮਲੋ। ਇਸ ਨਾਲ਼ ਸੋਜ, ਜਕੜਣ , ਦਰਦ, ਠੀਕ ਹੋਵੇਗਾ।ਇਹੀ ਤੇਲ਼ ਆਮ ਕਿਸੇ ਹੋਰ ਵਜ੍ਹਾ ਨਾਲ਼ ਮੋਚ ਪੈ ਜਾਵੇ, ਮਾਸ ਫੱਟ ਜਾਵੇ ਉਹ ਵੀ ਠੀਕ ਹੋ ਜਾਂਦਾ ਹੈ।ਇਹ ਨੁਸਖਾ ਜਿਵੇਂ ਪੰਜ਼ੀਰੀ, ਗੋਲ਼ੀਆਂ, ਇਹ ਨੁਸਖਾ ਜੋੜਾਂ ਦੇ ਦਰਦਾਂ ‘ਚ, ਸੋਜ ਠੀਕ ਕਰਦਾ ਹੈ ਤੇ ਗ੍ਰੀਸ ਬਣਨ ‘ਚ ਬਹੁਤ ਮਦਦ ਕਰਦਾ ਹੈ।ਬਸ ਸਬਰ ਤੋਂ ਕੰਮ ਲਵੋਂ ਧੀਰਜ ਰੱਖਕੇ ਨੁਸਖਾ ਵਰਤੋ। ਜੇ ਲਗਾਤਾਰ ਵਰਤ ਲਿਆ ਤਾਂ ਤੁਹਾਨੂੰ ਜੋੜ ਬਦਲਾਉਣ ਦੀ ਲੋੜ ਨਹੀਂ ਪਵੇਗੀ।

* ਪਰਹੇਜ਼:-ਖੱਟੀ ਤੱਲ਼ੀ ਚੀਜ਼, ਫਾਸਟ ਫੁਡ, ਕੋਲਡ ਡਰਿੰਕ, ਅਰਬੀ, ਛਿਲਕੇ ਵਾਲ਼ੀਆਂ ਦਾਲਾਂ ਤੋਂ ਪਰਹੇਜ਼ ਕਰੋ।
* ਖਾਣਾ ਪੀਣਾ:-ਦਾਲ਼ ਸਬਜ਼ੀ ‘ਚ ਗਾਂ ਦਾ ਦੇਸੀ ਘੀ ਪਾ ਕੇ ਖਾਉ।ਪੁੰਗਰੀ ਹੋਈ ਮੇਥੀ, ਐੈਲੋਵੀਰਾ ਦਾ ਗੁੱਦਾ, ਖਾਲ਼ੀ ਪੇਟ ਨਾਰੀਅਲ਼ ਪਾਣੀ ਪੀਵੋਂ,ਨਾਰੀਅਲ਼ ਪਾਣੀ ‘ਚ ਵਿਟਾਮਿਨ, ਮਿਨਰਲ ਤੇ ਹੋਰ ਵੀ ਖੁਰਾਕੀ ਤੱਤ ਹੁੰਦੇ ਹਨ।ਜੋ ਗ੍ਰੀਸ ਬਣਾਉਣ ‘ਚ ਮਦਦ ਕਰਦੇ ਹਨ।ਅੰਗੂਰ,ਮੱਛੀ,ਬ੍ਰੋਕਲੀ,ਅਖਰੋਟ,ਤਾਜ਼ੀ ਹਲਦੀ ਅਜਿਹੀਆਂ ਚੀਜ਼ਾ ਬਹੁਤ ਫਾਇਦਾ ਕਰਦੀਆਂ ਹਨ।ਜਦੋਂ ਵੀ ਤੁਹਾਨੂੰ ਪੈਰਾ ਭਾਰ ਬੈਠਣਾ ਔਖਾ ਲੱਗੇ,ਚੌਕੜੀ ਮਾਰਨ ‘ਚ ਮੁਸ਼ਕਲ਼ ਲੱਗੇ,ਪੌੜ੍ਹੀਆਂ ਚੜਣਾ ਉਤਰਨਾ ਔਖਾ ਲੱਗਦਾ ਹੋਵੇ ਤਾਂ ਹੋ ਸਕਦਾ ਹੈ।ਤੁਹਾਡੇ ਗੋਡਿਆ ‘ਚ ਗ੍ਰੀਸ ਬਣਨਾ ਘੱਟ ਗਿਆ ਹੋਵੇ ਉਸੇ ਟਾਇਮ ਡਿਜੀਟਲ਼ ਐੈਕਸਰੇ ਕਰਵਾ ਕੇ ਗੋਡਿਆ ਦੀ ਜਾਂਚ ਕਰਵਾਉ।ਜੇਕਰ ਗ੍ਰੀਸ ਬਣਨਾ ਘੱਟ ਹੋ ਗਿਆ ਹੋਵੇ ਤਾਂ ਇਹ ਪੰਜ਼ੀਰੀ
, ਗੋਲੀਆ ਤੇ ਤੇਲ਼ ਮੈਂ ਬਣਾਉਣਾ ਦੱਸਿਆ ਹੈ ਲਗਾਤਾਰ 5-6 ਮਹੀਨੇ ਵਰਤੋਂ ਫਰਕ ਤੁਹਾਨੂੰ ਪਹਿਲੇ ਮਹੀਨੇ ਪਤਾ ਲੱਗ ਜਾਵੇਗਾ।ਪ੍ਰਮਾਤਮਾ ਕਰੇ ਤੁਹਾਡੀ ਮੇਹਨਤ ਦੀ ਕਮਾਈ ਦੀ ਬੱਚਤ ਹੋਵੇ ਤੇ ਤੁਸੀ ਆਪਣੇ ਗੁੰਜਾਇਸ ਮੁਤਾਬਿਕ ਠੀਕ ਵੀ ਹੋ ਜਾਵੋ।ਗਰੀਬ ਬੰਦਾ ਵੀ ਮਹਿੰਗੇ ਇਲਾਜ ਤੋਂ ਬੱਚ ਸਕਦਾ ਹੈ।

ਵੈਦ ਬੀ ਕੇ ਸਿੰਘ
ਪਿੰਡ ਤੇ ਡਾਕ:- ਜੈ ਸਿੰਘ ਵਾਲਾ(ਮੋਗਾ)
ਸੰਪਰਕ:-9872610005

Total Views: 371 ,
Real Estate