ਕਾਹਨੇਕੇ ਵਿਖੇ ਕੋਵਾਸਿਲਡ ਵੈਕਸੀਨ ਕੈਂਪ ਲਗਾਇਆ

ਕਾਹਨੇਕੇ ਵਿਖੇ ਕੈਂਪ ਦਾ ਉਦਘਾਟਨ ਕਰ ਰਹੇ ਡੀਸੀ ਬਰਨਾਲਾ ਤੇ ਸਿਵਲ ਸਰਜਨ ਬਰਨਾਲਾ

ਪੱਖੋ ਕਲਾਂ, 6 ਜੁਲਾਈ ( ਸੁਖਜਿੰਦਰ ਸਮਰਾ ) ਸਦ ਭਾਵਨਾ ਬਲੱਡ ਡੋਨਰਜ ਕਲੱਬ ਕਾਹਨੇਕੇ ਦੇ ਸਹਿਯੋਗ ਨਾਲ ਪ੍ਰਸ਼ਾਸਨ ਵੱਲੋ ਕੋਵਾਸੀਲਡ ਵੈਕਸੀਨ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਡੀਸੀ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਅਤੇ ਸਿਵਲ ਸਰਜਨ ਜਸਵੀਰ ਸਿੰਘ ਔਲਖ ਨੇ ਕੀਤਾ । ਇਸ ਕੈਂਪ ਵਿੱਚ 150 ਵਿਅਕਤੀਆਂ ਨੂੰ ਵੈਕਸੀਨ ਦੀ ਡੋਜ ਦਿੱਤੀ ਗਈ। ਇਸ ਮੌਕੇ ਕਲੱਬ ਦੇ ਪ੍ਰਧਾਨ ਡਾ ਰਣਜੀਤ ਸਿੰਘ , ਸਰਪੰਚ ਸਤਨਾਮ ਸਿੰਘ, ਨਿਰਮਲ ਸਿੰਘ, ਬਲਰਾਜ ਸਿੰਘ , ਜੱਗੀ ਸਿੰਘ,ਜਸਵਿੰਦਰ ਸਿੰਘ, ਮਨਪ੍ਰੀਤ ਸਿੰਘ, ਬਲਰਾਜ ਸਿੰਘ , ਰਣਧੀਰ ਸਿੰਘ ਅਤੇ ਸਿਹਤ ਕਰਮਚਾਰੀ ਹਾਜਰ ਸਨ ।

Total Views: 294 ,
Real Estate