ਜੇਕਰ ਬਲਾਤਕਾਰੀ ਭੱਜਣ ਦੀ ਕੋਸ਼ਿਸ਼ ਕਰਦਾ ਤਾਂ ਪੁਲਿਸ ਨੂੰ ਗੋਲੀ ਮਾਰਨੀ ਪਵੇਗੀ,ਐਨਕਾਉਂਟਰ ਪਾਲਿਸੀ ਅਪਣਾਏ ਪੁਲਿਸ : ਮੁੱਖ ਮੰਤਰੀ ਅਸਾਮ

ਅਸਾਮ ਵਿਚਲੀ ਭਾਜਪਾ ਸਰਕਾਰ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਔਰਤਾਂ ਪ੍ਰਤੀ ਹੋਣ ਵਾਲੇ ਜੁਰਮਾਂ ਨਾਮ ਨਜਿੱਠਣ ਲਈ ਸਖ਼ਤੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਐਨਕਾਉਂਟਰ ਪਾਲਿਸੀ ਅਪਣਾੳੇਣ ਨੂੰ ਕਿਹਾ। ਸੋਮਵਾਰ ਨੂੰ ਅਸਾਮ ਸੀਐਮ ਨੇ ਸਾਰੇ ਥਣਿਆਂ ਦੇ ਇੰਚਾਰਜ ਅਧਿਕਾਰੀਆਂ ਨਾਲ ਇਕ ਮੁਲਾਕਾਤ ਕੀਤੀ। ਮੁਲਾਕਾਤ ‘ਚ ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਅੱਜ ਕੱਲ ਅਪਰਾਧੀ ਪੁਲਿਸ ਦੇ ਚੁੰਗਲ ‘ਚੋਂ ਭੱਜ ਰਹੇ ਹਨ ਅਤੇ ਕਈ ਵਾਰ ਮੁੱਠਭੇੜ ਦੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਹਨ, ਕੀ ਇਹ ਪੈਟਰਨਣ ਰਿਹਾ ਹੈ? ਤਾਂ ਉਨ੍ਹਾਂ ਅੱਗੇ ਕਿਹਾ ਕਿ ਹਾਂ ਇਹ ਪੁਲਿਸ ਦਾ ਪੈਟਰਨ ਹੋਣਾ ਚਾਹੀਦਾ ਹੈ।
ਸੀਐਮ ਹਿਮੰਤਾ ਨੇ ਕਿਹਾ ਕਿ, ਜੇ ਬਲਾਤਕਾਰ ਕਰਨ ਵਾਲਾ ਭੱਜ ਜਾਂਦਾ ਹੈ ਜਾਂ ਪੁਲਿਸ ਤੋਂ ਹਥਿਆਰ ਖੋਹਣ ਦੀ ਕੋਸ਼ਿਸ਼ ਕਰਦਾ ਹੈ ਤਾਂ ਪੁਲਿਸ ਨੂੰ ਗੋਲੀ ਮਾਰਨੀ ਪਵੇਗੀ , ਪਰ ਛਾਤੀ ’ਤੇ ਨਹੀਂ ਅਤੇ ਕਾਨੂੰਨ ਨੇ ਕਿਹਾ ਕਿ ਤੁਸੀਂ ਪੈਰਾਂ ’ਤੇ ਗੋਲੀ ਮਾਰ ਸਕਦੇ ਹੋ, ਅਸੀਂ ਅਸਾਮ ਦੀ ਪੁਲਿਸ ਨੂੰ ਦੇਸ਼ ਦਾ ਸਭ ਤੋਂ ਵਧੀਆ ਪੁਲਿਸਿੰਗ ਸੰਗਠਨ ਬਣਾੳੇਣਾ ਚਾਹੁੰਦੇ ਹਾਂ।
ਸੀਐਮ ਹਿਮੰਤਾ ਨੇ ਪਸ਼ੂਆਂ ਦੀ ਤਸਕਰੀ ਬਾਰੇ ਗੱਲ ਕਰਦਿਆਂ ਕਿਹਾ ਕਿ, ਗਾਂ ਸਾਡਾ ਰੱਬ ਹੈ, ਗਾਂ ਸਾਨੂੰ ਦੁੱਧ ਦਿੰਦੀ ਹੈ, ਗੋਬਰ ਦਿੰਦੀ ਹੈ ਅਤੇ ਟਰੈਕਟਰ ਆਉਣ ਤੋਂ ਪਹਿਲਾਂ ਅਸੀ ਪਸ਼ੂਆਂ ਦੀ ਮਦਦ ਨਾਲ ਹੀ ਖੇਤੀ ਕਰਦੇ ਸੀ, ਜੋ ਕਿ ਕਈ ਹਿੱਸਿਆਂ ‘ਚ ਅਜੇ ਵੀ ਜਾਰੀ ਹੈ। ਪਰ ਲੋਕ ਹੁਣ ਪਸ਼ੂ ਤਸਕਰੀ , ਦਵਾਈਆਂ ਦੀ ਤਸਕਰੀ ਵਿਚ ਸ਼ਾਮਲ ਹੋ ਗਏ ਹਨ। ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।

Total Views: 128 ,
Real Estate