ਦੁਨੀਆ ’ਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਦਾ ਡੈਲਟਾ ਵੇਰੀਐਂਟ ਤੇਜ਼ੀ ਨਾਲ ਫੈਲ ਰਿਹਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਕਿਹਾ ਕਿ ਇਹ ਵੇਰੀਐਂਟ 96 ਦੇਸ਼ਾਂ ਤੱਕ ਪਹੁੰਚ ਚੁੱਕਾ ਹੈ , ਆਉਣ ਵਾਲੇ ਮਹੀਨਿਆਂ ’ਚ ਕੋਰੋਨਾ ਦਾ ਇਹ ਬਹੁਤ ਇਨਫੈਕਟਿਡ ਰੂਪ ਦੁਨੀਆ ਭਰ ’ਚ ਹਾਵੀ ਹੋ ਜਾਵੇਗਾ। ਇਹ ਵੇਰੀਐਂਟ ਸਭ ਤੋਂ ਪਹਿਲਾਂ ਭਾਰਤ ’ਚ ਪਾਇਆ ਗਿਆ ਸੀ।
ਡਬਲਯੂਐੱਚਓ ਦੇ ਹਫ਼ਤਾਵਾਰੀ ਡਾਟਾ ਮੁਤਾਬਕ, ਮੰਗਲਵਾਰ ਤਕ ਦੁਨੀਆ ਦੇ 96 ਦੇਸ਼ਾਂ ’ਚ ਡੈਲਟਾ ਵੇਰੀਐਂਟ ਦੇ ਮਾਮਲੇ ਪਾਏ ਗਏ। ਇਹ ਸੰਭਵ ਹੈ ਕਿ ਅਸਲੀ ਅੰਕਡ਼ਾ ਜ਼ਿਆਦਾ ਹੋ ਸਕਦਾ ਹੈ ਕਿਉਂਕਿ ਵਾਇਰਸ ਦੇ ਇਸ ਰੂਪ ਦੀ ਪਛਾਣ ਲਈ ਜਿਨੋਮ ਸੀਕਵੈਂਸਿੰਗ ਸਮਰੱਥਾਵਾਂ ਸੀਮਤ ਹਨ। ਕਈ ਦੇਸ਼ਾਂ ਨੇ ਕਿਹਾ ਕਿ ਉਨ੍ਹਾਂ ਦੇ ਇੱਥੇ ਡੈਲਟਾ ਦੇ ਕਾਰਨ ਇਨਫੈਕਸ਼ਨ ਵੱਧ ਰਿਹਾ ਹੈ। ਹਸਪਤਾਲਾਂ ’ਚ ਇਸ ਵੇਰੀਐਂਟ ਦੇ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਹੋ ਰਿਹਾ ਹੈ। ਇਸਦੇ ਨਾਲ ਹੀ ਸੰਯੁਕਤ ਰਾਸ਼ਟਰੀ ਦੀ ਇਸ ਸਿਹਤ ਏਜੰਸੀ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ ’ਚ ਡੈਲਟਾ ਵੇਰੀਐਂਟ ਦੇ ਸਭ ਤੋਂ ਹਾਵੀ ਹੋਣ ਦਾ ਸ਼ੱਕ ਹੈ। ਪਿਛਲੇ ਹਫ਼ਤੇ ਡਬਲਯੂਐੱਚਓ ਦੇ ਡਾਇਰੈਕਟਰ ਜਨਰਲ ਟੇਡ੍ਰੋਸ ਅਦਨੋਮ ਘੇਬਰੇਸਸ ਨੇ ਕਿਹਾ ਸੀ ਕਿ ਹੁਣ ਤਕ ਕੋਰੋਨਾ ਦੇ ਜਿੰਨੇ ਵੇਰੀਐਂਟਸ ਦੀ ਪਛਾਣ ਹੋਈ ਹੈ, ਉਨ੍ਹਾਂ ’ਚੋਂ ਡੈਲਟਾ ਸਭ ਤੋ ਇਨਫੈਕਟਿਡ ਹੈ। ਇਹ ਵੇਰੀਐਂਟ ਉਨ੍ਹਾਂ ਲੋਕਾਂ ’ਚ ਤੇਜ਼ੀ ਨਾਲ ਫੈਲ ਰਿਹਾ ਹੈ, ਜਿਨ੍ਹਾਂ ਨੂੰ ਕੋਰੋਨਾ ਰੋਕੂ ਟੀਕਾ ਨਹੀਂ ਲੱਗਾ। ਉਨ੍ਹਾਂ ਕਿਹਾ, ‘ਕੁਝ ਦੇਸ਼ਾਂ ਨੇ ਪਾਬੰਦੀਆਂ ’ਚ ਢਿੱਲ ਦਿੱਤੀ ਹੈ, ਜਿਸਦੇ ਕਾਰਨ ਦੁਨੀਆ ’ਚ ਇਨਫੈਕਸ਼ਨ ਵੱਧ ਰਿਹਾ ਹੈ।’ ਤਾਜ਼ਾ ਡਾਟਾ ਮੁਤਾਬਕ, ਅਲਫਾ ਵੇਰੀਐਂਟ ਦੇ ਮਾਮਲੇ 172 ਦੇਸ਼ਾਂ ’ਚ ਮਿਲੇ ਹਨ। ਬੀਟਾ ਦੇ 120 ਤੇ ਗਾਮਾ ਦੇ 72 ਦੇਸ਼ਾਂ ’ਚ ਮਾਮਲੇ ਪਾਏ ਗਏ ਹਨ।
ਰਾਇਟਰ ਦੇ ਮੁਤਾਬਕ, ਡਬਲਯੂਐੱਚਓ ਨੇ ਯੂਰਪ ’ਚ ਕੋਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਡਬਲਯੂਐੱਚਓ ਦੇ ਯੂਰਪ ਮਾਮਲਿਆਂ ਦੇ ਮੁਖੀ ਹੰਸ ਕਲੂਗੇ ਨੇ ਕਿਹਾ ਕਿ ਯੂਰਪ ’ਚ ਕੋਰੋਨਾ ਦੇ ਨਵੇਂ ਮਾਮਲਿਆਂ ’ਚ ਦਸ ਹਫ਼ਤੇ ਤੋਂ ਜਾਰੀ ਗਿਰਾਵਟ ਦਾ ਦੌਰ ਖਤਮ ਹੋਣ ਵਾਲਾ ਹੈ। ਜੇਕਰ ਲੋਕ ਅਨੁਸ਼ਾਸਿਤ ਨਹੀਂ ਰਹੇ ਤਾਂ ਇਕ ਹੋਰ ਲਹਿਰ ਨੂੰ ਟਾਲਿਆ ਨਹੀਂ ਜਾ ਸਕਦਾ।
ਡਬਲਯੂਐੱਚਓ ਦੇ ਡਾਇਰੈਕਟਰ ਜਨਰਲ ਟੇਡ੍ਰੋਸ ਨੇ ਵੀਰਵਾਰ ਨੂੰ ਹਰ ਦੇਸ਼ ਨੂੰ ਸਤੰਬਰ ਤਕ ਆਪਣੀ ਦਸ ਫੀਸਦੀ ਆਬਾਦੀ ਨੂੰ ਵੈਕਸੀਨ ਲਗਾਉਣ ਦੀ ਅਪੀਲ ਕੀਤੀ। ਇਸਦੇ ਨਾਲ ਹੀ ਉਨ੍ਹਾਂ ਆਗਾਹ ਕੀਤਾ, ‘ਜਦੋਂ ਤਕ ਅਸੀਂ ਹਰ ਥਾਂ ਮਹਾਮਾਰੀ ਖਤਮ ਕਰ ਨਹੀਂ ਦੇਵਾਂਗੇ, ਉਸ ਸਮੇਂ ਤੱਕ ਇਸ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕਰ ਸਕਾਂਗੇ।’ ਉਨ੍ਹਾਂ ਇਹ ਚਿੰਤਾ ਜਾਹਿਰ ਕਰਦੇ ਹੋਏ ਕਿਹਾ ਕਿ ਕਈ ਦੇਸ਼ ਟੀਕਾਕਰਨ ’ਚ ਕਾਫ਼ੀ ਅੱਗੇ ਨਿਕਲ ਗਏ ਹਾਂ, ਜਦਕਿ ਕੁਝ ਦੇਸ਼ਾਂ ਕੋਲ ਆਪਣੇ ਸਿਹਤ ਕਾਮਿਆਂ, ਬਜ਼ੁਰਗਾਂ ਤੇ ਹੋਰ ਖਤਰੇ ਵਾਲੇ ਲੋਕਾਂ ਲਈ ਲੋਡ਼ੀਂਦੀ ਮਾਤਰਾ ’ਚ ਵੈਕਸੀਨ ਨਹੀਂ ਹੈ।
ਦੁਨੀਆ ‘ਚ ਤੇਜ਼ੀ ਨਾਲ ਫੈਲ ਰਿਹਾ ਡੈਲਟਾ
Total Views: 185 ,
Real Estate