ਗੱਡੀ ਧੋਂਦੇ ਪਰਿਵਾਰ ਦੇ ਤਿੰਨ ਮੈਂਬਰ ਨਹਿਰ ਵਿੱਚ ਡਿੱਗੇ ,ਇੱਕ ਦੀ ਮੌਤ, ਦੋ ਨੂੰ ਬਚਾਇਆ

ਲੁਧਿਆਣਾ ਜਿਲ੍ਹੇ ਦੇ ਜਗਰਾਂਓ ਵਿੱਚ ਸਿਧਵਾਂ ਬੇਟ ਦੇ ਨਜਦੀਕ ਨਹਿਰ ਵਿੱਚ ਇੱਕ ਪਰਿਵਾਰ ਡੁੱਬ ਗਿਆ । ਲੋਕਾਂ ਨੇ ਦੋ ਜਾਣਿਆਂ ਨੂੰ ਤਾਂ ਬਚਾਅ ਲਿਆ ਪਰ ਇੱਕ ਜੀਅ ਤੇਜ ਵਹਾਅ ਵਿੱਚ ਰੁੜ੍ਹ ਗਿਆ । ਪੁਲਿਸ ਅਨੁਸਾਰ ਇਲਾਕੇ ਵਿੱਚ ਰਹਿਣ ਵਾਲਾ ਇੱਕ ਪਰਿਵਾਰ ਨਹਿਰ ਕੰਡੇ ਆਪਣੀ ਗੱਡੀ ਟਾਟਾ ਟਰੈਵਲ ਗੱਡੀ ਧੋਣੇ ਲਈ ਆਇਆ ਸੀ ਕਿ ਅਚਾਨਕ ਤਿੰਨਾਂ ਮਾਂ – ਬਾਪ ਅਤੇ ਪੁੱਤਰ ਤੇਜ ਵਹਾਅ ਵਿੱਚ ਰੁੜ੍ਹ ਗਏ । ਜਿਹਂਾਂ ਦੀ ਪਹਿਚਾਣ 35 ਸਾਲ ਦਾ ਸਨੀ , ਉਸਦੀ ਪਤਨੀ ਨਾਰੰਗੀ ਅਤੇ 9 ਸਾਲ ਦੇ ਬੇਟੇ ਅਜੇ ਦੇ ਰੂਪ ਵਿੱਚ ਹੋਈ । ਪਿੰਡ ਵਾਲਿਆਂ ਨੇ ਨਾਰੰਗੀ ਅਤੇ ਅਜੇ ਨੂੰ ਤਾਂ ਬਚਾ ਲਿਆ , ਪਰ ਸਨੀ ਨੂੰ ਨਹੀਂ ਬਚਾ ਸਕੇ । ਉਹ ਪਾਣੀ ਦੇ ਤੇਜ ਵਹਾਅ ਵਿੱਚ ਰੁੜ੍ਹ ਗਿਆ ।

Total Views: 36 ,
Real Estate