ਬਰੈਂਪਟਨ : 64 ਸਾਲਾਂ ਪੰਜਾਬੀ ਨੇ ਪਤਨੀ ਦਾ ਕੀਤਾ ਕਤਲ

ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਇੱਕ 65 ਸਾਲਾ ਪੰਜਾਬੀ ਵੱਲੋਂ ਆਪਣੀ ਪਤਨੀ ਦਾ ਗੁੱਸੇ ਵਿੱਚ ਕਤਲ ਕਰ ਦਿੱਤਾ ਗਿਆ। ਪੀਲ ਪੁਲਿਸ ਅਧਿਕਾਰੀਆਂ ਅਨੁਸਾਰ ਬੁੱਧਵਾਰ ਨੂੰ ਰਾਤ 9 ਵਜੇ ਦੇ ਕਰੀਬ ਇੱਕ ਕਾਲ ਆਈ ਕਿ ਬਰੈਂਪਟਨ ਦੇ ਡਿਕਸੀ ਰੋਡ ਅਤੇ ਕੰਟਰੀਸਾਈਡ ਏਰੀਆ ਦੀ ਰੋਜ਼ ਡਰਾਈਵ ਅਤੇ ਟੈਪਲਹਿੱਲ ਰੋਡ ਤੇ ਬਣੀ ਇੱਕ ਟ੍ਰੇਲ ‘ਤੇ ਇੱਕ ਔਰਤ ਡਿੱਗੀ ਪਈ ਹੈ ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਤੁਰੰਤ ਮੌਕੇ ਤੇ ਪੁੱਜੇ ਤਾਂ ਉੱਥੇ ਦਲਬੀਰ ਰੰਧਾਵਾ ਦੀ ਲਾਸ਼ ਪਈ ਸੀ। ਪੁਲਿਸ ਅਨੁਸਾਰ ਇਸ ਮਾਮਲੇ ਵਿੱਚ ਦਲਬੀਰ ਦੇ ਪਤੀ ਜਰਨੈਲ ਰੰਧਾਵਾ (64) ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਇਹ ਦੋਵੇਂ ਸ਼ਾਮ ਨੂੰ ਸੈਰ ਤੇ ਨਿਕਲੇ ਸੀ ਪਰ ਦੋਹਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਬਹਿਸ ਸ਼ੁਰੂ ਹੋ ਗਈ। ਇਹ ਬਹਿਸ ਇੰਨੀ ਜ਼ਿਆਦਾ ਵੱਧ ਗਈ ਕਿ ਜਰਨੈਲ ਨੇ ਦਲਬੀਰ ਨੂੰ ਉੱਥੇ ਹੀ ਮੌਤ ਦੇ ਘਾਟ ਉਤਾਰ ਦਿੱਤਾ।
ਅਨੁਸਾਰ ਜਰਨੈਲ ਰੰਧਾਵਾ ‘ਤੇ ਸੈਕਿੰਡ ਡਿਗਰੀ ਕਤਲ ਦੇ ਦੋਸ਼ ਲੱਗੇ ਹਨ। ਉਸਨੂੰ ਵੀਰਵਾਰ ਨੂੰ ਬਰੈਂਪਟਨ ਦੀ ਅਦਾਲਤ ਵਿੱਚ ਜ਼ਮਾਨਤ ਲਈ ਪੇਸ਼ ਕੀਤਾ ਗਿਆ ।

Total Views: 60 ,
Real Estate