ਖਜੂਰ ਵੀ ਇੱਕ ਕਮਾਲ ਦਾ ਕੁਦਰਤੀ ਤੋਹਫ਼ਾ ਹੈ। ਇਸ ਵਿੱਚ ਬੇਅੰਤ ਐਸੇ ਤੱਤ ਹੁੰਦੇ ਹਨ ਜੋ ਪਾਚਣ ਪ੍ਰਣਾਲੀ ਨੂੰ ਹੋਰ ਵਧੀਆ ਤਰਾਂ ਕੰਮ ਕਰਨ ਲਾਉਂਦੇ ਹਨ। ਇਹ ਜਿਗਰ, ਮਿਹਦੇ, ਅੰਤੜੀਆਂ ਦਾ ਕੰਮ ਅਸਾਨ ਕਰ ਦਿੰਦੇ ਹਨ। ਸਭ ਤੋਂ ਵਧੀਆ ਖਜੂਰ ਕੀਮੀਆ ਖਜੂਰ ਹੁੰਦੀ ਹੈ। ਜੋ ਕਿ ਇੱਕਦਮ ਸਾਫ ਸੁਥਰੀ ਤੇ ਬਿਨਾਂ ਕਿਸੇ ਕੈਮੀਕਲ, ਪ੍ਰੈਜ਼ਰਵੇਟਿਵਜ਼ ਜਾਂ ਸਿੰਥੈਟਿਕ ਸਵੀਟਨਰਜ਼ ਦੇ ਹੁੰਦੀ ਹੈ। ਇਹ ਡੱਬਾਬੰਦ ਹੁੰਦੀ ਹੈ। ਇਹ ਅਰਬ ਦੇਸ਼ਾਂ ਵਿੱਚ ਜ਼ਿਆਦਾ ਖਾਧੀ ਜਾਂਦੀ ਹੈ। ਹੁਣ ਇਹ ਭਾਰਤ ਭਰ ਵਿੱਚ ਵੀ ਫਲਾਂ ਦੀਆਂ ਵੱਡੀਆਂ ਦੁਕਾਨਾਂ ਤੋਂ ਮਿਲ ਜਾਂਦੀ ਹੈ।
ਬਹੁਤੇ ਲੋਕਾਂ ਨੇ ਉਹ ਗੰਦੀਆਂ ਗੁੜ ਵਾਲੀਆਂ ਖਜੂਰਾਂ ਹੀ ਦੇਖੀਆਂ ਹੁੰਦੀਆਂ ਹਨ, ਜਿਹਨਾਂ ਤੇ ਸਾਰਾ ਦਿਨ ਮਿੱਟੀ ਵੀ ਪੈਂਦੀ ਰਹਿੰਦੀ ਹੈ ਤੇ ਮੱਖੀਆਂ ਵੀ ਭਿਣਕਦੀਆਂ ਰਹਿੰਦੀਆਂ ਹਨ। ਇਸਲਈ ਬਹੁਤੇ ਲੋਕ ਖਜੂਰ ਖਾਣਾ ਪਸੰਦ ਨਹੀਂ ਕਰਦੇ। ਖਾਣੇ ਨਾਲ ਰੋਜ਼ਾਨਾ ਇਕ ਦੋ ਖਜੂਰਾਂ ਅਚਾਰ ਵਾਂਗ ਖਾਣ ਨਾਲ ਹਾਜ਼ਮਾ ਵਧਦਾ ਹੈ। ਖਾਣੇ ਚੋਂ ਲੋੜੀਂਦੇ ਤੱਤ ਜਲਦੀ ਹਜ਼ਮ ਹੋਣ ਲਗਦੇ ਹਨ। ਖੂਨ ਜ਼ਿਆਦਾ ਬਣਨ ਲਗਦਾ ਹੈ। ਖੁਰਾਕ ਲੱਗਣ ਲਗਦੀ ਹੈ। ਆਇਰਨ, ਐਚ ਬੀ ਅਤੇ ਪਲੇਟਲੈੱਟ ਸੈੱਲ ਵਧਣ ਲਗਦੇ ਹਨ। ਮਾਸਪੇਸ਼ੀਆਂ, ਲਿਗਾਮੈਂਟਸ, ਟੈਂਡਨਜ਼ ਅਤੇ ਖ਼ੂਨ ਨਾੜੀਆਂ ਦੀ ਰਿਪੇਅਰ ਚੰਗੀ ਤਰ੍ਹਾਂ ਹੋਣ ਲਗਦੀ ਹੈ। ਰੋਜ਼ਾਨਾ ਦੋ ਕੁ ਖਜੂਰਾਂ ਖਾਣੇ ਨਾਲ ਖਾਂਦੇ ਰਹਿਣ ਨਾਲ ਚਮੜੀ ਸਾਫ ਹੋਣ ਲਗਦੀ ਹੈ, ਵਾਲ ਝੜਨੋਂ ਹਟਦੇ ਹਨ, ਪਿਸ਼ਾਬ ਖੁੱਲਕੇ ਆਉਣ ਲਗਦਾ ਹੈ, ਯਾਦਾਸ਼ਤ ਅਤੇ ਨਜ਼ਰ ਵਧਣ ਲਗਦੀ ਹੈ। ਇਹ ਗਲੇ, ਮਸੂੜਿਆਂ, ਪਿੱਤੇ, ਮਸਾਨੇ ਅਤੇ ਤਿਲੀ ਸੰਬੰਧੀ ਰੋਗਾਂ ਤੋਂ ਵੀ ਬਚਾਅ ਕਰਦੀ ਹੈ। ਇਹ ਮਾਨਸਿਕ ਸਿਹਤ ਲਈ ਵੀ ਕਾਫ਼ੀ ਤੱਤਾਂ ਨਾਲ ਭਰਪੂਰ ਹੁੰਦੀ ਹੈ। ਖਜੂਰ ਖਾਂਦੇ ਰਹਿਣ ਨਾਲ ਮਾਨਸਿਕ ਚੇਤੰਨਤਾ ਵਧਦੀ ਹੈ। ਫਾਲਤੂ ਦਾ ਤਣਾਉ ਘਟਦਾ ਹੈ ਤੇ ਵਿਅਕਤੀ ਦਾ ਸੁਭਾਅ ਮਿਲਾਪੜਾ ਬਣਨ ਲਗਦਾ ਹੈ।ਕੋਵਿਡ, ਟਾਇਫਾਈਡ, ਕੈਂਸਰ, ਟੀਬੀ, ਡੇਂਗੂ, ਮਲੇਰੀਆ, ਮਿਸਕੈਰਿਜ, ਅਬਾਰਸ਼ਨ ਬਾਅਦ ਹੋਣ ਵਾਲੀ ਕਮਜ਼ੋਰੀ ਨੂੰ ਠੀਕ ਕਰਨ ਚ ਖਜੂਰਾਂ ਬਹੁਤ ਫਾਇਦੇਮੰਦ ਰਹਿੰਦੀਆਂ ਹਨ।
ਕੋਵਿਡ ਦੇ ਮਰੀਜ਼ ਨੂੰ ਜ਼ਿਆਦਾ ਹੀ ਕਮਜ਼ੋਰੀ ਹੋ ਗਈ ਹੋਵੇ ਤਾਂ ਖਜੂਰ ਦਾ ਡੇਟ ਡਰਿੰਕ ਬਣਾ ਕੇ ਇੱਕ ਦੋ ਵਾਰ ਦਿੱਤਾ ਜਾ ਸਕਦਾ ਹੈ। ਲੇਕਿਨ ਮਰੀਜ਼ ਨੂੰ ਸ਼ੂਗਰ ਰੋਗ ਨਾ ਹੋਵੇ। ਜਿਸ ਮਰੀਜ਼ ਤੋਂ ਬੋਲਿਆ ਤੱਕ ਨਾ ਜਾਂਦਾ ਹੋਵੇ ਉਸ ਨੂੰ ਵੀ ਜਲਦੀ ਤਾਕਤ ਦੇ ਦਿੰਦਾ ਹੈ। ਇੱਕ ਖਜੂਰ ਅੱਧਾ ਗਿਲਾਸ ਪਾਣੀ ਚ ਘੋਲ ਕੇ ਮਿਕਸੀ ਚ ਪਾ ਕੇ ਚੰਗੀ ਤਰ੍ਹਾਂ ਘੋਟ ਕੇ ਡੇਟ ਡਰਿੰਕ ਬਣਾ ਲਵੋ। ਇਹ ਡੇਟ ਡਰਿੰਕ ਸੱਤ ਅੱਠ ਮਹੀਨੇ ਦੇ ਬੱਚੇ ਨੂੰ ਵੀ ਪਿਆ ਸਕਦੇ ਹੋ। ਇਹ ਦੁੱਧ ਚੁੰਘਾਉਣ ਵਾਲੀ ਔਰਤ ਨੂੰ ਵੀ ਦੇ ਸਕਦੇ ਹੋ ਤੇ ਕਬਜ਼ ਕਮਜ਼ੋਰੀ ਵਾਲੇ ਬਜ਼ੁਰਗ ਨੂੰ ਵੀ ਦੇ ਸਕਦੇ ਹੋ।
ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ
ਬੈਂਸ ਹੈਲਥ ਸੈਂਟਰ ਮੋਗਾ
94630-38229, 94654-12596
ਕਮਾਲ ਦਾ ਕੁਦਰਤੀ ਤੋਹਫ਼ਾ ਖਜੂਰ
Total Views: 205 ,
Real Estate