ਦੇਸ਼ ’ਚ ਸਾਢੇ ਤਿੰਨ ਲੱਖ ਦੇ ਕਰੀਬ ਨਵੇਂ ਮਾਮਲੇ ਤੇ 2767 ਮੌਤਾਂ

ਨਵੀਂ ਦਿੱਲੀ, 25 ਅਪਰੈਲ

 

ਭਾਰਤ ਵਿਚ ਕੋਵਿਡ-19 ਦੇ ਰਿਕਾਰਡ 3,49,691 ਨਵੇਂ ਕੇਸਾਂ ਨਾਲ ਮਾਮਲੇ ਵਧ ਕੇ 1,69,60,172 ਹੋ ਗਏ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਐਤਵਾਰ ਸਵੇਰੇ ਅੱਠ ਵਜੇ ਤੱਕ ਜਾਰੀ ਕੀਤੇ ਅੰਕੜਿਆਂ ਅਨੁਸਾਰ ਇਸ ਸਮੇਂ ਦੌਰਾਨ ਲਾਗ ਕਾਰਨ 2,767 ਲੋਕਾਂ ਦੀ ਮੌਤ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ 1,92,311 ਤੱਕ ਪਹੁੰਚ ਗਈ ਹੈ। ਪੰਜਾਬ ਵਿੱਚ ਕਰੋਨਾ ਕਾਰਨ ਹੁਣ ਤੱਕ 8356 ਜਾਨਾਂ ਜਾ ਚੁੱਕੀਆਂ ਹਨ।

Total Views: 279 ,
Real Estate