15 ਜ਼ਿਲ੍ਹਿਆਂ ‘ਚ 22 ਥਾਂਈਂ ਰੇਲਾਂ ਰੋਕੀਆਂ, ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆਂ ਕੀਤੀ ਨਾਅਰੇਬਾਜ਼ੀ

ਕਾਲੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਸੰਘਰਸ਼ ਨੂੰ ਪ੍ਰਚੰਡ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਮੁਲਕ ਭਰ ‘ਚ ਰੇਲ ਜਾਮ ਦੇ ਸੱਦੇ ‘ਤੇ ਅੱਜ15 ਜ਼ਿਲਿਆਂ ਵਿੱਚ 22 ਥਾਂਵਾਂ ‘ਤੇ ਰੇਲਾਂ ਜਾਮ ਕੀਤੀਆਂ। ਜ਼ਿਲ੍ਹਾ ਪਟਿਆਲਾ ਵਿਚ ਨਾਭਾ, ਸੰਗਰੂਰ ਵਿੱਚ ਸੁਨਾਮ, ਮਾਨਸਾ ਖਾਸ, ਬਰਨਾਲਾ ‘ਚ ਖੁੱਡੀ ਖੁਰਦ, ਬਠਿੰਡਾ ‘ਚ ਭਾਈ ਬਖਤੌਰ, ਭੁੱਚੋ ਮੰਡੀ, ਸੰਗਤ ਤੇ ਗੋਨਿਆਣਾ, ਫਰੀਦਕੋਟ ‘ਚ ਕੋਟਕਪੂਰਾ, ਮੁਕਤਸਰ ‘ਚ ਗਿੱਦੜਬਾਹਾ, ਫਾਜਿਲਕਾ ‘ਚ ਅਬੋਹਰ ਤੇ ਜਲਾਲਾਬਾਦ, ਫਿਰੋਜ਼ਪੁਰ ਖਾਸ, ਮੋਗਾ ‘ਚ ਅਜੀਤਵਾਲ, ਲੁਧਿਆਣਾ ਖਾਸ ਤੇ ਦੋਰਾਹਾ, ਜਲੰਧਰ ‘ਚ ਸ਼ਾਹਕੋਟ, ਤਰਨਤਾਰਨ ਖਾਸ, ਅੰਮ੍ਰਿਤਸਰ ‘ਚ ਫਤਹਿਗੜ੍ਹ ਚੂੜੀਆਂ, ਗੁਰਦਾਸਪੁਰ ‘ਚ ਕਾਦੀਆਂ, ਜੈਂਤੀਪੁਰ ਤੇ ਕਲੇਰ ਖੁਰਦ ਵਿਖੇ 12 ਤੋਂ 4 ਵਜੇ ਤੱਕ ਰੇਲ ਮਾਰਗ ਜਾਮ ਕੀਤੇ ਗਏ। ਇਹਨਾਂ ਜਾਮਾਂ ਦੌਰਾਨ ਤਿੰਨੇ ਕਾਲੇ ਖੇਤੀ ਕਾਨੂੰਨਾਂ ਸਮੇਤ ਬਿਜਲੀ ਸੋਧ ਬਿੱਲ 2020 ਅਤੇ ਪਰਾਲ਼ੀ ਆਰਡੀਨੈਂਸ ਰੱਦ ਕਰਨ, ਸਾਰੀਆਂ ਫਸਲਾਂ ਦੇ ਲਾਭਕਾਰੀ ਐਮ ਐਸ ਪੀ ਮਿਥਣ ਤੇ ਮੁਕੰਮਲ ਖਰੀਦ ਦੀ ਕਾਨੂੰਨੀ ਗਰੰਟੀ ਕਰਨ, ਸਰਵਜਨਕ ਵੰਡ ਪ੍ਰਣਾਲੀ ਸਾਰੇ ਗਰੀਬਾਂ ਲਈ ਲਾਗੂ ਕਰਨ ਤੋਂ ਇਲਾਵਾ ਦਿੱਲੀ ਮੋਰਚਿਆਂ ਵਿੱਚ ਡਟੇ ਕਿਸਾਨਾਂ ਤੇ ਕਿਸਾਨ ਆਗੂਆਂ ਸਿਰ ਮੜ੍ਹੇ ਝੂਠੇ ਦੇਸ਼ਧ੍ਰੋਹੀ ਕੇਸ ਰੱਦ ਕਰਕੇ ਨਜ਼ਰ ਬੰਦਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਤੇ ਟ੍ਰੈਕਟਰ ਵਾਪਸ ਕਰਨ ਦੀਆਂ ਮੰਗਾਂ ਉੱਤੇ ਜ਼ੋਰ ਦਿੱਤਾ ਗਿਆ।

Total Views: 155 ,
Real Estate