ਮਲਾਈ ਕੋਫ਼ਤਾ
ਸਮੱਗਰੀ
ਕੋਫ਼ਤਾ ਬਣਾਨੇ ਲਈ
200g ਪਨੀਰ ਕੱਦੂਕਸ ਕੀਤਾ ਹੋਇਆ
2 ਵੱਡੇ ਆਲੂ ਉਬਾਲੇ ਹੋਏ
1 ਗਾਜਰ ਕੱਦੂਕਸ ਕੀਤੀ ਹੋਈ
1 Tsp ਮੈਦਾ (Plain Flour/All Purpose Flour)
1 tsp ਧਨੀਆ ਪਾਊਡਰ
1/2 tsp ਗਰਮ ਮਸਾਲਾ
1/2 tsp ਜੀਰਾ ਪਾਊਡਰ
1 tsp ਲਾਲ ਮਿਰਚ ਪਾਊਡਰ
1/2 tsp ਹਲਦੀ ਪਾਊਡਰ
ਸਵਾਦ ਅੰਨੁਸਾਰ ਨਮਕ
1 tsp ਕਸੂਰੀ ਮੇਥੀ
ਤਲਣੇ ਲਈ ਤੇਲ
ਗ੍ਰੇਵੀ ਲਈ
2 ਮੀਡੀਅਮ ਪਿਆਜ਼
2 ਵੱਡੇ tm ਟਮਾਟਰ
2 ਹਰੀਆਂ ਮਿਰਚ
4-5 ਤੁਰਿਆ ਲਸਣ
~1 ਇੰਚ ਅਦਰਕ ਦਾ ਟੁਕੜਾ
10-12 ਕਾਜੂ
1/2 ਕਪ ਕਰੀਮ
1 tsp ਜੀਰਾ
1/2 tsp ਲਾਲ ਮਿਰਚ ਪਾਊਡਰ
1 tsp ਧਨੀਆ ਪਾਊਡਰ
1/2 tsp ਹਲਦੀ
1/2 tsp ਗਰਮ ਮਸਾਲਾ
1 Tsp ਤੇਲ
ਵਿਧੀ
ਕੋਫਤੇ ਬਣਾਨੇ ਲਈ
1 ਸਾਰੀ ਸਮੱਗਰੀ ਇਕ ਬਾਊਲ ਵਿਚ ਮਿਕ੍ਸ ਕਰਕੇ ਮਨਪਸੰਦ ਆਕਾਰ ਦੀਆ ਛੋਟੀਆਂ ਛੋਟੀਆਂ ਬਾਲ ਬਣਾ ਲਓ
ਚਾਹੇ ਤਾਂ ਗੋਲ ਬਣਾ ਸਕਦੇ ਹੋ ਯਾ ਓਬਲੋਂਗ ਸ਼ੇਪ ਦੇ ਸਕਦੇ ਹੋ.
2 ਮੀਡੀਅਮ ਸੇਕ ਤੇ ਰੱਖ ਕੇ ਤੇਲ ਗਰਮ ਕਰ ਲੋਤੇ ਵਿਚ 3 ਯਾ 4 ਕੋਫਤੇ ਪਾਕੇ ਸਾਰੇ ਕੋਫਤੇ ਫਰਾਈ ਕਰ ਲੋ
ਗ੍ਰੇਵੀ ਬਣਾਨੇ ਲਈ
1. ਕੜਾਹੀ ਵਿਚ ਥੋੜ੍ਹਾ ਜੇਹਾ ਤੇਲ ਪਾਕੇ ਜੀਰਾ ਭੁਨ ਲਓ
2. ਲਸਣ ਅਦਰਕ ਤੇ ਪਿਆਜ਼ ਪਾਕੇ ਹਲਕਾ ਬ੍ਰਾਊਨ ਰੰਗ ਦਾ ਹੋਣੇ ਤਕ ਭੁਨ ਲਓ
3. ਵਿਚ ਕਟਿਆ ਹੋਇਆ ਟਮਾਟਰ ਪਾਕੇ ਭੁਨ ਲਓ.
4. ਸਰ ਮਿਕਸਚਰ ਠੰਡਾ ਕਰਕੇ ਮਿਕਸੀ ਵਿਚ ਗ੍ਰਾਈਂਡ ਕਰ ਲੋ
5. ਇਕ ਚਮਚ ਤੇਲ ਪਾਕੇ ਸਸਿ ਕੜਾਹੀ ਵਿਚ ਕਾਜੂ ਭੁਨ ਲਓ ਜਿਆਦਾ ਨਹੀਂ ਭੁੰਨੋ
6. ਠੰਡੇ ਕਰਕੇ ਕਾਜੂ ਵੀ ਗ੍ਰਾਈਂਡ ਕਰ ਲਓ
7. ਮੁੜ੍ਹਕੇ ਉਸੀ ਕੜਾਹੀ ਵਿਚ ਸਾਰੇ ਮਸਾਲੇ ਪਾਕੇ ਗ੍ਰਾਈਂਡ ਕੀਤੇ ਕਾਜੂ ਤੇ ਪਿਆਜ਼ ਟਮਾਟਰ ਦਾ ਮਿਕਸ ਪਾਲਿਓ
8. ਜਦ ਗਰਮ ਹੋ ਜਾਵੇ ਤਾਂ ਵਿਚ ਨਮਕ ਤੇ ਕਰੀਮ ਪਾਕੇ ਹਲਕੇ ਸੇਕ ਤੇ ਰੱਖ ਲਓ
9. ਸੇਕ ਤੋਂ ਉਤਾਰ ਕੇ ਵਿਚ ਕੋਫਤੇ ਪਾ ਕੇ ਧਨੀਆ ਪਤੀ ਨਾਲ ਸਜਾ ਕੇ ਨਾਨ ਯਾ ਚਾਵਲ ਨਾਲ ਪਰੋਸੋ