ਲੋਕ ਸਭਾ ਹਲਕਾ ਫਰੀਦਕੋਟ ਤੋਂ ਕਿਲੀ ਹੋ ਸਕਦੇ ਹਨ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੰਭਾਵੀ ਉਮੀਦਵਾਰ

ਪਾਰਟੀ ਨੇ ਜੁੰਮੇਵਾਰੀ ਦਿੱਤੀ ਤਾ ਇਹ ਸੀਟ ਭਾਰੀ ਬਹੁਮਤ ਨਾਲ ਜਿੱਤਾਗਾਂ:ਕਿਲੀ

ਫਰੀਦਕੋਟ, 24 ਜਨਵਰੀ (ਗੁਰਭੇਜ ਸਿੰਘ ਚੌਹਾਨ )– ਕੁਝ ਮਹੀਨਿਆਂ ਬਾਦ ਹੋਣ ਜਾ ਰਹੀਆਂ ਲੋਕ ਸਭਾ ਦੀਆਂ ਚੋਣਾਂ ’ਚ ਜਿੱਥੇ ਵੱਖ-ਵੱਖ ਪਾਰਟੀਆਂ ਦੇ ਸੰਭਾਵੀ ਉਮੀਦਵਾਰਾਂ ਵਲੋਂ ਆਪੋ ਆਪਣੀਆਂ ਪਾਰਟੀਆਂ ਅੰਦਰ ਕੀਤੀ ਗਈ ਮਿਹਨਤ ਨੂੰ ਲੈ ਕੇ ਸੰਭਾਵੀ ਉਮੀਦਵਾਰਾਂ ਵਲੋਂ ਟਿਕਟਾਂ ਦੀ ਦਾਅਵੇਦਾਰੀ ਜਿੱਤਾਈ ਜਾ ਰਹੀ ਹੈ , ੳੱਥੇ ਲੋਕ ਸਭਾ ਹਲਕਾ ਫਰੀਦਕੋਟ (ਰਾਖਵਾਂ) ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਬਹੁਤ ਹੀ ਮਿਹਨਤੀ ਤੇ ਅਣਥੱਕ ਆਗੂ ਜਸਵਿੰਦਰ ਸਿੰਘ ਕਿਲੀ ਵੀ ਇਸ ਵਾਰ ਲੋਕ ਸਭਾ ਹਲਕਾ ਫਰੀਦਕੋਟ ਤੋਂ ਇਹ ਚੋਣ ਮੈਦਾਨ ਵਿਚ ਨਿੱਤਰਨ ਦੀ ਤਿਆਰੀ ਵਿਚ ਹਨ। ਸਾਦਿਕ ਇਲਾਕੇ ਦੇ ਜੰਮਪਲ ਕਿਲੀ ਦਾ ਰਾਜਨੀਤਕ ਪਿਛੋਕੜ ਪਿਤਾ ਪੁਰਖੀ ਹੈ। ਇਨਾਂ ਦੇ ਪਿਤਾ ਸਵ.ਲੁੱਗਾ ਸਿੰਘ ਆਪਣੇ ਸਮੇਂ ਚ ਸਿਆਸਤ ਵਿਚ ਸਰਗਰਮ ਭੂਮਿਕਾ ਨਿਭਾਉਂਦੇ ਰਹੇ ਹਨ ਅਤੇ ਸ: ਕਿਲੀ ਦੇ ਵੱਡੇ ਭਰਾ ਸ਼ਿੰਦਰਪਾਲ ਸਿੰਘ ਵੀ ਰਾਜਨੀਤਕ ਸਫਾਂ ਵਿਚ ਸਰਗਰਮ ਰਹੇ। ਸ: ਕਿਲੀ ਸਾਬਕਾ ਕੈਬਨਿਟ ਮੰਤਰੀ ਸਵ.ਉਜਾਗਰ ਸਿੰਘ ਦੇ ਜਵਾਈ ਹਨ। ਪਰਵਾਰ ਚੋਂ ਮਿਲੀ ਰਾਜਨੀਤਕ ਗੁੜਤੀ ਨੂੰ ਅੱਗੇ ਵਧਾਉਂਦੇ ਹੋਏ ਉਹ ਸ਼੍ਰੋਮਣੀ ਅਕਾਲੀ ਦਲ (ਬ) ਅੰਦਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਉਦੋਂ ਤੋਂ ਲੈ ਕੇ ਹੁਣ ਤੱਕ ਪਾਰਟੀ ਦੀ ਦਿੱਤੀ ਗਈ ਹਰ ਜੁੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਂਦੇ ਆ ਰਹੇ ਹਨ, ਭਾਵੇ ਉਹ ਲੋਕ ਸਭਾ ਚੋਣਾ ਸੀ ਜਾ ਫਿਰ ਵਿਧਾਨ ਸਭਾ । ਉਨਾਂ ਨੇ ਪੰਜਾਬ, ਦਿੱਲੀ, ਹਰਿਆਣਾ, ਤੋਂ ਇਲਾਵਾ ਸ਼੍ਰ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਆਦਿ ਵਿਚ ਵੱਧ ਚੜਕੇ ਹਿੱਸਾ ਲਿਆ ਅਤੇ ਪਾਰਟੀ ਲਈ ਦਿਨ ਰਾਤ ਇਕ ਕੀਤਾ। ਲੋਕ ਸਭਾ ਹਲਕਾ ਫਰੀਦਕੋਟ ਦੇ ਪਿੰਡ ਅਰਾਈਆਂ ਵਾਲਾ ਖੁਰਦ ਜੋ ਸਬ ਤਹਿਸੀਲ ਸਾਦਿਕ ਵਿਚ ਪੈਂਦਾ ਹੈ , ਜਿਸਨੂੰ ਕਿਲੀ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ, ਦੇ ਰਹਿਣ ਵਾਲੇ ਜਸਵਿੰਦਰ ਸਿੰਘ ਕਿਲੀ ਇਸ ਵਾਰ ਅਕਾਲੀ ਦਲ (ਬ) ਦੀ ਟਿਕਟ ਤੇ ਚੋਣ ਲੜਨ ਲਈ ਪੂਰੀ ਤਰਾਂ ਮਨ ਬਣਾਈ ਬੈਠੇ ਹਨ। ਉਹ ਇਸ ਵੇਲੇ ਲੋਕ ਸਭਾ ਹਲਕਾ ਫਰੀਦਕੋਟ ਵਿਚ ਪੈਂਦੇ ਹਲਕੇ , ਫਰੀਦਕੋਟ, ਕੋਟਕਪੂਰਾ, ਜੈਤੋਂ, ਗਿੱਦੜਬਹਾ, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ, ਰਾਮਪੂਰਾ ਫੂਲ, ਮੋਗਾ ਆਦਿ ਵਿਚ ਅਕਾਲੀ ਆਗੂਆਂ ਨਾਲ ਸੰਪਰਕ ਵਿਚ ਹਨ , ਜੋ ਸ਼੍ਰੋਮਣੀ ਅਕਾਲੀ ਦਲ (ਬ) ਦੇ ਨੌਜਵਾਨ ਤੇ ਟਕਸਾਲੀ ਆਗੂ ਜਸਵਿੰਦਰ ਸਿੰਘ ਕਿਲੀ ਦੇ ਹੱਕ ਵਿਚ ਫਤਵਾ ਦੇਣ ਲਈ ਤਿਆਰ ਬੈਠੇ ਹਨ, ਕਿਉਂਕਿ ਕਿਲੀ ਪਰਿਵਾਰ ਦਾ ਪੂਰੇ ਮਾਲਵੇ ਖੇਤਰ ਵਿਚ ਪੂਰਾ ਅਸਰ ਰਸੂਖ ਹੈ। ਪਹਿਲਾ ਸ਼੍ਰੋਮਣੀ ਅਕਾਲੀ ਦਲ (ਬ) ਨੇ ਬਾਹਰਲੇ ਉਮੀਦਵਾਰਾਂ ਨੂੰ ਟਿਕਟ ਦੇ ਕੇ ਹਮੇਸ਼ਾ ਨੁਕਸਾਨ ਹੀ ਝੱਲਿਆ ਹੈ। ਜੇਕਰ ਇਸ ਵਾਰ ਪਾਰਟੀ ਲੋਕਲ ਹਲਕੇ ਵਿਚੋਂ ਜਸਵਿੰਦਰ ਸਿੰਘ ਕਿਲੀ ਨੂੰ ਆਪਣੀ ਟਿਕਟ ਦੇ ਕੇ ਚੋਣ ਮੈਦਾਨ ਵਿਚ ਉਤਾਰਦੀ ਹੈ ਤਾਂ ਪਾਰਟੀ ਨੂੰ ਵੱਡਾ ਫਾਇਦਾ ਹੋ ਸਕਦਾ ਹੈ। ਇਸ ਬਾਰੇ ਜਦੋਂ ਜਸਵਿੰਦਰ ਸਿੰਘ ਕਿਲੀ ਨਾਲ ਸੰਪਰਕ ਕੀਤਾ ਤਾ ਉਨਾਂ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੇਹਰ ਦੀ ਨਜ਼ਰ ਕਰਕੇ ਇਹ ਜੁੰਮੇਵਾਰੀ ਸੌਂਪਦੇ ਹਨ ਤਾਂ ਉਹ ਇਹ ਸੀਟ ਭਾਰੀ ਬਹੁਮਤ ਨਾਲ ਜਿੱਤ ਕੇ ਉਨਾਂ ਦੀ ਝੋਲੀ ਵਿਚ ਪਾਉਂਣਗੇ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਅਕਾਲੀ ਦਲ ਦੀ ਹੋਈ ਭਾਰੀ ਹਾਰ ਨੂੰ ਦੇਖਦੇ ਹੋਏ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੋਕ ਸਭਾ ਦੀਆਂ ਚੋਣਾ ਵਿਚ ਕਿਸੇ ਵੀ ਹਾਰੇ ਹੋਏ ਉਮੀਦਵਾਰ ਅਤੇ ਬਾਹਰਲੇ ਤੇ ਦਲ ਬਦਲੂ ਉਮੀਦਵਾਰਾਂ ਨੂੰ ਉਮੀਦਵਾਰ ਨਹੀ ਬਨਾਉਣਾ ਚਾਹੀਦਾ।

Total Views: 103 ,
Real Estate