ਨਕਸਲੀਆਂ ਵਿਰੁੱਧ ਕਾਰਵਾਈ ਲਈ ਤਾਇਨਾਤ ਪੰਜਾਬ ਦਾ ਜਵਾਨ ਕੋਬਰਾ ਕਮਾਂਡੋ ਵਲੋਂ ਖੁਦਕੁਸ਼ੀ

ਰਾਏਪੁਰ, 15 ਜਨਵਰੀ

ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਤੜਕਸਾਰ ਨਕਸਲ ਵਿਰੋਧੀ ਮੁਹਿੰਮ ਦੌਰਾਨ ਸੀਆਰਪੀਐੱਫ ਦੇ ਵਿਸ਼ੇਸ਼ ਦਸਤੇ ਕੋਬਰਾ ਦੇ ਕਮਾਂਡੋ ਨੇ ਕਥਿਤ ਤੌਰ ’ਤੇ ਆਪਣੇ ਸਰਵਿਸ ਹਥਿਆਰ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮੁੱਢਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਹੈੱਡ ਕਾਂਸਟੇਬਲ ਹਰਜੀਤ ਸਿੰਘ (40),ਜੋ ਕੋਬਰਾ 206ਵੀਂ ਬਟਾਲੀਅਨ ਨਾਲ ਸਬੰਧਤ ਸੀ, ਨੇ ਆਪਣੀ ਸਰਵਿਸ ਰਾਈਫਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ ਜਦੋਂ ਉਸ ਦੀ ਯੂਨਿਟ ਚਿੰਤਾਗੁਫਾ ਥਾਣਾ ਖੇਤਰ ਵਿੱਚ ਨਕਸਲ ਵਿਰੋਧੀ ਅਭਿਆਨ ’ਤੇ ਬਾਹਰ ਗਈ ਹੋਈ ਸੀ

Total Views: 62 ,
Real Estate