ਮੀਂਹ ਕਾਰਨ ਕਿਸਾਨਾਂ ਦੀਆਂ ਮੁਸ਼ਕਿਲਾਂ ਵਧੀਆਂ, ਟੈਂਟਾਂ ’ਚ ਭਰਿਆ ਪਾਣੀ

ਨਵੀਂ ਦਿੱਲੀ, 4 ਜਨਵਰੀ-ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਜਾਰੀ ਪ੍ਰਦਰਸ਼ਨ ਕਾਰਨ ਦਿੱਲੀ ਨੂੰ ਗਾਜ਼ੀਆਬਾਦ ਤੇ ਨੋਇਡਾ ਨਾਲ ਜੋੜਲ ਵਾਲੇ ਗਾਜ਼ੀਪੁਰ ਤੇ ਚਿੱਲਾ ਬਾਰਡਰ ਅੱਜ ਬੰਦ ਹਨ। ਟਰੈਫਿਕ ਪੁਲੀਸ ਨੇ ਆਨੰਦ ਵਿਹਾਰ, ਡੀਐੱਨਡੀ, ਭੋਪੁਰਾ ਤੇ ਲੌਨੀ ਬਾਰਡਰ ਤੋਂ ਹੋ ਕੇ ਦਿੱਲੀ ਆਉਣ ਦਾ ਸੁਝਾਅ ਦਿੱਤਾ ਹੈ। ਕਿਸਾਨਾਂ ਨੂੰ ਬੀਤੇ ਦਿਨ ਤੋਂ ਕਾਫੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ ਕਿਉਂਕਿ ਰਾਤ ਭਰ ਪਏ ਮੀਂਹ ਕਾਰਨ ਉਨ੍ਹਾਂ ਦੇ ਟੈਂਟਾਂ ’ਚ ਪਾਣੀ ਭਰ ਗਿਆ ਹੈ ਅਤੇ ਠੰਢ ਤੋਂ ਬਚਣ ਲਈ ਜੋ ਲੱਕੜਾਂ ਉਹ ਬਾਲ ਰਹੇ ਸੀ ਉਹ ਵੀ ਗਿੱਲੀਆਂ ਹੋ ਗਈਆਂ ਹਨ ਤੇ ਕੰਬਲ ਵੀ ਭਿੱਜ ਗਏ ਹਨ। ਹਾਲਾਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਦੀ ਹਿੰਮਤ ਨਹੀਂ ਟੁੱਟੇਗੀ ਅਤੇ ਉਹ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਤੱਕ ਪ੍ਰਦਰਸ਼ਨ ਜਾਰੀ ਰੱਖਣਗੇ।

Total Views: 58 ,
Real Estate