ਸੰਘਰਸ਼ ਦਾ ਦੂਜਾ ਨਾਮ ਸੀ-ਐਡਵੋਕੇਟ ਹਰਮੋਹਨ ਸਿੰਘ ਸਕਰਾਲੀ

ਜ਼ਿੰਦਗ਼ੀ ਦਾ ਦੂਜਾ ਨਾਮ ਸੰਘਰਸ਼ ਹੈ ਅਤੇ ਸੰਘਰਸ਼ ਦਾ ਦੂਜਾ ਨਾਮ ਐਡਵੋਕੇਟ ਹਰਮੋਹਨ ਸਿੰਘ ਸਕਰਾਲੀ ਕਹਿਣਾ ਸ਼ਾਇਦ ਕੋਈ ਅਤਿਕਥਨੀ ਨਹੀਂ ਹੋਵੇਗੀ। ਐਡਵੋਕੇਟ ਹਰਮੋਹਨ ਸਿੰਘ ਦਾ ਜਨਮ ਪਟਿਆਲਾ ਜ਼ਿਲ੍ਹੇ ਦੇ ਪਿੰਡ ਸਕਰਾਲੀ ਵਿਖੇ ਪਿਤਾ ਸ. ਗੁਰਬਚਨ ਸਿੰਘ ਦੇ ਘਰ ਮਾਤਾ ਸ੍ਰੀਮਤੀ ਦਰੋਪਤੀ ਦੀ ਕੁੱਖੋਂ 15 ਮਈ 1964 ਨੂੰ ਹੋਇਆ ਸੀ। ਇੱਕ ਗਰੀਬ ਪਰਿਵਾਰ ਚ ਜਨਮੇ ਐਡਵੋਕੇਟ ਸਕਰਾਲੀ ਨੇ ਸਮਾਜ ਚ ਗਰੀਬ, ਲੋੜਵੰਦ ਅਤੇ ਬੇਵੱਸ ਲੋਕਾਂ ਦੀਆਂ ਸਮੱਸਿਆਂਵਾਂ ਨੂੰ ਜ਼ਿਹਨ ਚ ਮਹਿਸੂਸ ਕਰਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਅਤੇ ਦਿਲ ਚ ਉਹਨਾਂ

ਮਨੁੱਖਤਾ ਦੀ ਸੇਵਾ ਲਈ ਸੰਘਰਸ਼ ਕਰਨ ਦੀ ਠਾਣ ਲਈ। ਜ਼ਿਲ੍ਹਾ ਕਚਿਹਰੀਆਂ ਪਟਿਆਲਾ ਵਿਖੇ ਕਾਨੂੰਨੀ ਪਰੈਕਟਿਸ ਕਰਦਿਆਂ ਆਪਣੇ ਹਮਸੋਚ ਵਿਅਕਤੀਆਂ ਨੂੰ ਇਕੱਠੇ ਕਰਕੇ 2005 ਮਨੁੱਖੀ ਅਧਿਕਾਰ ਸੁਰੱਖਿਆ ਦਲ ਪੰਜਾਬ ਕਾਇਮ ਕੀਤਾ ਅਤੇ ਪੂਰੇ ਪੰਜਾਬ ਚ ਇਸਦੇ ਯੂਨਿਟ ਕਾਇਮ ਕਰਕੇ  ਕੰਮ ਕਰਨਾ ਸ਼ੁਰੂ ਕਰ ਦਿੱਤਾ।
ਉਹ ਸਮਾਜ ਦੇ ਮਾਨਵਤਾ ਦੀ ਸੇਵਾ ਦੇ ਮਕਸਦ ਨਾਲ ਗਰੀਬ, ਲਿਤਾੜੇ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਮੂਹਰੇ ਹੋ ਕੇ ਕੰਮ ਕਰਦੇ ਸਨ। ਲੋੜਵੰਦਾ ਨੂੰ ਕਾਨੂੰਨੀ ਸਹਾਇਤਾ ਦੇ ਨਾਲ ਸਮਾਜਿਕ,ਪਰਿਵਾਰਕ, ਧਾਰਮਿਕ ਕੰਮਾਂ ਲਈ ਵੀ ਉਚੇਚ ਤਤਪਰ ਰਹਿੰਦੇ ਸਨ। ਸਕੂਲਾਂ ਚ ਗਰੀਬ ਬੱਚਿਆਂ ਦੀ ਸਹਾਇਤਾ ਦੇ ਨਾਲ ਨਾਲ ਉਹਨਾਂ ਲੜਕੀਆਂ ਦੀ ਲੋਹੜੀ ਮਨਾਉਣ ਵਰਗੇ ਪ੍ਰੋਗਰਾਮਾਂ ਨਾਲ ਸਮਾਜ ਚ ਮਨੁੱਖੀ ਅਧਿਕਾਰ ਸੁਰੱਖਿਆ ਦਲ ਪੰਜਾਬ ਦੀ ਨਿਵੇਕਲੀ ਸ਼ਾਖ਼ ਬਣਾਉਣ ਚ ਕਾਮਯਾਬੀ ਹਾਸਲ ਕੀਤੀ।ਪ੍ਰਧਾਨਗੀ ਦੇ ਅਹੁਦੇ ਤੇ ਹੁੰਦਿਆਂ ਉਹਨਾਂ ਦਲ ਚ ਕਿਸਾਨ ਵਿੰਗ, ਮੁਲਾਜ਼ਮ ਵਿੰਗ ਅਤੇ ਇਸਤਰੀ ਵਿੰਗ ਬਣਾਕੇ ਸੁਚਾਰੂ ਢੰਗ ਨਾਲ ਚਲਾਉਣ ਦੀ ਨੀਤੀ ਉਲੀਕੀ।
ਗਰੀਬ ਅਤੇ ਲੋੜਵੰਦ ਪਰਿਵਾਰਾਂ ਦੇ ਹਮਦਰਦ, ਮਿਲਣਸਾਰ ਯਾਰਾਂ ਦੇ ਯਾਰ, ਇਨਸਾਨੀਅਤ ਦਾ ਪੁਤਲਾ ਐਡਵੋਕੇਟ ਹਰਮੋਹਨ ਸਿੰਘ ਸਕਰਾਲੀ 14 ਦਸੰਬਰ ਨੂੰ ਦਿਲ ਦਾ ਦੌਰਾ ਪੈਣ ਨਾਲ ਅਚਾਨਕ ਪਰਿਵਾਰ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਕੇ  ਇਸ ਕੁਦਰਤੀ ਫਿਜ਼ਾ ਤੋਂ ਕੂਚ ਕਰ ਗਏ ਹਨ।ਇਸ ਨਾਲ ਸਮਾਜਿਕ ਸਫ਼ਾਂ ਚ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ।
ਉਹਨਾਂ ਦੀ ਅੰਤਮ ਅਰਦਾਸ ਅੱਜ 20 ਦਸੰਬਰ ਉਹਨਾਂ ਦੇ ਸਕਰਾਲੀ ਸਥਿਤ ਪਿੰਡ ਦੇ ਗੁਰਦੁਆਰਾ ਸਾਹਿਬ ਚ ਦੁਪਹਿਰ 1ਵਜੇ ਹੋਵੇਗੀ।
ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ।
9779708257
Total Views: 152 ,
Real Estate