ਸਿਹਤਮੰਦ ਰਹਿਣਾ ਤਾਂ ਆਹ ਰੁੱਖ ਜਰੂਰ ਲਾਓ

ਵੈਦ.ਬੀ.ਕੇ.ਸਿੰਘ
9872610005

“ਰੁੱਖਾਂ ਨੂੰ ਹਰਾ ਸੋਨਾ ਕਿਹਾ ਜਾਂਦਾ ਹੈ,ਹਰੇ -2 ਰੁੱਖਾਂ ਵੱਲ ਕਿਸੇ ਦੁੱਖੀ ਮਰੀਜ਼ ਦੀ ਨਿਗ੍ਹਾਂ ਪੈਦੀ ਹੈ। ਤਾਂ ਉਸ ਦੇ ਦਿਲ ਨੂੰ ਬਹੁਤ ਖੁਸ਼ੀ ਮਿਲਦੀ ਹੈ। ਅਰਥਾਤ ਹਰੇ-2 ਰੁੱਖਾਂ ਦਾ ਹੋਣਾ ਇੱਕ ਸੁੱਖ ਦਾ ਅਹਿਸਾਸ ਹੈ।ਅਜਿਹੇ ਸਮੇਂ ਰੁੱਖਾਂ ਦਾ ਅੰਨੇਵਾਹ ਕੱਟਿਆਂ ਜਾਣਾ ਆਉਣ ਵਾਲ਼ੇ ਸਮੇਂ ਲਈ ਘਾਤਕ ਸਾਬਤ ਹੋ ਰਿਹਾ ਹੈ।ਮੋਟਰ ਸਾਇਕਲਾਂ ,ਗੱਡੀਆਂ ਦੀ ਵੱਧ ਰਹੀ ਗਿਣਤੀ ਲਗਾਤਾਰ ਪ੍ਰਦੂਸ਼ਣ,ਚ ਘਾਤਕ ਵਾਧਾ ਕਰ ਰਹੀ ਹੈ। ਘਾਤਕ ਪ੍ਰਦੂਸ਼ਣ ,ਚ ਆਕਸੀਜਨ ਦੀ ਕਮੀ ਨਾਲ਼ ਆਮ ਆਦਮੀ ਨੂੰ ਸਾਹ ਲੈਣਾ ਵੀ ਔਖਾਂ ਹੋ ਗਿਆ ਹੈ।ਆਕਸੀਜਨ ਦਾ ਭਰਪੂਰ ਸ੍ਰੋਤ ਰੁੱਖਾਂ ਨੂੰ ਆਪਾ ਧੜਾਧੜ ਕੱਟ ਰਹੇ ਹਾਂ।ਬੇਸਮਝ ਮਨੁੱਖ 100-100ਸਾਲਾ ਪੁਰਾਣੇ ਰੁੱਖਾਂ ਨੂੰ ਕੱਟਣ ਲਗੇ ਵੀ ਮਾੜਾ ਮੋਟਾ ਵੀ ਦਿਮਾਗ਼ ਤੇ ਜ਼ੋਰੇ ਨੀ ਪਾਉਦਾ ।ਇੱਕ ਜਿਉਦਾ ਜਾਗਦਾ ਮਨੁੱਖ 100 ਸਾਲ ਜੀਅ ਲਵੇ ਤਾਂ ਕਿੰਨੇ ਕਾਰਜ਼ ਸੁਆਰ ਲੈਦਾ ਹੈ। ਸੋਚੋ ਇੱਕ ਰੁੱਖ ਲੰਬੀ ਜ਼ਿੰਦਗੀ ਭੋਗ ਕੇ ਕਿੰਨੀ ਮਨੁੱਖ ਨੂੰ ਆਕਸੀਜਨ ਪ੍ਰਦਾਨ ਕਰ ਦੇਵੇਗਾ।ਗੱਡੀਆਂ ਦਾ ਧੂੰਆਂ,ਕਾਰਖਾਨਿਆਂ ਦਾ ਧੂੰਆਂ ,.ਫਸਲਾਂ ਨੂੰ ਅੱਗ ਲਾਉਣ ਤੇ ਧੂੰਆਂ,ਮਨੁੱਖ ਵਾਤਾਵਰਨ ਗੰਦਲਾ ਕਰਨ ,ਚ ਕੋਈ ਕਸੂਰ ਨਹੀ ਛੱਡ ਰਿਹਾ ਹੈ,ਕੋਈ ਸਾਇਕਲ ਯੰਤਰਾ ਨਹੀ ਕਰਨਾ ਚਾਹੁੰਦਾ,ਹਰ ਬੰਦਾ ਮੋਟਰ ਸਾਇਕਲ ਜਾਂ ਗੱਡੀ ਨੂੰ ਹੱਥ ਪਾਉਦਾ ਹੈ।ਜਿੰਨੀ ਸ਼ੁੱਧ ਹਵਾ ਪਾਣੀ,ਆਕਸੀਜਨ ਚਾਹੀਦੀ ਹੈ ਉਨੀ ਮਿਲਦੀ ਨਹੀਂ ਰਹੀ।ਆਕਸੀਜਨ ਦੇ ਸ੍ਰੋਤ ਰੁੱਖਾਂ ਦੀ ਗਿਣਤੀ ਘੱਟ ਰਹੀ ਹੈ।ਰੁੱਖਾਂ ਰਾਹੀ ਆਂਪਾ ਨੂੰ ਆਕਸੀਜਨ,ਫੁੱਲ,.ਫਲ ,ਲੱਕੜੀ,ਕੱਚੀ ਸਮੱਗਰੀ,ਮਸਾਲੇ, ਜੜ੍ਹੀ ਬੂਟੀਆਂ ਆਦਿ ਮਿਲਦੇ ਹਨ।ਲੰਬੀ ਯੰਤਰਾ ਤੇ ਨਿਕਲੇ ਹੰਬੇ ਥੱਕੇ ਹਾਰੇ ਮਨੁੱਖ ਨੂੰ ਠੰਡੀ ਛਾਂ ਅੰਤਾ ਦੀ ਚੈਨ ਭਰੀ ਰਾਹਤ ਦਿੰਦੇ ਹਨ ।ਜਦ ਗਰਮੀ ਵਿੱਚ ਗਰਮੀ ਦਾ ਕਹਿਰ ਜ਼ੁਲਮ ਠਾਹ ਰਿਹਾ ਹੁੰਦਾ ਹੈ।ਤਾਂ ਠੰਢੀ ਹਵਾ ਕੁਦਰਤੀ ਪੱਖੇ ਦਾ ਕੰਮ ਕਰਦੀ ਹੈ।ਰਿਸੀ ਮੁੰਨੀ,ਪ੍ਰਾਚੀਨ ਸਮੇਂ ਵਿੱਚ ਰੁੱਖ ਲਗਾਉਣ ਨੂੰ ਪੁੱਤਰ ਜੰਮਣ ਦੀ ਮਹੱਤਤਾਂ ਦੇ ਸਮਾਨ ਸਮਝਦੇ ਸਨ। ਰੁੱਖ ਨਾ ਹੋਣ ਤਾਂ ਆਕਸੀਜਨ ਦੀ ਘਾਟ ਕਾਰਨ ਮਹਾਨਤਾ ਦਾ ਨਾਸ਼ ਹੋਣਾ ਸੰਭਵ ਹੈ।ਕਈ ਦੇਸ਼ਾ ਵਿੱਚ ਇਹ ਸਰਕਾਰੀ ਐਲਾਨ ਹੈ ਕਿ ਘਰ ਵਿੱਚ ਹਰ ਇੱਕ ਨੂੰ ਇੱਕ ਰੁੱਖ ਜਾਂ ਪੌਦਿਆਂ ਵਾਸਤੇ ਥਾਂ ਜ਼ਰੂਰ ਛੱਡਣੀ ਪਵੇਗੀ ।ਹੋਰ ਰੁੱਖਾਂ ਨਾਲ਼ੋਂ ਮੈਡੀਸਨਲ ਪਲਾਟਾਂ ‘ਚ ਵਾਧਾ ਕਰੋ।ਨੀਮ ਸੁਹਾਜਣਾਂ ,ਅਰਜੁਨ,ਗਿਲੋ,ਕੱਚਨਾਰ,ਕੱੜੀ ਪੱਤਾ ,ਅਮਜ਼ੀਰ ਆਦਿ ਇੰਨਾ ਦੀਆਂ ਆਮ ਉਦਾਹਰਨਾਂ ਹਨ।ਸੋਚਿਆਂ ਜਾਵੇ ਅੱਜ ਦੀੌ ਮਹਿੰਗਾਈ ‘ਚ ਮਹਿੰਗੇ ਮਹਿੰਗੇ ਫਲ਼ ਖਾਣਾ ਵੀ ਸੰਭਵ ਨਹੀਂ ਹੈ।ਇਸ ਦਾ ਹੱਲ ਫਲ਼ਾ ਵਾਲੇ ਰੁੱਖ ਜਿਵੇ ਅੰਬ,ਆੜੂ,ਅਮਰੂਦ, ਕੇਲਾ,ਲੀਚੀ ਆਦਿ ਲਗਭਗ ਹਰੇਕ ਵਾਤਾਵਰਨ ‘ਚ ਲੱਗ ਜਾਦੇ ਹਨ।ਫੱਲਾਂ ਦਾ ਵਾਧਾ ਵੀ ਹੋਵੇਗਾ ਤੇ ਚੰਗੀ ਖੁਰਾਕ ਵੀ ਮਿਲੇਗੀ।ਅੰਬ ਆਂਪਾ ਕਿੰਨੇ ਮਹਿੰਗੇ ਭਾਅ ਲੈਦੇ ਹਾਂ।ਜਦਕਿ ਲੁਧਿਆਣਾ ਐਗਰੀਕਲਚਰ ਯੁਨੀਵਰਸਿਟੀ ਤੋਂ ਕਿੰਨੇ ਹੀ ਅੰਬਾਂ ਦੀਆਂ ਕਿਸਮਾਂ ਲੈ ਸਕਦੇ ਹੋ।ਘਰ ਵਿੱਚ ਭਾਵੇ ਥੋੜ੍ਹੀ ਥਾਂ ਹੈ।ਉੱਥੇ ਕੋਈ ਨਾ ਕੋਈ ਪੌਦਾ ਜਾਂ ਰੁੱਖ ਲਗਾਉ। ਹਰ ਘਰ ‘ਚ ਭਾਵੇ ਥੋੜ੍ਹਾ ਜਿਹਾ ਹੀ ਸਹੀਇੱਕ ਗਾਰਡਨ ਜ਼ਰੂਰ ਹੋਣਾ ਚਾਹੀਦਾ ਹੈ।ਖਾਸ ਕਰਕੇ ਜਿੰਨਾ ‘ਚ ਔਸ਼ਧੀ ਗੁਣ ਹੋਣ ਉਹ ਬੂਟੇ ਜ਼ਰੂਰ ਲੱਗੇ ਹੋਣ ਉਨ੍ਹਾਂ ਨੂੰ ਰੋਜ਼ਾਨਾ ਜਿੰਦਗੀ ‘ਚ ਚਾਹ ,ਸ਼ਬਜੀ ਜਾਂ ਮੂੰਹ ਰਾਹੀ ਸਿਧੇ ਲਵੋ।ਆਪਾ ਬਹੁਤ ਸਮਾਂ ਗਵਾ ਲਿਆ । ਸੱਥਾਂ ਤੇ ਸਾਰਾ ਦਿਨ ਤਾਸ਼ ਖੇਲ ਕੇ ਜਾਂ ਉਰੇ-ਪਰੇ ਗੱਲਾਂ ਮਾਰ ਕੇ,ਬੇਲੋੜੀ ਬਹਿਸ –ਬਾਜ਼ੀ ਕਰਕੇ,ਬਿੰਨਾ ਮਤਲਬ ਦੇ ਪ੍ਰੋਗਰਾਮ ਲੰਗਰ ਲਾਕੇ ਪੈਸੇ ਖਰਾਬ ਕਰ ਲਏ।ਉਹੀ ਪੈਸਾ ਪਿੰਡ ਦੇ ਵਿਕਾਸ ,ਅਸਲ,ਚ ਭੁੱਖੇ ਮਰ ਰਹੇ ਅਨਾਥਾਂ,ਗਰੀਬੀ,ਚ ਇਲਾਜ ਕਰਾਉਣੋ ਵਾਂਝੇ ਮਰ-ਮਰ ਜਿੰਦਗੀ ਕੱਟ ਰਹੇ ਘਰੋਂ ਕੱਢੇ ਮਾਂ-ਬਾਪਾਂ ਬਾਰੇ ਜ਼ਰੂਰ ਉਪਰਾਲੇ ਕਰੀਏ। ਆਪਣੇ ਆਲ਼ੇ- ਦੁਆਲ਼ੇ ਹਰੇ ਔਸ਼ੁਧ ਗੁਣਾ ਨਾਲ਼ ਭਰਪੂਰ ਰੁੱਖ ਲਗਾਈਏ ।ਮੈ ਜਿੰਨਾ ਰੁੱਖਾਂ ਜਾਂ ਪੌਦਿਆਂ ਦੀ ਗੱਲ਼ ਕਰਨ ਜਾਂ ਰਿਹਾ ਹਾਂ ।ਉਹ ਤੁਹਾਨੂੰ ਬਹੁਤ ਬੀਮਾਰੀਆਂ ਤੋਂ ਬਚਾਕੇ ਰੱਖਣਗੇ ।
ਲੱਸਣ ਬੇਲ਼:- ਇਹ ਇੱਕ ਬੇਲ ਹੈ।ਅਸਲ ਤੁਸੀ ਸੋਚਦੇ ਹੋਵੋਗੇ ਕਿ ਇਹਨੂੰ ਲੱਸਣ ਲੱਗਦੇ ਹੋਣਗੇ ।ਦਰ ਅਸਲ ਇਸ ਦੇ ਪੱਤਿਆਂ ਦੀ ਖੁਸ਼ਬੂ ਬਿਲਕੁਲ ਲੱਸਣ ਦੀ ਗੰਢੀ ਵਰਗੀ ਹੈ।ਇਸ ਦੇ ਪੱਤੇ ਕੱਟ ਕੇ ਸ਼ਬਜ਼ੀ ‘ਚ ਪਾ ਦਿੳੋੁ ਲੱਸਣ ਪਾਉਣ ਦੀ ਲੋੜ ਨਹੀਂ ।ਇਸ ਨਾਲ਼ ਹਾਜ਼ਮਾ ਠੀਕ ਹੋਵੇਗਾ ,ਖੂਨ ਗਾੜਾ ਨਹੀਂ ਹੋਵੇਗਾ ,ਖੂਨ ਸਾਫ ਹੋਵੇਗਾ।ਬਹੁਤ ਹੀ ਕਮਾਲ ਦੀ ਬੇਲ ਹੈ।ਸਾਂਭ –ਸੰਭਾਲ ਕਰਦੇ ਰਹੋ।ਸਾਰੀ ਉਮਰ ਕੰਮ ਦੇਵੇਗੀ। ਇਹਦੇ ਨੇੜੇ ਕਦੇ ਸੱਪ ਨਹੀਂ ਆਉਦਾਂ ।
ਲੌਗ ਦਾ ਬੂਟਾ :- ਲੌਗ ਦਾ ਬੂਟਾ ਬੇਸ਼ੱਕ ਲੌਗ ਦਾ ਫਲ਼ ਨਾ ਦੇਵੇ।ਪਰ ਇਸ ਦੇ ਪੱਤੇ ਲੌਗ ਦਾ ਕੰਮ ਕਰਦੇ ਹਨ।ਫੱਲ ਜਿੱਥੇ ਮੌਸਮ ਇੰਨਾਂ ਦੇ ਅਨੁਕੂਲ ਹੁੰਦਾ ਹੈ।ਉਥੱੇ ਹੀ ਲੱਗਦਾ ਹੈ।ਦੰਦ ਦਰਦ,ਚ ਇਹ ਦੇ ਪੱਤੇ ਚੱਬਾ ਲਵੋ।ਦਾਲ ਸ਼ਾਬਜੀ ‘ਚ ਵੀ ਪਾ ਲਵੋ।ਦਰਦਾਂ’ਚ ਫਾਇਦਾ ਕਰੇਗਾ,ਪੇਟ ਸਾਫ ਹੋਵੇਗਾ ।ਜਿਹੜਾ ਲੌਂਗ ਦਾ ਫਲ ਕੰਮ ਕਰਦਾ ਹੈ।ਉਹ ਸਾਰੇ ਕੰਮ ਤੇ ਗੁਣ ਇਸਦੇ ਪੱਤਿਆਂ ‘ਚ ਹਨ।
ਲੈਮਣ ਗ੍ਰਾਸ:- ਇਸ ਪੌਦੇ ‘ਚ ਨਿੰਬੂ ਵਰਗੀ ਖੁਸ਼ਬੂ ਆਉਦੀ ਹੇੈ।ਨਿੰਬੂ ਦੀ ਚਾਹ ਦੇ ਸੌਕੀਨ ਇਹਦੀ ਚਾਹ ਵਰਤੋਂ ਕਰਕੇ ਨਜ਼ਾਰੇ ਲੈ ਸਕਦੇ ਹਨ।ਇਹ ਦੇ ਪੌਦੇ ਤੋਂ ਬਹੁਤ ਮਹਿੰਗਾ ਤੇਲ ਤਿਆਰ ਕੀਤਾ ਜਾਦਾ ਹੈ।ਵਜ਼ਨ ਕੰਟਰੋਲ ਰੱਖ ਦਾ ਹੈ।॥ ਕਲੋਸਟਰੋਲ ਵੱਧਣ ਨਹੀਂ ਦਿੰਦਾ।ਬਦਹਜ਼ਮੀ ,ਉਲਟੀ ਨਹੀਂ ਆਉਦੀ,ਦਿਮਾਗ ਨੂੰ ਠੰਡਕ ਪੁਚਾਉਦਾ ਹੈ।
ਬਾਂਸਾ:– ਜਿੰਨਾ ਲੋਕਾਂ ਦੇ ਘਰ ਬਲਗਮ ਖਾਸੀ ਵਾਲੇ ਮਰੀਜ਼ ਰਹਿੰਦੇ ਹਨ।ਉਨ੍ਹਾਂ ਨੂੰ ਇਸ ਦਾ ਬੂਟਾ ਜ਼ਰੂਰ ਲਾਉਣਾ ਚਾਹੀਦਾ ਹੈ।ਇਸ ਦਾ ਇੱਕ ਪੱਤਾ ਕੁਤਰਕੇ 1 ਕੱਪ ਪਾਣੀ ‘ਚ ਉਬਾਲੋ।ਜਦ ਪਾਣੀ ਅੱਧਾ ਰਹਿ ਜਾਵੇ ਤਾਂ ਪੀ ਲਵੋ। ਬਲਗਮ ਰੇਸ਼ਾ ਬਾਹਰ ਕੱਢ ਦਾ ਹੈ।ਪੀਣ ਵਾਲੇ ਪਾਣੀ ‘ਚ ਇਸਦੇ ਕੁੱਝ ਪੱਤੇ ਪਾਕੇ ਰੱਖ ਦਿਉ ।ਪਾਣੀ ਸ਼ੁੱਧ ਤੇ ਸਾਫ ਸੁੱਥਰਾ ਹੋ ਜਾਵੇਗਾ ।ਆਰ .ਉ ਸਿਸਟਮ ਦਾ ਕੰਮ ਕਰਦਾ ਹੈ।
ਸਟੀਵੀਆਂ :- ਸਟੀਵੀਆਂ ਸ਼ੁਗਰ ਮਰੀਜ਼ ਲਈ ਮਿੱਠੇ ਦਾ ਬਦਲ਼ ਹੈ। ਇਸ ਵਿੱਚ ਮਿੱਠਾ ਖੰਡ ਨਾਲ਼ੋਂ 300ਗੁਣਾ ਜਿਆਦਾ ਹੈ । ਇਸ ਦੇ ਪੱਤੇ ਫੁੱਲ ਆਉਣ ਤੋਂ ਪਹਿਲਾ ਸੁੱਕਾ ਕੇ ਰੱਖ ਲਵੋ।ਪਾਊਡਰ ਬਣਾਕੇ ਰੱਖ ਲਵੋ।1 ਚਮਚ ਖਾਂਦੇ ਰਹੋ, ਗੈਸ,ਤੇਜ਼ਾਬ,ਮੋਟਾਪਾ, ਬੀ.ਪੀ.ਵੱਧਣਾ ,ਮਨੋ ਬੱਲ ਘਟਣਾ ਆਦਿ ‘ਚ ਬਹੁਤ ਫਾਇਦਾ ਕਰਦਾ ਹੈ। ਇਸ ਦੀ ਸਾਂਭ- ਸਭਾਂਲ ਦਾ ਖਿਆਲ ਰੱਖਣਾ ਪੈਦਾ ਹੈ।ਪਾਣੀ ਇਸ ਦੀਆਂ ਜੜ੍ਹਾਂ ‘ਚ ਹੀਪਾਉਣਾ ਚਾਹੀਦਾ ਹੈ।ਉਪਰੋ ਨਹੀਂ ਪਾਉਣਾ ਚਾਹੀਦਾ ਹੈ।ਇਸ ਤਰ੍ਰਾਂ ਇਸ ਦੇ ਪੱਤੇ ਕਾਲੇ ਹੋ ਜਾਦੇ ਹਨ।ਜੇਕਰ ਇਸ ਦਾ ਪੌਦਾ ਕਾਲਾ ਪੈ ਜਾਵੇ ਤਾਂ ਇਹ ਫੇਰ ਹਰਾ ਹੋ ਜਾਂਦਾ ਹੈ।
ਸਫੈਦ ਚੰਦਨ :– ਚੰਦਨ ਦੀ ਲੱਕੜੀ ਬਾਰੇ ਸਾਰੇ ਜਾਣਦੇ ਹਨ ।ਇਹ ਬਹੁਤ ਮਹਿੰਗੀ ਹੁੰਦੀ ਹੈ ।ਤੁਹਾਨੂੰ ਯਾਦ ਹੋਵੇਗਾ ਖੂੰਖਾਰ ਡਾਕੂ ਵਿਰਪਨ ਇਸ ਦੀ ਲੱਕੜੀ ਚੋਰੀ ਕਰਕੇ ਵੇਚ ਦਾ ਹੁੰਦਾ ਸੀ।ਇਹ ਬੂਟਾ ਜੇਕਰ ਤੁਸੀ ਲਾ ਲੈਦੇ ਹੋ ਤਾਂ ਸਮਝੋ ਅੱਜ ਲਾ ਲਿਆ ਤਾਂ 10-15 ਸਾਲ ਮਗਰੋਂ ਇਸ ਦੀ ਕੀਮਤ ਲੱਖਾਂ ਦੇ ਹਿਸਾਬ ਨਾਲ਼ ਹੋ ਜਾਂਦੀ ਹੈ। ਕਹਿਣ ਦਾ ਭਾਅ ਬੱਚੇ ਦੇ ਜਨਮ ਤੇ ਜੇ ਇਸ ਦਾ ਬੂਟਾ ਲਾ ਲਿਆ ਤਾਂ ਐਫ. ਡੀ. ਹੋ ਗਈ ਸਮਝੋ। ਜਦੋ ਇਸ ਦਾ ਬੂਟਾ ਵੱਡਾ ਹੋ ਜਾਂਦਾ ਹੈ। ਤਾਂ ਇਸ ਦੇ ਪੱਤਿਆਂ ਦਾ ਚੂਰਣ 1 ਚੁਟਕੀ ਰੋਜ਼ ਦੁੱਧ ਨਾਲ਼ ਲੈ ਲਿਆਂ ਜਾਵੇ ਤਾਂ ਸਰੀਰ ਚੰਦਨ ਸਮਾਨ ਹੋ ਜਾਂਦਾ ਹੈ। ਨਿਰੋਗ ਹੋ ਜਾਦਾ ਹੈ। ਇਸ ਦਾ ਬੁਰਾਦਾ ਚਮੜੀ ਦੀ ਰੰਗਤ ਨਿਖਾਰਨ ਲਈ ਵੀ ਵਰਤਿਆਂ ਜਾਂਦਾਂ ਹੈ।
ਐਲੋਵੀਰਾ:- ਇਹ ਨੂੰ ਕੁਆਰ ਗੰਦਲ, ਘੀ ਘੁਮਾਰ, ਗੁਆਰ ਪਾਠਾ,ਆਦਿ ਨਾਵਾ ਨਾਲ਼ ਜਾਣਿਆਂ ਜਾਂਦਾ ਹੈ। ਇਹਦੇ ਪੱਤੇ ਮੋਟੇ-2 ਕੰਡੇ ਵਾਲੇ ਹੁੰਦੇ ਹਨ। ਜੇਕਰ ਚਮੜੀ ਚਮਤਕਾਰ,ਪੇਟ ਸਾਫ,ਤਾਕਤਵਰ ਰੱਖਣਾ ਹੈ। ਤਾਂ ਰੋਜ਼ ਇਸ ਦਾ ਇੱਕ ਛੋਟਾ ਜਿਹਾ ਟੁਕੜਾ ਭਾਵ ਅੰਦਰਲਾ ਗੂੱਦਾ ਕੱਢ ਕੇ ਖਾਲੀ ਪੇਟ ਖਾਦੇ ਰਹੋ। ਜਿੰਦਗੀ ਜਿਉਣ ਦਾ ਨਜ਼ਾਰਾ ਆ ਜਾਵੇਗਾ।ਸਵਥਤ ਤੇ ਨਿਰੋਗ ਰਹੋਗੇ।ਇੱਕ ਦੋ ਗਮਲਿਆਂ ‘ਚ ਲਗਾਉ।ਸਾਰੇ ਪਰਿਵਾਰ ਦੀ ਸੰਪੂਰਨ ਖੁਰਾਕ ਤਿਆਰ ਹੈ।ਬਾਹਰਲੀਆਂ ਕੰਪਨੀਆਂ ਲੱਖਾਂ ਰੁਪਏ ਦੇ ਕਾਰੋਬਾਰ ਕਰਕੇ ਤੁਹਾਡੇ ਆਮ ਪੈਦਾ ਹੋਣ ਵਾਲੀ ਚੀਜ਼ ਤੁਹਾਨੂੰ ਹੀ ਮਹਿੰਗੇ ਭਾਅ ਵੇਚ ਦਿੰਦੀਆਂ ਹਨ। ਇਸ ਨੂੰ ਗੂੱਦਾ ਕੱਢਕੇ ਚਿਹਰੇ ਤੇ ਲਾਉ। ਚਮੜੀ ਚਮਤਕਾਰ ਹੋਵੇਗੀ। ਇਸ ਦਾ ਗੂੱਦਾ ਪੇਟ ਦੀ ਗੰਦਗੀ ਬਾਹਰ ਕੱਢ ਦਾ ਹੈ।ਸਰੀਰ ਨੂੰ ਲੋਂੜੀਦੇ ਖੁਰਾਕੀ ਤੱਤ ਪ੍ਰਦਾਨ ਕਰਦਾ ਹੈ।
ਸ਼ੁਹਾਜਣਾ :- ਇਹ ਇੱਕ ਚਮਤਕਾਰੀ ਦਰੱਖਤ ਹੈ।ਵਿਗਿਆਨਕ ਨਾਮ ਮੋਰਿੰਗਾ ਉਲਿਫੇਰਾ ਹੈ।ਅੰਗਰੇਜ਼ੀ ਨਾਮ ਕ੍ਰੱਰਮ ਸਟਿੱਕ ਹੈ। ਇਸ ‘ਚ ਵਿਟਾਮਿਨ ਏ,ਬੀ, ਸੀ, ਪ੍ਰਟੀਨ,ਪੋਟਾਸ਼ੀਆਮ,ਆਇਰਨ,ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦੇ ਹਨ।ਇਹ ਸਵਥਤ ਜਿੰਦਗੀ ‘ਦੀ ਕੁਦਰਤੀ ਖੁਰਾਕ ਹੈ। ਜੋੜਾ ਦਾ ਦਰਦ ,ਕਮਜ਼ੋਰੀ, ਮੋਟਾਪਾ,ਸ਼ੂਗਰ ਹਰ ਇੱਕ ਰੋਗ ‘ਚ ਜੇਕਰ ਲਗਾਤਾਰ ਲੈਦੇ ਰਹਾਂਗੇ ਤਾਂ ਰੋਗ ਨੂੰ ਖਤਮ ਕਰਨ ‘ਚ ਬਹੁਤ ਮਦਦ ਕਰਦਾ ਹੈ।ਜਿਹੜਾ ਰੋਗ ਠੀਕ ਹੋਣ ‘ਚ ਸਮਾਂ ਲੈਦਾ ਹੈ। ਉਹ ਜਲਦੀ ਹੀ ਠੀਕ ਹੁੰਦਾ ਹੈ।ਘਰ ‘ਚ ਲਗਾ ਹੋਵੇ ਤਾਂ ਘਰ ਦਾ ਵਾਤਾਵਰਨ ਸ਼ੁੱਧ ਹੁੰਦਾ ਹੈ। ਰੋਜ਼ ਦੀ ਖੁਰਾਕ ਵਾਂਗ ਇਹਦਾ ਸੇਵਨ ਕਰੋਗੇ ਤਾਂ ਸਦਾ ਜਵਾਨ ਰਹੋਗੇ।ਇਸ ਰੁੱਖ ਬਾਰੇ ਮੈ ਇਹੀ ਕਹਾਂਗਾ ਕਿ ਇਹ ਹਰ ਘਰ ‘ਚ ਹੋਣਾ ਚਾਹੀਦਾ ਹੈ। ਘਰ ਦਾ ਸ਼ਿੰਗਾਰ ਹੈ ਸੁਹਾਜਣਾ ਅੱਗੇ ਮੈ ਥੋੜ੍ਹੇ ਸ਼ਬਦਾ ‘ਚ ਪੌਦਿਆਂ , ਰੁੱਖਾ ਦੀ ਜਾਣਕਾਰੀ ਦੇਵਾਗਾ। ਲੇਖ ਲੰਬਾ ਹੋ ਜਾਏਗਾ ।
ਜਰੇਰੀਅਮ:– ਇਹ ਬੂਟਾ ਸੈਂਟ ਦਾ ਬਦਲ ਹੈ। ਬਿਲਕੁਲ ਸੈਂਟ ਵਰਗੀ ਖੂਸ਼ਬੂ ਹੈ। ਜੋਂ ਬਜ਼ਾਰ ‘ਚ ਮਿਲਦੇ ਹਨ।ਉਹ ਕੈਮੀਕਲ ਯੁਕਤ ਹੁੰਦੇ ਹਨ।ਉਨ੍ਹਾਂ ਦਾ ਚਮੜੀ ਤੇ ਸਿਹਤ ਨੂੰ ਨੁਕਸਾਨ ਹੈ। ਇਹਦਾ ਇੱਕ ਪੱਤਾ ਮਸਲਕੇ ਲਾ ਲਵੋ। ਬਹੁਤ ਖੂਸ਼ਬੂਦਾਰ ਮਹਿਕ ਆਵੇਗੀ।
ਵੱਡੀ- ਛੋਟੀ ਇਲਾਚੀ:– ਇਸ ਨੂੰ ਬੇਸ਼ੱਕ ਵਾਤਾਵਰਨ ਅਨੁਸਾਰ ਹੀ ਫਲ਼ ਲਗਦੇ ਹਨ।ਪਰ ਫੁੱਲ ਤੇ ਪੱਤੇ ਹਰ ਪਾਸੇ ਲਗ ਜਾਂਦੇ ਹਨ।ਇਲਾਚੀ ਮਹਿੰਗੀ ਹੋਣ ਕਰਕੇ ਹਰ ਇੱਕ ਨਹੀਂ ਖਾਂ ਸਕਦਾ ।ਇਸਦੇ ਫੁੱਲ ਤੇ ਪੱਤੇ ਚਾਹ ‘ਚ ਪਾ ਕੇ ਪੀਣ ਨਾਲ਼ ਚਾਹ ਸੁਆਦ ਲੱਗਦੀ ਹੈ।
ਇੰਨਸੂਲੀਨ ਦਾ ਪੌਦਾ:- ਇਹ ਪੌਦਾ ਜਿੰਨਾ ਦੇ ਸੂਰਾਰ’ਚ ਇਨਸੂਲੀਨ ਦੇ ਟੀਕ ਵੀ ਲੱਗਦੇ ਹਨ। ਪਰਹੇਜ ਰੱਖਕੇ 1-1 ਪੱਤਾ ਵਾਰ-ਵਾਰ ਖਾਂਦਾ ਜਾਵੇ ਤਾਂ ਟੀਕੇ ਲੱਗਣ ਤੋਂ ਛੁਟਕਾਰਾ ਮਿਲ ਜਾਵੇਗਾ। ਸੂਰਾਰ ਵਰਗੀ ਨਾਮੂਗਦ ਬੀਮਾਰੀ ਲਈ ਅਮ੍ਰਿਤ ਹੈ।
ਅਜਵਾਇਨ:- ਇਹ ਬੂਟਾ ਅਜਵਾਇਨ ਵਰਗਾ ਨਹੀ ਹੈ। ਪੱਤੇ ਦਿਲ ਦੇ ਅਕਾਰ ਦੇ ਹੁੰਦੇ ਹਨ। ਅਜਵਾਇਨ ਦੇ ਬੂਟੇ ਤੋਂ ਆਪਾ ਬਰੀਕ -2 ਬੀਜ ਲੈ ਕੇ ਵਰਤੋ ਕਰਦੇ ਹਾਂ। ਇਸਦੇ ਪੱਤੇ ਚਾਹ ‘ਚ ਪਾਕੇ ਖਾਂ ਸਕਦੇ ਹਾਂ।ਹਾਜ਼ਮਾ ਠੀਕ ਕਰਦਾ ਹੈ।ਖੂਨ ਸਾਫ ਕਰਦਾ ਹੈ। ਧਰਤੀ ਤੇ ਬਹੁਤ ਕੀਮਤੀ ਬੂਟੇ ਹਨ।ਇੰਨਾ ਦੀ ਜਾਣਕਾਰੀ ਲਵੋ ਤੇ ਇੰਨਾ ਨੂੰ ਸ਼ੋਕ ਬਣਾਕੇ ਆਪਣੇ ਘਰ ਲਗਾਉ।ਅੰਤ ਵਿੱਚ ਮੈ ਇੱਕ ਤੁਹਾਡੇ ਨਾਲ਼ ਵਿਚਾਰ ਸਾਂਝਾਂ ਕਰਾਗਾਂ ਕਿ ਆਪਾਂ ਜੀ ਸੜਕਾਂ ਕਿਨਾਰੇ ਕਿੰਨੇ ਇਹ ਰੁੱਖ ਤਰ੍ਹਾਂ-2ਦੇ ਦੇਖਦੇ ਹੋ।ਉਨ੍ਹਾਂ ਰੁੱਖਾਂ ਵਿੱਚ ਜੇ ਸਰਕਾਰਾਂ ਤੇ ਆਪਾਂ ਫਲਾਂ ਵਾਲੇ ਰੁੱਖਾਂ ਦਾ ਵਾਧਾ ਕਰੀਏ ਤਾਂ ਮਹਿੰਗੇ ਫੱਲ਼ ਬਜ਼ਾਰੋ ਮਹਿੰਗੇ ਨਹੀਂ ਲੈਣੇ ਪੈਣਗੇ ਤੇ ਹਰ ਭੁੱਖੇ ਪੇਟ ਦਾ ਆਸਰਾ ਇਹ ਫਲਦਾਰ ਰੁੱਖ ਬਣ ਜਾਣਗੇ । ਔਸ਼ੁੱਧ ਗੁਣਾ ਵਾਲੇ ਪੌਦੇ ਰੁੱਖ ,ਬੀਮਾਰ ਲੋਕਾਂ ਦਾ ਜੀਵਨ ਸਵਥਤ ਕਰਨਗੇ ਬੀਮਾਰੀਆਂ ਦਾ ਖਾਤਮਾਂ ਹੋਵੇਗਾਂ ।ਆਕਸੀਜਨ ‘ਚ ਵਾਧਾ ਹੋਵੇਗਾ ।ਸੁਹਾਜਣਾ ਤਾਂ ਹਰ ਸੜਕ ਤੇ ਲੱਗੇ ਹੋਣਾ ਚਾਹੀਦਾ ਹੈ।ਆਉ ਆਪਾਂ ਰੁੱਖਾਂ ਨੂੰ ਪਿਆਰ ਕਰੀਏ ਘਰ-2 ਚੰਗੇ ਵਾਤਾਵਰਨ ਨੂੰ ਜਨਮ ਦੇਈਏ।

Total Views: 405 ,
Real Estate