ਵਿਸ਼ਵ ਕੌਫੀ ਦਿਵਸ- ਕੌਫੀ ਦੇ ਬੀਜ ਖਾ ਕੇ ਪਹਿਲਾਂ ਬੱਕਰੀਆਂ ਝੂੰਮਣ ਲੱਗੀਆਂ ਫਿਰ ਇਹ ਇਨਸਾਨਾਂ ਦੇ ਮੂੰਹ ਲੱਗ ਗਈ

ਜਿ਼ਆਦਾਤਰ ਲੋਕ ਕੌਫ਼ੀ ਉਦੋਂ ਪੀਂਦੇ ਹਨ , ਜਦੋਂ ਸਰੀਰ ਵਿੱਚ ਐਨਰਜੀ ਦੀ ਕਮੀ ਮਹਿਸੂਸ ਕਰਦੇ ਹਨ ਜਾਂ ਤਣਾਅ ਨਾਲ ਜੂਝ ਰਹੇ ਹੁੰਦੇ । ਪਰ ਕਾਫੀ ਦੇ ਸਭ ਤੋਂ ਪੁਰਾਣੇ ਟਿਕਾਣੇ ਇਥੋਪੀਆ ‘ਚ ਅਜਿਹਾ ਨਹੀਂ । ਇੱਥੇ ਹਰ ਦਾਅਵਤ ਵਿੱਚ ਤੁਹਾਨੂੰ ਕੌਫੀ ਮਿਲੇਗੀ । ਅਫਰੀਕੀ ਦੇਸ਼ ਇਥੋਪੀਆ ਨੂੰ ਕੌਫੀ ਦਾ ਜਨਮ ਸਥਾਨ ਕਿਹਾ ਜਾਂਦਾ ਹੈ।
ਅੱਜ ਵਰਲਡ ਕੌਫੀ ਡੇ ਤੇ ਇਸ ਸਬੰਧੀ ਚਾਰ ਦਿਲਚਸਪ ਕਿੱਸੇ।
1 ਇਥੋਪੀਆ ਵਿੱਚ ਕੌਫੀ ਦੀ ਖ਼ੁਸਬੂ ਨੂੰ ਕਿਵੇਂ ਪਹਿਚਾਣਿਆ ਗਿਆ, ਇਸਦਾ ਇੱਕ ਸਭ ਤੋਂ ਰੌਚਿਕ ਕਿੱਸਾ ਮਸ਼ਹੂਰ ਹੈ। ਇੱਕ ਸਮੇਂ ਕਾਲਦੀ ਨਾਂਮ ਦਾ ਆਜੜੀ ਆਪਣੀਆਂ ਬੱਕਰੀਆਂ ਨੂੰ ਜੰਗਲ ਵਿੱਚ ਲਿਜਾਂਦਾ ਸੀ । ਇੱਕ ਦਿਨ ਉਸਨੇ ਦੇਖਿਆ ਜਮੀਨ ਤੇ ਪਈਆਂ ਲਾਲ ਚੈਰੀਆਂ ਖਾਣ ਤੋਂ ਮਗਰੋਂ ਬੱਕਰੀਆਂ ਖੁਸ਼ੀ ਨਾਲ ਮਸਤ ਹੋ ਰਹੀਆਂ ਹਨ। ਆਜੜੀ ਨੇ ਕੁਝ ਚੈਰੀਆਂ ਤੋੜੀਆਂ ਤੇ ਖਾਧੀਆਂ । ਸਵਾਦ ਪਸੰਦ ਆਉਣ ਤੇ ਉਹ ਚੈਰੀਆਂ ਤੋੜ ਕੇ ਆਪਣੇ ਚਾਚੇ ਕੋਲ ਲੈ ਗਿਆ ।
ਚਾਚਾ ਬੁੱਧ ਧਰਮ ਦਾ ਉਪਾਸਕ ਸੀ ਅਤੇ ਮਠ ਵਿੱਚ ਰਹਿੰਦਾ ਸੀ । ਉਸਨੇ ਮਜਹਬੀ ਬੰਦਿਸ਼ ਕਾਰਨ ਕੌਫੀ ਦੀ ਚੈਰੀ ਨੂੰ ਅੱਗ ‘ਚ ਸਿੱਟ ਦਿੱਤਾ । ਜਿਵੇਂ ਹੀਂ ਬੀਜਾਂ ਨੇ ਜਲਣਾ ਸੁਰੂ ਕੀਤਾ ਤਾਂ ਉਸਦੀ ਖੁਸ਼ਬੂ ਨਸ਼ੇ ਵਾਂਗੂੰ ਚੜਨ ਲੱਗੀ । ਇਸ ਤੋਂ ਬਾਅਦ ਕਾਲਦੀ ਦੇ ਚਾਚੇ ਨੇ ਇਹਨਾਂ ਬੀਜ਼ਾਂ ਦਾ ਇਸਤੇਮਾਲ ਖੁਸ਼ਬੂ ਲਈ ਕਰਨਾ ਸੁਰੂ ਕਰ ਦਿੱਤਾ ।
2 ਇਥੋਪੀਆ ਦੇ ਕਾਫਾ ਦੇ ਰਹਿਣ ਵਾਲੇ ਮੇਸਫਿਨ ਤੇਕਲੇ ਕਹਿੰਦੇ ਹਨ, ‘ ਇੱਥੇ ਕੌਫੀ ਰਵਾਇਤ ਕਿਵੇਂ ਸੁਰੂ ਹੋਈ ਇਸਦੀ ਕਹਾਣੀ ਮੈਂ ਆਪਣੇ ਦਾਦਾ ਜੀ ਤੋਂ ਸੁਣੀ ਸੀ ।’ ਉਹ ਕਹਿੰਦੇ ਸੀ ਇੱਕ ਵਾਰ ਚਰਵਾਹੇ ਕਾਲਦੀ ਦੀ ਮਾਂ ਨੇ ਅੱਗ ਵਿੱਚ ਸੜੇ ਹੋਏ ਬੀਜ਼ਾਂ ਨੂੰ ਸਾਫ਼ ਕੀਤਾ । ਫਿਰ ਇਸਨੂੰ ਠੰਡਾ ਹੋਣ ਦੇ ਲਈ ਪਾਣੀ ‘ਚ ਪਾ ਦਿੱਤਾ ਅਤੇ ਇਸ ਵਿੱਚੋਂ ਤੇਜ ਖੁਸਬੂ ਆਉਣ ਲੱਗੀ । ਇੱਥੋ ਕਾਫ਼ੀ ਪੀਣ ਦੀ ਰਵਾਇਤ ਸੁਰੂ ਹੋਈ ।
ਮੇਸਫਿਨ ਕਹਿੰਦੇ ਹਨ , ‘ ਇੱਥੋ ਦੇ ਜੰਗਲ ਦੁਨੀਆ ਭਰ ਦੇ ਲਈ ਇੱਕ ਤੋਹਫ਼ੇ ਦੀ ਤਰ੍ਹਾਂ ਹਨ। ਦੁਨੀਆ ਭਰ ਦੇ ਲੋਕ ਇੱਥੇ ਉੱਗੀ ਕੌਫੀ ਦੀਆਂ ਚੁਸਕੀਆਂ ਲੈਂਦੇ ਹਨ। ਕੌਫੀ ਇੱਥੋਂ ਦੀ ਮਹਿਮਾਨ ਨਿਵਾਜ਼ੀ ਦਾ ਹਿੱਸਾ ਹੈ। ਬਚਪਨ ਵਿੱਚ ਕੁੜੀਆਂ ਨੂੰ ਕੌਫੀ ਤਿਆਰ ਕਰਨਾ ਸਿਖਾਇਆ ਜਾਂਦਾ ਹੈ।
3 ਇਥੋਪੀਆ ਵਿੱਚ ਹਰ ਖੁਸ਼ੀ ਦੇ ਮੌਕੇ ‘ਤੇ ਕੌਫੀ ਸੈਰੇਮਨੀ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਹ 2 ਤੋਂ 3 ਘੰਟੇ ਦਾ ਪ੍ਰੋਗਰਾਮ ਹੁੰਦਾ ਹੈ। ਕੌਫੀ ਨੂੰ ਸਰਵ ਕਰਨ ਦਾ ਕੰਮ ਘਰ ਦੀਆਂ ਔਰਤਾਂ ਅਤੇ ਬੱਚੇ ਕਰਦੇ ਹਨ। ਇਹ ਤਿਆਰ ਵੀ ਅਲੱਗ ਤਰ੍ਹਾਂ ਨਾਲ ਹੁੰਦੀ ਹੈ। ਕੌਫੀ ਦੇ ਦਾਣਿਆਂ ਨੂੰ ਭੁੰਨ ਕੇ ਇਸਨੂੰ ਪੀਸਦੇ ਹਨ ਅਤੇ ਗਰਮ ਪਾਣੀ ‘ਚ ਮਿਲਾਉਂਦੇ ਹਨ। ਇਸ ਵਿੱਚ ਦੁੱਧ ਨਹੀਂ ਮਿਲਾਇਆ ਜਾਂਦਾ , ਪਰ ਸੱ਼ਕਰ ਦੀ ਮਾਤਰਾ ਵੱਧ ਰਹਿੰਦੀ ਹੈ। ਤਿਆਰ ਹੋਣ ਤੋਂ ਬਾਅਦ ਇਸ ਨੂੰ ਸੁਰਾਹੀਨੁਮਾ ਬਰਤਨ ਵਿੱਚ ਪਾ ਕੇ ਮਹਿਮਾਨਾਂ ਨੂੰ ਪੇਸ਼ ਕੀਤੀ ਜਾਂਦੀ ਹੈ।
4 ਇਥੋਪੀਆ ਦੇ ਜੰਗਲ ‘ਚ ਕੌਫੀ ਦੀਆਂ 5 ਹਜ਼ਾਰ ਤੋਂ ਵੱਧ ਕਿਸਮਾਂ ਹਨ। ਇੱਥੋ ਦੀ ਜ਼ਮੀਨ ਕੌਫੀ ਲਈ ਐਨੀ ਉਪਜਾਊ ਹੈ ਕਿ ਪੌਦੇ ਲਗਾਉਣ ਦੀ ਜਰੂਰਤ ਨਹੀਂ ਪੈਂਦੇ , ਆਪਣੇ –ਆਪ ਹੀ ਜ਼ਮੀਨ ਵਿੱਚੋਂ ਉੱਗ ਆਉਂਦੇ ਹਨ। ਯੂਨੈਸਕੋ ਦੀ ਰਿਪੋਰਟ ਕਹਿੰਦੀ ਹੈ , 40 ਸਾਲ ਪਹਿਲਾਂ ਇਥੋਪੀਆ ‘ਚ 40 ਫੀਸਦੀ ਇਲਾਕੇ ‘ਚ ਕੌਫੀ ਦੇ ਜੰਗਲ ਸਨ । ਹੁਣ ਇਹ ਘਟ ਕੇ 30 ਫੀਸਦੀ ਰਹਿ ਗਏ ਹਨ।
ਕਿਵੇਂ ਹੋਈ ਇੰਟਰਨੈਸ਼ਨਲ ਕੌਫੀ ਡੇ ਦੀ ਸੁਰੂਆਤ
ਇਸ ਦਿਨ ਦਾ ਮਕਸਦ ਕੌਫੀ ਨੂੰ ਪ੍ਰਮੋਟ ਕਰਨਾ ਅਤੇ ਇਸਨੂੰ ਇੱਕ ਡਰਿੰਕ ਦੇ ਰੂਪ ਵਿੱਚ ਸੈਲੀਬ੍ਰੇਟ ਕਰਨਾ ਹੈ। ਇਸਦੀ ਸੁਰੂਆਤ 1 ਅਕਤੂਬਰ 2015 ਨੂੰ ਹੋਈ ਜਦੋਂ ਇਟਲੀ ਦੇ ਮਿਲਾਨ ਵਿੱਚ ਇੰਟਰਨੈਸ਼ਨਲ ਕੌਫੀ ਆਰਗੇਨਾਈਜੇਸ਼ਨ ਦੀ ਸੁਰੂਆਤ ਹੋਈ ।

Total Views: 415 ,
Real Estate