ਅਕਾਲੀਆਂ ਨੇ ਕੇਂਦਰੀ ਮੰਤਰੀ ਗਹਿਲੋਤ ਤੋਂ ਪੰਜਾਬ ‘ਚ ਹੋਏ ਬਹੁਕਰੋੜੀ ਸਕਾਲਰਸਿਪ ਘੁਟਾਲੇ ਦੀ ਸੀ.ਬੀ.ਆਈ ਜਾਂਚ ਮੰਗੀ

ਕੈਬਨਿਟ ਮੰਤਰੀ ਧਰਮਸੋਤ ਬਹੁਕਰੋੜੀ ਸਕਾਲਰਸਿਪ ਘੁਟਾਲੇ ਦੇ ਨਾਲ-ਨਾਲ ‘ਵਣ ਨਿਗਮ ’ਚ ਪ੍ਰਮੋਸ਼ਨ ਘੁਟਾਲੇ ‘ਚ ਵੀ ਕਸੂਤੇ ਘਿਰੇ
ਚੰਡੀਗੜ, 1 ਸਤੰਬਰ (ਜਗਸੀਰ ਸਿੰਘ ਸੰਧੂ) : ਸ੍ਰੋਮਣੀ ਅਕਾਲੀ ਦਲ ਵੱਲੋਂ ਬਹੁਕਰੋੜੀ ਸਕਾਲਰਸਿ਼ਪ ਘੁਟਾਲੇ ਦੇ ਮਾਮਲੇ ‘ਤੇ ਕੈਪਟਨ ਸਰਕਾਰ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਘੇਰਨ ਦੀ ਕਵਾਇਦ ਵਿੱਢ ਦਿੱਤੀ ਹੈ। ਜਿਸ ਦੇ ਚਲਦਿਆਂ ਇਸ ਬਹੁਕਰੋੜੀ ਸਕਾਲਰਸ਼ਿਪ ਘੁਟਾਲੇ ‘ਚ CBI ਜਾਂ ED ਤੋਂ ਜਾਂਚ ਕਰਵਾਉਣ ਲਈ ਸ੍ਰੋਮਣੀ ਅਕਾਲੀ ਦਲ ਦਾ ਇੱਕ ਵਫ਼ਦ ਕੇਂਦਰੀ ਮੰਤਰੀ ਥਾਵਰਚੰਦ ਗਹਿਲੋਤ ਨੂੰ ਮਿਲਿਆ।ਜਿਸ ਤੋਂ ਬਾਅਦ ਕੇਂਦਰੀ ਮੰਤਰੀ ਨੇ ਸਖ਼ਤ ਕਰਵਾਈ ਦਾ ਭਰੋਸਾ ਦਵਾਇਆ। ਵਰਨਣਯੋਗ ਹੈ ਕਿ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਅਨੂਸੁਚਿਤ ਜਾਤੀ ਦੇ ਗਰੀਬ ਵਿਦਿਆਰਥੀਆਂ ਨੂੰ ਦਿੱਤਾ ਜਾਣ ਵਾਲਾ ਪੈਸਾ ਹੱੜਪਣ ਦੇ ਦੋਸ਼ ਹਨ।ਉਨ੍ਹਾਂ ਤੇ ਦੋਸ਼ ਹੈ ਕਿ ਉਨ੍ਹਾਂ ਨੇ ਫਰਜ਼ੀ ਅਕਾਉਂਟਸ ਦੇ ਜ਼ਰੀਏ ਕਰੋੜਾਂ ਰੁਪਏ ਦਾ ਘਪਲਾ ਕੀਤਾ ਹੈ।ਇਸ ਮਾਮਲੇ ‘ਚ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਵਿੰਨੀ ਮਹਾਜਨ ਨੂੰ ਆਦੇਸ਼ ਜਾਰੀ ਕੀਤੇ ਹਨ।ਪਰ ਅਕਾਲੀ ਦਲ ਇਸ ਘੁਟਾਲੇ ‘ਚ ਕੇਂਦਰ ਤੋਂ ਜਾਂਚ ਦੀ ਮੰਗ ਕਰ ਰਹੀ ਹੈ।ਕੇਂਦਰੀ ਮੰਤਰੀ ਨੂੰ ਮਿਲੇ ਅਕਾਲੀ ਵਫਦ ਵਿੱਚ ਗੁਲਜ਼ਾਰ ਸਿੰਘ ਰਣੀਕੇ, ਪਵਨ ਟੀਨੂ, ਬਲਦੇਵ ਸਿੰਘ ਖਹਿਰਾ, ਡਾ. ਸੁਖਵਿੰਦਰ ਸੁਖੀ, ਸੋਹਨ ਸਿੰਘ ਠੰਡਲ ਸਾਮਲ ਸਨ। ਇਥੇ ਇਹ ਵੀ ਜਿਕਰਯੋਗ ਹੈ ਕਿ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਜਿਥੇ ਬਹੁਕਰੋੜੀ ਸਕਾਲਰਸਿ਼ਪ ਘੁਟਾਲੇ ਦੇ ਮਾਮਲੇ ਵਿੱਚ ਘਿਰੇ ਹੋਏ ਹਨ, ਉਥੇ ਹੀ ‘ਵਣ ਨਿਗਮ ’ਚ ਪ੍ਰਮੋਸ਼ਨ ਘੁਟਾਲੇ ‘ਚ ਵੀ ਧਰਮਸੋਤ ਦਾ ਨਾਮ ਬੋਲ ਰਿਹਾ ਹੈ।

Total Views: 29 ,
Real Estate