ਕਪੂਰਥਲਾ ਪੁਲਸ ਵੱਲੋਂ ਗੁਰਪਤਵੰਤ ਸਿੰਘ ਪੰਨੂੰ ਦਾ ਸਾਥੀ ਜੋਗਿੰਦਰ ਸਿੰਘ ਗੁੱਜਰ ਗ੍ਰਿਫਤਾਰ

ਚੰਡੀਗੜ, 4 ਜੁਲਾਈ (ਜਗਸੀਰ ਸਿੰਘ ਸੰਧੂ) : ਕਪੂਰਥਲਾ ਪੁਲਿਸ ਵੱਲੋਂ ਸਿੱਖ ਫ਼ਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂੰ ਦੇ ਖਾਸ ਸਾਥੀ ਜੋਗਿੰਦਰ ਸਿੰਘ ਗੁੱਜਰ ਨੂੰ ਗ੍ਰਿਫਤਾਰ ਕਰ ਕੀਤਾ ਗਿਆ ਹੈ। ਪੁਲਸ ਸੂਤਰਾਂ ਮੁਤਾਬਿਕ ਸਿੱਖ ਫਾਰ ਜਸਟਿਸ ਦੇ ਐਕਟਿਵ ਮੈਂਬਰ ਦੱਸੇ ਜਾਂਦੇ ਗੁੱਜਰ ਦੀ ਪੰਜਾਬ ਪੁਲਿਸ ਨੂੰ ਕਾਫ਼ੀ ਦਿਨਾਂ ਤੋਂ ਤਲਾਸ਼ ਸੀ ਅਤੇ ਹੁਣ ਤਾਜ਼ਾ ਹਾਲਾਤਾਂ ਵਿੱਚ ਵੀ ਪੰਨੂੰ ਦੇ ਨਾਲ ਨਾਲ ਗੁੱਜਰ ਦੇ ਖ਼ਿਲਾਫ਼ ਅੰਮ੍ਰਿਤਸਰ ਅਤੇ ਭੁੱਲਥ ਥਾਣੇ ਵਿੱਚ ਪਰਚੇ ਦਰਜ ਕੀਤੇ ਗਏ ਹਨ। ਦੱਸਿਆ ਜਾਂਦਾ ਹੈ ਕਿ ਜੋਗਿੰਦਰ ਸਿੰਘ ਗੁੱਜਰ ਉਰਫ਼ ਗੋਗਾ ਸਿੱਖ ਫਾਰ ਜਸਟਿਸ ਵੱਲੋਂ ਨਵੰਬਰ 2019 ਵਿੱਚ ਜਿਨੇਵਾ, ਸਵਿਜ਼ਰਲੈਂਡ ਕਰਵਾਏ ਗਏ ਸੰਮੇਲਨ ਵਿੱਚ ਵੀ ਭਾਗ ਲੈਣ ਗਿਆ ਸੀ। ਹੁਣ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਅਤੇ ਕਪੂਰਥਲਾ ‘ਚ ਗੁਰਪਤਵੰਤ ਸਿੰਘ ਪੰਨੂੰ ਅਤੇ ਜੋਗਿੰਦਰ ਸਿੰਘ ਗੁੱਜਰ ਦੇ ਖ਼ਿਲਾਫ਼ ਦੋ ਪਰਚੇ ਦਰਜ ਕੀਤੇ ਹਨ।  ਜੋਗਿੰਦਰ ਸਿੰਘ ਇਸੇ ਸਾਲ ਫਰਵਰੀ ਵਿੱਚ ਇਟਲੀ ਤੋਂ ਆਇਆ ਸੀ। ਦਲਿਤ ਸੁਰਕਸ਼ਾ ਸੈਨਾ ਨੇ ਗੁਰਪਤਵੰਤ ਸਿੰਘ ਪੰਨੂ ਅਤੇ ਉਸ ਦੇ ਸਾਥੀ ਜੋਗਿੰਦਰ ਸਿੰਘ ਖ਼ਿਲਾਫ਼ ਅੰਮ੍ਰਿਤਸਰ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਦੋਵੇਂ ਭਾਰਤੀ ਸੰਵਿਧਾਨ ਅਤੇ ਝੰਡੇ ਨੂੰ ਸਾੜਨ ਅਤੇ ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਉਕਸਾਨ ਰਹੇ ਹਨ। ਇਸ ਮਾਮਲੇ ਵਿੱਚ ਉਨ•ਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ, ਦਲਿਤ ਸੁਰਕਸ਼ਾ ਸੈਨਾ ਦੀ ਸ਼ਿਕਾਇਤ ‘ਤੇ ਅਮਰੀਕਾ ਵਿੱਚ ਬੈਠੇ ਸਿੱਖ ਫ਼ਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਇੱਕ ਵੀਡੀਓ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਗਿਆ।ਸਿੱਖ ਫ਼ਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਅਪਰਾਧ ਰੋਕਣ ਦੇ ਐਕਟ 1971 ਦੀ ਧਾਰਾ 2, ਇਸ ਤੋਂ ਇਲਾਵਾ 504, 124 -1 ਅਤੇ 153 -1, ਯੂ.ਏ.ਪੀ.ਏ ਦੀ ਧਾਰਾ  10 (ਏ) ਅਤੇ 13 (1) ਅਤੇ ਐਸ.ਸੀ/ਐਸ.ਟੀ ਐਕਟ ਦੀ ਧਾਰਾ 3 ਦੇ ਅਧੀਨ ਮਾਮਲੇ ਦਰਜ ਕੀਤੇ ਗਏ ਹਨ। ਦੂਜਾ ਪਰਚਾ ਭੁੱਲਥ ਥਾਣੇ ਵਿੱਚ ਜੋਗਿੰਦਰ ਸਿੰਘ ਗੁੱਜਰ ਉਰਫ਼ ਗੋਗਾ ਦੇ ਖ਼ਿਲਾਫ਼ ਦਰਜ ਕੀਤਾ ਗਿਆ ਹੈ।

Total Views: 124 ,
Real Estate