ਉਹ ਪਹਾੜੀ ਔਰਤ

ਹਰਮੀਤ ਬਰਾੜ

ਖੂਬਸੂਰਤੀ ਤੇ ਪਹਾੜ ਹਮੇਸ਼ਾਂ ਈ ਪੂਰਕ ਰਹੇ ਨੇ। ‘ਹੁਸਨ ਪਹਾੜੋੰ ਕਾ, ਬਾਰੋੰ ਕੇ ਬਾਰੋੰ ਮਹੀਨੇ, ਯਹਾਂ ਮੌਸਮ ਝਾੜੋੰ ਕਾ’ ਐਵੇਂ ਈ ਨਹੀਂ ਕਿਹਾ ਗਿਆ। ਚੰਗਾ ਲੱਗਦਾ ਹੈ ਜਦੋਂ ਓਥੋਂ ਦੇ ਲੋਕਾਂ ਦੀ, ਉਨ੍ਹਾਂ ਦੇ ਰਹਿਣ ਸਹਿਣ, ਰੀਤੀ ਰਿਵਾਜਾਂ ਦੀ ਗੱਲ ਹੁੰਦੀ ਹੈ।
ਚਾਂਦੀ ਰੰਗੇ ਵਾਲਾਂ ਵਿੱਚ, ਦੁੱਧ ਚਿੱਟੇ ਰੰਗ ਦੀ ਉਹ ਪਹਾੜੀ ਔਰਤ ਜਿਸ ਦਾ ਨਾਮ ਕੌਸ਼ਲਿਆ ਸੀ ਮੇਰੇ ਮਨ ਵਿਚ ਉਤਰ ਗਈ। ਉਸ ਨਾਲ ਗੱਲਾਂ ਕਰਨਾ ਮੈਨੂੰ ਬਹੁਤ ਚੰਗਾ ਲੱਗਿਆ, ਉਹ ਵੀ ਜਿਵੇਂ ਉਡੀਕ ਰਹੀ ਹੋਵੇ ਕਿ ਕੋਈ ਉਸਨੂੰ ਸੁਣੇ ਤੇ ਇੱਕੋ ਸਾਹੇ ਉਹ ਆਪਣੀ ਜਿੰਦਗੀ ਦੀ ਗਾਥਾ ਉਧੇੜ ਦੇਵੇ।

‘ਬੇਟੀ ਤੁਮ ਬਹੁਤ ਪਿਆਰੀ ਹੋ ਔਰ ਏਕਦਮ ਬੋਲਡ ਬੀ, ਲੜਕੀਆਂ ਤੁਮ ਜੈਸੀ ਹੀ ਹੋਨੀ ਚਾਹੀਏ।’ ਉਹ ਹੱਸ ਪੈਂਦੀ ਹੈ,’ ਤੁਮ ਮੇ ਫੈਸਲੇ ਲੇਨੇ ਕੀ ਤਾਕਤ ਹੈ, ਹਮਾਰੇ ਯਹਾਂ ਤੋ ਔਰਤ ਬੋਲ ਬੀ ਨਹੀਂ ਸਕਤੀ।’ ਉਹ ਉਦਾਸ ਹੁੰਦੀ ਹੈ ‘ਤੁਮ ਜਾਨਤੀ ਹੋ ਮੈਂ ਦਸ ਬਰਸ ਕੀ ਥੀ, ਬਹਿਨ ਕੀ ਸ਼ਾਦੀ ਥੀ ਔਰ ਬਾਪ ਨੇ ਜੀਜਾ ਕੇ ਛੋਟੇ ਭਾਈ ਕੇ ਸਾਥ ਮੇਰੀ ਬੀ ਸ਼ਾਦੀ ਕਰ ਦੀ। ਮੈਂ ਤਬ ਪੜਨਾ ਚਾਹਤੀ ਥੀ। ਵੋਹ ਤਬ ਦਸਮੀ ਮੇਂ ਥੇ, ਬਾਪ ਨੇ ਗੌਨਾ ਬੀ ਨਹੀਂ ਰਖਾ, ਸਾਥ ਹੀ ਭੇਜ ਦੀਆ। ਸਸੁਰਾਲ ਵਾਲੋ ਨੇ ਤੋ ਪੜਾਨਾ ਹੀ ਕਿਆ।’ ਉਸਦਾ ਝੁਰੜੀਆਂ ਭਰਿਆ ਗੋਰਾ ਰੰਗ ਉਦਾਸੀ ਨਾਲ ਵੀ ਬੇਹਦ ਦਗਦਗਾ ਰਿਹਾ ਸੀ। ਉਹ ਜਵਾਨ ਹੁੰਦਿਆਂ ਬਹੁਤ ਹੀ ਖੂਬਸੂਰਤ ਰਹੀ ਹੋਵੇਗੀ, ਬਿਲਕੁਲ ਕਿਸੇ ਪੁਰਾਣੀ ਫਿਲਮ ਦੀ ਹੀਰੋਈਨ ਵਰਗੀ।
ਮੈਂ ਪੁੱਛਦੀ ਆਂ, ‘ਮਾਂ, ਤੁਮ ਤੋ ਬਿਲਕੁਲ ਬੱਚੀ ਥੀ ਤਬ। ਐਸਾ ਕਿਉਂ ਕੀਆ?’

‘ਹਮਾਰੇ ਯਹਾਂ ਕੌਨ ਸੋਚਤਾ ਹੈ ਲੜਕੀ ਕੀ, ਬਸ ਜੋ ਮਨ ਕੋ ਅੱਛਾ ਲਗਾ ਕਰ ਦੀਆ। ਵੋਹ ਪੜਤੇ ਗਏ ਔਰ ਮੈਂ ਘਰ ਕਾ ਕਾਮ ਕਰਤੀ, ਤੀਨ ਬੇਟੀਆਂ ਔਰ ਦੋ ਬੇਟੇ ਹੂਏ। ਵੋਹ ਕਾਨੂੰਨ ਪੜਨੇ ਕੇ ਲੀਏ ਚੰਡੀਗੜ੍ਹ ਚਲੇ ਗਏ ਔਰ ਮੈਂ ਯਹੀਂ ਪਹਾੜੋਂ ਮੇ ਬੱਚੋਂ ਕੇ ਸਾਥ। ਪੜ ਕੇ ਵਾਪਿਸ ਆਏ ਤੋ ਅਦਾਲਤ ਜਾਨੇ ਲਗੇ, ਅੱਛੇ ਪੈਸੇ ਕਮਾਨੇ ਲਗੇ। ਅਬ ਉਨਕੋ ਲਗਾ ਕੇ ਮੈਂ ਤੋ ਬੜਾ ਆਦਮੀ ਹੋ ਗਿਆ ਹੂੰ, ਪਤਨੀ ਪੜੀ ਲਿਖੀ ਚਾਹੀਏ। ਮੁਝੇ ਬੋਲੇ ਤੂੰ ਪੜ ਲੇ। ਅਬ ਤੂ ਬਤਾ ਬੇਟੀ, ਮੈਂ ਪੜਤੀ ਯਾ ਬੱਚੇ ਸੰਭਾਲਤੀ? ‘ ਉਹ ਬੋਲੀ,’ ਪਤਾ ਨਹੀਂ ਆਗੇ ਕੌਨ ਸੀ ਪੜਾਈ ਕੀ ਵੋਹ ਜੱਜ ਬਨ ਗਏ ਔਰ ਹਮ ਦਿੱਲੀ ਰਹਿਨੇ ਲਗੇ। ਵੋਹ ਅੱਛੇ ਥੇ ਮਗਰ ਮੁਝੇ ਸਾਥ ਨਹੀਂ ਲੇ ਕੇ ਜਾਤੇ ਥੇ, ਬਾਕੀ ਜਜ ਲੋਗੋੰ ਕੀ ਪਤਨੀਆਂ ਪੜੀ ਲਿਖੀ, ਇਸ਼ਟੈੰਡਰਡ ਕੀ ਥੀ।’
‘ਰਿਟਾਇਰਮੈਂਟ ਕੇ ਬਾਦ ਹਮ ਯਹੀਂ ਪਹਾੜੋਂ ਮੇਂ ਵਾਪਿਸ ਆ ਗਏ। ਬੜੇ ਬੇਟੇ ਨੇ ਏਕ ਪੰਜਾਬਨ ਕੇ ਸਾਥ ਸ਼ਾਦੀ ਕਰ ਲੀ। ਬੁਰਾ ਮਤ ਮਾਨਨਾ ਬੇਟੀ, ਬਹੁਤ ਚਤੁਰ ਥੀ ਮੇਰੀ ਬਹੂ.. ਕੁਛ ਮੇਰਾ ਬੇਟਾ ਬੀ ਦਿਮਾਗੀ ਤੌਰ ਪਏ ਕਮਜੋਰ ਹੀ ਥਾ। ਇਸੀ ਚੱਕਰ ਮੇਂ ਕਿ ਵੋਹ ਟਿਕੀ ਰਹੇ ਮੇਰੇ ਪਤੀ ਨੇ ਸਾਰੀ ਜਾਇਦਾਦ ਪੋਤੇ ਕੇ ਨਾਮ ਕਰ ਦੀਆ। ਪਤੀ ਕੇ ਮਰਨੇ ਕੀ ਦੇਰ ਥੀ ਕਿ ਸਾਲ ਭਰ ਮੇਂ ਬੇਟਾ ਬੀ ਚਲ ਬਸਾ। ਲੋਗ ਤੋ ਕਹਿਤੇ ਹੈਂ ਬਹੂ ਨੇ ਹੀ ਕੁਛ ਦੇ ਦੀਆ ਪਰ ਮੇਰਾ ਮਨ ਨਹੀਂ ਨਾ ਮਾਨਤਾ। ਬਸ ਬੇਟੀ, ਮੈਂ ਤੋ ਜੈਸੇ ਬਰਬਾਦ ਹੀ ਹੋ ਗਈ।’ ਆਪ ਮੁਹਾਰੇ ਓਹਦੇ ਹੰਝੂ ਪਰਲ ਪਰਲ ਠੋਡੀਆਂ ਤੱਕ ਵਗ ਤੁਰੇ ਤੇ ਉਹ ਉੱਚੀ ਰੋਣ ਲੱਗੀ। ਮੈਂ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਜਿਵੇਂ ਆਪਣਾ ਮਨ ਖਾਲੀ ਕਰਨਾ ਚਾਹੁੰਦੀ ਸੀ।
‘ਬਹੂ ਬੋਲੀ ਜਿਸ ਕਾ ਪਤੀ ਕੁਛ ਨਾ ਦੇ ਗਿਆ ਹੋ ਉਸੇ ਮੈਂ ਕਿਆ ਦੂੰ, ਮੇਰੇ ਹੀ ਬੇਟੇ ਕੀ ਮੌਤ ਮੇ ਮੁਝ ਪਰ ਹੀ ਪੁਲਿਸ ਲਏ ਆਈ। ਤਬ ਸੇ ਆਜ ਤਕ ਕਿਰਾਏ ਕੇ ਕਮਰੇ ਮੇਂ ਰਹਿ ਰਹੀ ਹੂੰ। ਪੋਤਾ ਬੀ ਜਵਾਨ ਹੋ ਗਿਆ ਹੋਗਾ ਅਬ ਤੋ, ਬਹੁਤ ਮਨ ਕਰਤਾ ਹੈ ਕਿ ਦੇਖੂੰ ਮਗਰ ਡਰਤੀ ਹੂੰ ਬੇਟੀ। ਮੇਰੇ ਕਮਰੇ ਕੇ ਪਾਸ ਹੀ ਮੇ ਬੇਟੀ ਕਾ ਘਰ ਹੈ, ਵੋਹ ਆ ਜਾਤੀ ਹੈ ਕਬੀ ਕਬਾਰ। ‘ ਉਹ ਰੋੰਦੀ ਰਹੀ, ਮੇਰਾ ਵੀ ਮਨ ਬਹੁਤ ਉਦਾਸ ਸੀ। ਮੈਂ ਲਫਜ਼ ਲੱਭ ਰਹੀ ਸੀ ਜੋ ਉਸਨੂੰ ਕਹਿ ਸਕਣ ਕੇ ਦਲੇਰ ਬਣ, ਪ੍ਰਵਾਹ ਨਾ ਕਰ ਪਰ ਮੇਰੇ ਤੋਂ ਐਨੀ ਹਿੰਮਤ ਨਾ ਹੋਈ ਕਿ ਉਸ ਪਹਾੜੀ ਔਰਤ ਨੂੰ ਕੋਈ ਦਿਲਾਸਾ ਦੇ ਸਕਾਂ।

 

Total Views: 170 ,
Real Estate