ਚੰਡੀਗੜ, 13 ਜੂਨ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵਧ ਰਹੇ ਹਨ, ਜੁਲਾਈ ਤੋਂ ਸਤੰਬਰ ਤਕ ਪੰਜਾਬ ਵਿੱਚ ਕੋਰੋਨਾ ਪੀਕ ‘ਤੇ ਹੋਵੇਗਾ, ਇਹ ਬਿਮਾਰੀ ਅਜੇ ਖ਼ਤਮ ਨਹੀਂ ਹੋਈ, ਇਹ ਬਿਮਾਰੀ ਹਰ ਕਿਤੇ ਬਿਮਾਰੀ ਜਾ ਸਕਦੀ ਹੈ ਅਤੇ ਇਸ ਨੇ ਅਜੇ ਵਧਣਾ ਹੈ । ਇਸ ਕਰਕੇ ਜ਼ਿੰਮੇਵਾਰੀ ਸਮਝ ਕੇ ਪ੍ਰਬੰਧ ਸਾਰੇ ਠੀਕ ਰੱਖ ਕੇ ਕਦਮ ਚੁੱਕਣੇ ਪੈਣਗੇ। ਆਪਾਂ ਜੰਗ ਲੜ ਰਹੇ ਹਾਂ ਅਤੇ ਇਕ ਦਿਨ ਅਸੀਂ ਇਹ ਜੰਗ ਜ਼ਰੂਰ ਜਿੱਤਾਂਗੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਇਸ ਲਈ ਜੇਕਰ ਅਸੀਂ ਇਸ ਤੋਂ ਬਚਣਾ ਹੈ ਤਾਂ ਸਾਨੂੰ ਜੋ ਡਾਕਟਰ ਹਦਾਇਤਾਂ ਦੇ ਰਹੇ ਹਨ, ਉਨ੍ਹਾਂ ਦੀ ਪਾਲਣਾ ਕਰਨੀ ਪਵੇਗੀ। ਛੋਟੀਆਂ ਚੀਜ਼ਾਂ ਮਾਸਕ ਪਾਉਣਾ, ਹੱਥ ਧੋਣੇ, ਸ਼ੋਸ਼ਲ ਡਿਸਟੈਂਸਿੰਗ ਨਾਲ ਬਿਮਾਰੀ ਫੈਲਣ ਤੋਂ ਬਹੁਤ ਹੱਦ ਤਕ ਰੁਕ ਸਕਦੀ ਹੈ। ਸਿਰਫ਼ ਮਾਸਕ ਨਾਲ 75 ਤੋਂ 80 ਫ਼ੀਸਦੀ ਬਿਮਾਰੀ ਰੁਕ ਸਕਦੀ ਹੈ। ਸੋਸਲ ਮੀਡੀਆ ‘ਤੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਸੀਂ ਹਾਲਾਤ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਪੰਜਾਬ ‘ਚ ਦੂਜੇ ਸੂਬਿਆਂ ਵਾਂਗ ਬਿਮਾਰੀ ਵਧੇ।ਉਨ੍ਹਾਂ ਕਿਹਾ ਕਿ ਕਮਿਊਨਿਟੀ ਸਪ੍ਰੈਡ ਰੋਕਣ ਲਈ ਸਰਕਾਰ ਦੀ ਗੱਲ ਮੰਨੋ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਅੰਕੜੇ ਸ਼ੁਰੂਆਤ ‘ਚ 700 ਦੇ ਕਰੀਬ ਸੈਂਪਲਿੰਗ ਹੁੰਦੀ ਹੈ। ਇਸ ਵੇਲੇ 11 ਹਜ਼ਾਰ ‘ਤੇ ਪਹੁੰਚੇ ਹੋਏ ਹਾਂ। ਟੈਸਟਿੰਗ ਜ਼ਰੂਰੀ ਹੈ। 1ਲੱਖ65 ਹਜ਼ਾਰ ਟੈਸਟਿੰਗ ਕਰਵਾਈ ਜਾ ਚੁੱਕੀ ਹੈ। ਰਿਕਵਰੀ ਵੀ ਬਹੁਤ ਚੰਗੀ ਹੋਈ ਹੈ। ਇਸ ਵਿੱਚ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ਼ ਦੀ ਹਿੰਮਤ ਹੈ। ਇਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਓਟ ਸੈਂਟਰਾਂ ‘ਚ ਦਵਾਈ ਦਾ ਪੂਰਾ ਪ੍ਰਬੰਧ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ‘ਚ 16 ਜੂਨ ਤੋਂ ਪੰਜਾਬ ‘ਚ ਸਕੂਲ ਤੇ ਕਾਲਜ ਨਹੀਂ ਖੁੱਲ੍ਹਣਗੇ। ਪਹਿਲੀ ਜੁਲਾਈ ਤੋਂ ਬਾਅਦ ਹੀ ਸਕੂਲ, ਕਾਲਜ ਖੋਲ੍ਹਣ ਬਾਰੇ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ 81 ਹਜ਼ਾਰ ਪੁਲਿਸ ਮੁਲਾਜ਼ਮ ਹਨ। 41 ਹਜ਼ਾਰ ਮੁਲਾਜ਼ਮ ਸਿਰਫ਼ ਕੋਵਿਡ ਮੁਹਿੰਮ ‘ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਦੌਰਾਨ ਜੇਕਰ ਕੋਈ ਵਿਅਕਤੀ ਨਿਯਮਾਂ ਦੀ ਉਲੰਘਣ ਕਰਦਾ ਹੈ, ਉਸ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਐਲਾਨ ਕੀਤਾ ਕਿ ਜੋ ਬਾਹਰਲੇ ਸੂਬਿਆਂ ‘ਚ ਪੰਜਾਬੀ ਕੋਰੋਨਾ ਖ਼ਿਲਾਫ਼ ਜੰਗ ਲੜ ਰਹੇ ਹਨ, ਉਨ੍ਹਾਂ ਦਾ ਇਲਾਜ ਪੰਜਾਬ ਵਿੱਚ ਹੋਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਆਉਣ ਵਾਲੇ ਵਿਅਕਤੀਆਂ ਕਾਰਨ ਪੰਜਾਬ ‘ਚ ਕੋਰੋਨਾ ਵਾਇਰਸ ਫੈਲਣ ਦਾ ਖਤਰਾ ਵਧ ਗਿਆ ਹੈ। ਹੁਣ ਤਕ 6500 ਗੱਡੀਆਂ ਦਿੱਲੀ ਦੇ ਰਸਤੇ ਪੰਜਾਬ ਵਿੱਚ ਆਈਆਂ ਹਨ। ਇਨ੍ਹਾਂ ਗੱਡੀਆਂ ‘ਚ ਜੋ ਵਿਅਕਤੀ ਆਏ ਹਨ, ਉਨ੍ਹਾਂ ਦੀ ਚੈਕਿੰਗ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਸਾਰਿਆਂ ਦੇ ਟੈਸਟ ਕੀਤੇ ਜਾਣ।
ਪੰਜਾਬ ‘ਚ ਕੋਰੋਨਾ ਦੇ ਮਾਮਲੇ ਅਜੇ ਹੋਰ ਵਧਣਗੇ : ਕੈਪਟਨ ਅਮਰਿੰਦਰ ਸਿੰਘ
Total Views: 119 ,
Real Estate