ਨਾਰੀਵਾਦੀ ਵਿਵਾਦ

ਹਰਮੀਤ ਬਰਾੜ
ਨਾਰੀਵਾਦ ਕਦੇ ਵੀ ਔਰਤ ਬਨਾਮ ਮਰਦ ਦੀ ਲੜਾਈ ਨਹੀਂ ਸੀ ਤੇ ਨਾ ਈ ਹੁਣ ਹੈ ਜਿਵੇਂ ਕਿ ਫੇਸਬੁੱਕੀ ਬੁੱਧੀਜੀਵੀਆਂ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ ਅਤੇ ਵਾਹ ਵਾਹ ਲਈ ਟਿੱਪਣੀਆਂ ਵਿੱਚ ਸ਼ਬਦੀ ਬਲਾਤਕਾਰ ਹੋ ਰਿਹਾ ਹੈ । ਅਸੀਂ ਔਰਤਾਂ ਜੋ ਵੀ ਅੱਜ ਪੜ ਲਿਖ ਰਹੀਆਂ ਹਾਂ ਜਾਂ ਵੋਟ ਦਾ ਅਧਿਕਾਰ ਮਿਲਿਆ ਹੈ ਆਦਿ ਸਭ ਉਸੇ ਨਾਰੀਵਾਦ ਦੇ ਸੰਘਰਸ਼ ਦਾ ਨਤੀਜਾ ਹੈ, ਜੋ ਸਭ ਸਾਨੂੰ ਆਮ ਜਿਹਾ ਲੱਗ ਰਿਹਾ ਹੈ।ਅੱਜ ਜੋ ਵੀ ਔਰਤਾਂ ਅਜੋਕੇ ਨਾਰੀਵਾਦ ਲਈ ਸੰਘਰਸ਼ਸ਼ੀਲ ਨੇ , ਆਉਂਦੀਆਂ ਪੀੜੀਆਂ ਲਈ ਕੁਝ ਕਰਨ ਤੇ ਹੋਰ ਰਸਤੇ ਖੋਲ੍ਹਣ ਲਈ ਹੈ।

ਤਕਰੀਬਨ ਸਾਰੀਆਂ ਨਾਮੀ ਨਾਰੀਵਾਦ ਔਰਤਾਂ ਨੂੰ ਮੈ ਜਾਣਦੀ ਆਂ , ਪੜਦੀ ਵੀ ਆਂ ਪਰ ਅੱਜ ਤੱਕ ਕਿਸੇ ਨੇ ਇਸਨੂੰ ਔਰਤ ਬਨਾਮ ਮਰਦ ਦੀ ਲੜਾਈ ਨਹੀ ਬਣਾਇਆ । ਮੇਰਾ ਆਪਣਾ ਸਤਾਨਵੇਂ ਪਰਤੀਸ਼ਤ ਕੰਮ ਮਰਦਾਂ ਵਿੱਚ ਰਹਿ ਕੇ ਕਰਨ ਵਾਲਾ ਹੈ , ਮੈ ਆਪਣੇ ਦੋਸਤਾਂ , ਸਹਿਕਰਮੀਆਂ ਨੂੰ ਨਫ਼ਰਤ ਕਿਵੇਂ ਕਰ ਸਕਦੀ ਆਂ ?

ਫੇਸਬੁੱਕ ਤੇ ਇਸ ਵਰਤਾਰੇ ਦੀ ਸ਼ੁਰੂਆਤ ਕਿਸਨੇ ਕੀਤੀ , ਮੈ ਨਹੀ ਜਾਣਦੀ ਪਰ ਅੱਜ ਇਹ ਲੜਾਈ ਔਰਤ ਬਨਾਮ ਔਰਤ ਬਣੀ ਪਈ ਹੈ। ਤੁਸੀ ਪਿੱਤਰੀਸੱਤਾ ਦੀ ਜਕੜ ਚ ਹੋ ਤਾਂ ਜੀ ਸਦਕੇ ਰਹੋ , ਅਸੀਂ ਕੌਣ ਹੁੰਦੇ ਥੋਨੂੰ ਬਾਹਰ ਆਉਣ ਲਈ ਕਹਿਣ ਵਾਲੇ?

ਇੱਕ ਕੁੜੀ ਨੇ ਲਿਖਤ ਲਿਖੀ ਕਿ “ਬੀਬੀਓ ਮੇਰਾ ਘਰ ਨਾ ਪੱਟ ਦਿਓ , ਮੈਨੂੰ ਕਹਿੰਦੀਆਂ ਤੇਰੇ ਘਰਵਾਲ਼ੇ ਨੇ ਤੇਰੇ ਲਈ ਫਰੇਮਵਰਕ ਬਣਾਇਆ ਤੇ ਤੂੰ ਉਸ ਮੁਤਾਬਿਕ ਚਲਦੀ “ ਇਹ ਲਫ਼ਜ਼ ਉਸਨੇ ਮੈਨੂੰ ਮੁਖਾਤਿਬ ਹੋ ਕੇ ਲਿਖੇ ਨੇ ਕਿਉਂਕਿ ਇਹ ਲਫ਼ਜ਼ ਮੇਰੀ ਹਰ ਲਿਖਤ , ਹਰ ਇੰਟਰਵਿਊ ਤੇ ਮੇਰੇ ਘਰਦਿਆਂ ਤੱਕ ਲਈ ਆਮ ਵਰਤਦੀ ਆਂ ਕਿ ਪਿਤਰਕੀ ਪ੍ਰਬੰਧ ਨੇ ਇੱਕ ਫ਼ਰੇਮ ਵਰਕ ਤਿਆਰ ਕੀਤਾ ਹੈ ਤੇ ਜੋ ਔਰਤ ਉਸ ਤੋ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੀ ਹੈ , ਸਵਾਲਾਂ ਦੇ ਘੇਰੇ ਵਿੱਚ ਆ ਜਾਂਦੀ ਹੈ । ਇਸ ਵਿੱਚ ਵਿਸ਼ੇਸ਼ ਕੁੜੀ ਦੇ ਪਤੀ ਦਾ ਨਾਮ ਮੈ ਕਦੇ ਵੀ ਲਿਆ ਹੋਵੇ ਤਾਂ ਉਹ ਬੇਝਿਜਕ ਸਬੂਤ ਪੇਸ਼ ਕਰੇ ।

ਸਾਡੇ ਲੱਖ ਵਿਚਾਰਧਾਰਕ ਮਤਭੇਦ ਹੋ ਸਕਦੇ ਹਨ ਪਰ ਕਿਸੇ ਤੇ ਨਿੱਜੀ ਬੇਤੁਕਾ ਹਮਲਾ ਕਰਨਾ ਤੇ ਟਿੱਪਣੀਆਂ ਵਿੱਚ ਸ਼ਬਦੀ ਬਲਾਤਕਾਰ ਮਾਨਣਾ ਉਸ ਨੇ ਪਹਿਲਾਂ ਵੀ ਕੀਤਾ ਹੈ । ਪਿਛਲੇ ਸਾਲ ਉਸਨੇ ਨਿਕਿਤਾ ਖ਼ਿਲਾਫ਼ ਵੀ ਐਵੇ ਈ ਪੋਸਟ ਪਾਈ , ਫੇਰ ਸਮੁੰਦਰਾਂ ਦੀ ਕਿਤਾਬ ਤੇ ਪਾਈ ਤੇ ਲੋਕਾਂ ਦੀਆ ਭੱਦੀਆਂ ਟਿੱਪਣੀਆਂ ਨੂੰ ਮਾਣ ਕੇ ਵਾਹ ਵਾਹ ਖੱਟੀ । ਅੱਜ ਪਬਲਿਕ ਪੋਸਟ ਹੈ ਤੇ ਮੇਰਾ ਫ਼ੋਨ ਨੰਬਰ ਵੀ ਉਸ ਕੋਲ ਹੈ ਕਿ ਉਹ ਸਾਬਿਤ ਕਰੇ ਕਿ ਮੈ ਉਸਦੇ ਪਤੀ ਵਿਸ਼ੇਸ਼ ਲਈ ਇਹ ਸ਼ਬਦ ਵਰਤੇ।

ਬਾਕੀ ਬੀਬੀਆਂ ਨੂੰ ਬੇਨਤੀ ਆ ਕਿ ਆਪਾਂ ਵੈਸੇ ਵੀ ਕਾਫੀ ਬਦਨਾਮ ਆਂ ਕਿ ਔਰਤ ਹੀ ਔਰਤ ਦੀ ਦੁਸ਼ਮਣ ਹੁੰਦੀ , ਇਸ ਲਈ ਹੋਰ ਤਮਾਸ਼ਾ ਨਾ ਕਰੋ । ਜੇ ਕਿਸੇ ਪੀੜਤ ਕੋਲ ਇੱਕ ਦੋ ਹਰਮੀਤ ਵਰਗੀਆਂ ਨੇ ਉਂਨਾਂ ਦਾ ਰਾਹ ਨਾ ਰੋਕੋ ਕਿ ਜੇ ਅੱਗੇ ਨੂੰ ਅਸੀਂ ਅਵਾਜ਼ ਉਠਾਈ ਤਾਂ ਬੀਬੀਆਂ ਨੇ ਪੋਸਟਾਂ ਪਾ ਪਾ ਟਰੋਲਿੰਗ ਕਰਵਾਉਣੀ , ਇਸ ਲਈ ਦੱਬੇ ਘੁੱਟੇ ਜ਼ੁਲਮ ਬਰਦਾਸ਼ਤ ਕਰੀ ਚੱਲੋ। ਜੇ ਫੇਸਬੁੱਕ ਤੋ ਬਿਨਾ ਜ਼ਮੀਨ ਤੇ ਕਿਸੇ ਦੇ ਕੰਮ ਨਹੀ ਆ ਸਕਦੇ ਤਾਂ ਘੱਟੋ-ਘੱਟ ੳਨਾ ਲਈ ਸ਼ਰਾਪ ਵੀ ਨਾ ਬਣੋ ।

 

Total Views: 153 ,
Real Estate