ਇਰਫ਼ਾਨ ਖ਼ਾਨ ਨੂੰ ਆਪਾਂ ਉਹ ਨਹੀਂ ਦਿੱਤਾ ਜਿਸਦੇ ਉਹ ਹੱਕਦਾਰ ਸੀ

ਸ਼ਸ਼ੀ ਬਲੀਗਾ / ਬੀਬੀਸੀ ਹਿੰਦੀ
ਇਰਫ਼ਾਨ ਖ਼ਾਨ ਕਮਰਸ਼ੀਅਲ ਹਿੰਦੀ ਸਿਨੇਮਾ ਵਿੱਚ ਕਿਸੇ ਅਜੂਬੇ ਵਰਗੇ ਸਨ, ਬਾਲੀਵੁੱਡ ਦੀ ਸੁਨੀਆਂ ਵਿੱਚ ਉਹ ‘ਮਿਸਫਿਟ’ ਸਨ। ਇੱਕ ਸ਼ਾਨਦਾਰ ਮਿਸਫਿਟ । ਉਹ ਇਸ ਲਈ ਕਿਉਂਕਿ ਇਰਫ਼ਾਨ ਵਿੱਚ ਕਿਸੇ ਪਾਸੇ ਬੌਕਸ ਨਹੀਂ ਸਿਰਫ ਪ੍ਰਤਿਭਾ ਦੇ ਬੌਕਸ ਵਿੱਚ ਟਿੱਕ ਮਾਰਕ ਦੀ ਤਰ੍ਹਾਂ ਸਨ ।
ਪ੍ਰਤਿਭਾ ਵਿੱਚ ਇਲਾਵਾ ਇਰਫ਼ਾਨ ਖ਼ਾਨ ਕੋਲ ਜੋ ਕੁਝ ਵੀ ਸੀ , ਉਹ ਬਾਲੀਵੁੱਡ ਵਿੱਚ ਉਸਦੇ ਖਿ਼ਲਾਫ਼ ਹੀ ਕੰਮ ਕਰਦਾ ਸੀ । ਫਿਰ ਚਾਹੇ ਉਸਦਾ ਚੇਹਰਾ-ਮੋਹਰਾ ਹੋਵੇ, ਉਸਦੀ ਹਾਵ-ਭਾਵ ਹੋਣ ਜਾਂ ਫਿਰ ਕਿਸੇ ਆਮ ਇਨਸਾਨ ਵਰਗਾ ਤੌਰ- ਤਰੀਕਾ, ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਭੜਕਾਊਪਣ ਨਹੀਂ ਸੀ ਅਤੇ ਇਹ ਉਸਨੂੰ ਸਭ ਤੋਂ ਅਲੱਗ ਕਰਦਾ ਸੀ ।
ਸੱਚ ਕਹਾਂ ਤਾਂ ਇਰਫ਼ਾਨ ਖ਼ਾਨ ਵਰਗੇ ਅੰਤਰਰਾਸ਼ਟਰੀ ਸਿਨੇਮਾ ਲਈ ਹੀ ਬਣੇ ਸਨ ਅਤੇ ਅਜਿਹਾ ਹੋਇਆ ਸੀ , ਉਸਨੇ ਆਪਣੇ ਕਰੀਅਰ ਦੇ ਆਖਿਰ ਵਿੱਚ ਉਸਦੀ ਫਿਲਮਾਂ ਨੂੰ ਦੁਨੀਆਂ ਭਰ ਵਿੱਚ ਸ਼ੋਹਰਤ ਮਿਲੀ । ਉਸਦੀ ਫਿਲਮਾਂ ਆਸਕਰ ਤੱਕ ਗਈ । ਉੱਥੋਂ ਤੱਕ ਗਈਆਂ ਜਿੰਨ੍ਹਾਂ ਉਪਰ ਹਾਲੀਵੁੱਡ ਦੇ ਏ ਅੰਗਲੀ, ਵੇਸ ਐਡਰਸਨ , ਡੈਨੀ ਬਾਇਲ ਅਤੇ ਜਾਨ ਫ਼ਾਰੋ ਨੂੰ ਮਾਣ ਹੁੰਦਾ ।
ਕੀ ਇਰਫ਼ਾਨ ਦੀ ਭਾਰਤੀ ਫਿਲਮਾਂ ਘੱਟ ਪ੍ਰਭਾਵਸ਼ਾਲੀ ਸਨ ? ਇਹ , ਉਹ ਜਿ਼ਆਦਾ ਪ੍ਰਭਾਵਸ਼ਾਲੀ ਸਨ ਅਤੇ ਸਾਡੇ ਲਈ ਜਿ਼ਆਦਾ ਪਿਆਰੀਆਂ ਵੀ , ਆਖਿਰ ਇਰਫ਼ਾਨ ਨੇ ਇਸ ਸਿਨੇਮਾਈ ਚੁਣੌਤੀ ਉਪਰ ਜਿੱਤ ਕਿਵੇ ਹਾਸਿਲ ਕੀਤੀ ? ਇਸਦਾ ਜਵਾਬ ਪੁਰਾਣਾ ਹੈ : ਖੁਦ ਦੀ ਤਰ੍ਹਾਂ ਬਣਕੇ । ਇਰਫ਼ਾਨ ਖਾਨ ਸੱਚੀਂ ਅਜਿਹੇ ਸਨ ਜਿਹੜਾ ਹਿੰਦੀ ਸਿਨੇਮਾ ਨੇ ਪਹਿਲਾਂ ਕਦੇ ਦੇਖਿਆ ਹੀ ਨਹੀਂ ਸੀ ।
ਬਹੁਤ ਸਾਰੇ ਐਕਟਰ ਇੱਥੇ ਸਟਾਰ ਵਰਗਾ ਦਿਸਣ ਲਈ ਨਖ਼ਰੇ ਅਤੇ ਚੋਚਲੇ ਕਰਦੇ ਹਨ, ਉੱਥੇ ਇਰਫ਼ਾਨ ਇੱਕਦਮ ਮਸਤਮੌਲਾ ਜਿਵੇਂ ਕਿਸੇ ਚੀਜ਼ ਦੀ ਜਰੂਰਤ ਹੀ ਨਾ ਹੋਵੇ, ਉਹ ਲੋਕਾਂ ਦਾ ਧਿਆਨ ਆਪਣੇ ਵੱਲ ਆਕਰਸਿ਼ਤ ਕਰਨ ਲਈ ਕਦੇ ਕੁਝ ਵੀ ਕਰਦੇ ਨਜ਼ਰ ਨਹੀਂ ਆਉਂਦੇ ਸਨ ਪਰ ਇਸਦੇ ਬਾਵਜੂਦ , ਜੇ ਉਹ ਛੋਟੇ ਜਿਹੇ ਸੀਨ ਵਿੱਚ ਵੀ ਆਏ ਤਾਂ ਤੁਸੀ ਉਸਤੋਂ ਨਜ਼ਰ ਨਹੀਂ ਹਟਾ ਸਕੋਂਗੇ । ਸਲਾਮ ਬਾਂਬੇ ਫਿਲਮ ਦਾ ਉਹ ਚਿੱਠੀ ਲਿਖਣ ਵਾਲਾ ਸ਼ਖਸ ਯਾਦ ਹੈ ?
ਮੈਨੂੰ ਯਾਦ ਹੈ 1998 ਦੇ ਦਿਨਾਂ ਵਿੱਚ ਮੈਂ ਸੋਚਿਆ ਕਰਦੀ ਸੀ ਕਿ ਇਰਫ਼ਾਨ ਖਾਨ ਵੀ ਜੇ ਨਸੀਰੂਦੀਨ ਸ਼ਾਹ ਦੀ ਰਾਹ ‘ਤੇ ਚੱਲਣ ਗਏ ਤਾਂ ਚੰਗੇ ਕਿਰਦਾਰ ਨਿਭਾਉਣਗੇ, ਲੀਡ ਰੋਲ ਵੀ ਨਿਭਾਉਣਗੇ। , ਐਵਾਰਡ ਜਿੱਤਣ ਵਾਲੇ ‘ਸਮਾਨਾਂਤਰ ਸਿਨੇਮਾ’ ਦਾ ਹਿੱਸਾ ਵੀ ਬਣਨਗੇ , ਉਹ ਫਿ਼ਲਮਾਂ ਜੋ ਵਪਾਰਕ ਸਕਰੀਨ ਉਪਰ ਸਹਿਜ ਨਹੀਂ ਹੁੰਦੀ , ਉਹ ਅਜਿਹੀਆਂ ਫਿਲਮਾਂ ਕਰਨਗੇ । ਉਹ ਅਜਿਹੀਆਂ ਫਿਲਮਾਂ ਕਨਗੇ ਜਿੰਨ੍ਹਾਂ ਵਿੱਚ ਪੈਸਾ ਅਤੇ ਉਤਸ਼ਾਹ ਘੱਟ ਮਿਲਦਾ ਪਰ ਗੁੱਸਾ ਅਤੇ ਕੜਵਾਹਟ ਜਿ਼ਆਦਾ , ਪਰ ਮੈਂ ਪੂਰੀ ਤਰ੍ਹਾਂ ਸਹੀ ਨਹੀਂ ਸੀ ।
ਇਰਫ਼ਾਨ 80 ਦੇ ਆਖਿ਼ਰ ਤੋਂ ਲੈ ਕੇ 90 ਦੇ ਦਹਾਕੇ ਤੱਕ ਗੋਵਿੰਦ ਨਿਹਲਾਨੀ ਅਤੇ ਤਪਨ ਸਿਨਹਾ ਦੀ ਫਿ਼ਲਮਾਂ ਤੋਂ ਹੁੰਦੇ ਹੋਏ ਯਸ਼ ਰਾਜਦੀ ‘ਮੁਝਸੇ ਦੋਸਤੀ ਕਰੋਗੇ’ ਅਤੇ ਮੁਕੇਸ਼ ਭੱਟ ਦੀ ‘ ਕਸੂਰ’ ਤੱਕ ਗਏ । ਸਾਲ 2000 ਤੱਕ ਉਹ ਅੰਤਰਰਾਸ਼ਟਰੀ ਸਿਨੇਮਾ ਵਿੱਚ ਕਦਮ ਰੱਖ ਚੁੱਕੇ ਸਨ। ਉਹਨਾਂ ਨੇ ਆਸਿਫ਼ ਕਪਾਡਿਆ ਦੀ ਫਿਲਮ ‘ਦ ਵਾਰਿਅਰ’ ਵਿੱਚ ਕੰਮ ਕੀਤਾ, ਜਿਸਨੂੰ ਬੈਸਟ ਬ੍ਰਿਟਿਸ਼ ਫਿ਼ਲਮ ਦੇ ਲਈ ਬਾਫ਼ਟਾ ਨਾਲ ਨਿਵਾਜਿਆ ਗਿਆ।
ਅਤੇ ਫਿਰ ਖੁਸ਼ਕਿਸਮਤੀਸੇ ਤਿਮਾਂਸੂ ਧੂਲੀਆ ਦੀ ‘ਹਾਸਿਲ’ ਆ ਗਈ । ਮੈਂ ਇਸ ਫਿਲਮ ਨੂੰ ਛੋਟੇ ਜਿਹੇ ਥੀਏਟਰ ਵਿੱਚ ਕੁਝ ਸੁਸਤ ਫਿਲਮ ਸਮੀਖਿਕਾਂ ਨਾਲ ਦੇਖਿਆ ਸੀ । ਮੈਨੂੰ ਯਾਦ ਕਿ ਉਹ ਸਭ ਕਿਵੇਂ ਇਰਫ਼ਾਨ ਖ਼ਾਨ ਦੀ ਊਰਜਾ ਤੋਂ ਹੱਕੇ-ਬੱਕੇ ਸਨ , ਇਰਫ਼ਾਨ ਪੂਰੀ ਫਿਲਮ ਵਿੱਚ ਅਚਨੇਤ ਹੀ ਚਮਕ ਰਹੇ ਸਨ, ਇਸ ਸਾਲ ਉਹਨਾਂ ਨੂੰ ਬੈਸਟ ਵਿਲੇਟ ਦੀ ਭੂਮਿਕਾ ਦੇ ਲਈ ਫਿਲਮਫ਼ੇਅਰ ਕ੍ਰਿਟਿਕਸ ਐਵਾਰਡ ਮਿਲਿਆ , ਇਹ ਵੀ ਉਹ ਵੇਲਾ ਸੀ ਜਦੋਂ ਇਰਫ਼ਾਨ ਖ਼ਾਨ ਕਮਰਸ਼ੀਅਲ ਲਾਈਮਲਾਈਟ ਵਿੱਚ ਆਏ।
ਅੰਤਰਾਸ਼ਟਰੀ ਸਿਨੇਮਾ ਦੀ ਜੀਨਿਅਸ ਇਰਫ਼ਾਨ ‘ਤੇ ਨਜ਼ਰ
ਅਗਲੇ ਸਾਲ , 2003 ਵਿੱਚ ਵਿਸ਼ਾਲ ਭਾਰਦਵਾਜ ਦੀ ‘ਮਕ਼ਬੂਲ’ ਆਈ ਫਿਰ ਉਦੋਂ ਤੋਂ ਇਰਫ਼ਾਨ ਖ਼ਾਨ ਦਾ ਜਲਵਾ ਕਾਇਮ ਹੀ ਰਿਹਾ। ਇਹ ਫਿ਼ਲਮ ਦੀ ਕਾਸਟਿੰਗ ਬੇਹੱਦ ਖ਼ੂਬਸ਼ੂਰਤ ਸੀ । ਲੀਡ ਰੋਲ ਵਿੱਚ ਇਰਫ਼ਾਨ ਖ਼ਾਨ , ਪੰਕਜ ਕਪੂਰ , ਤੱਬੂ, ਨਸੀਰੂਦੀਨ ਸ਼ਾਹ, ਓਮ ਪੁਰੀ ਅਤੇ ਪੀਯੂਸ਼ ਮਿਸ਼ਰਾ-ਇਹਨਾ ਦੇਖਣਾ , ਸੁਣਨਾ ਅਤੇ ਮਹਿਸੂਸ ਕਰਨਾ ਜਾਦੂਈ ਸੀ ।
22 ਫਿ਼ਲਮਾਂ ਕਰਨ ਤੋਂ ਬਾਅਦ ਇਰਫ਼ਾਨ ਨੂੰ ਮਕਬੂਲ ਮਿਲੀ ਸੀ ਅਤੇ ਇਹ ਸ਼ਾਨਦਾਰ ਸੀ । ਇਸ ਤੋਂ ਪਹਿਲਾਂ ਉਹ ਹਿੰਦੀ ਫਿ਼ਲਮਾਂ ਵਿੱਚ ਛੋਟੇ ਛੋਟੇ ਕਿਰਦਾਰ ਹੀ ਨਿਭਾਉਂਦੇ ਸਨ , ਪਰ ਅੰਤਰਰਾਸ਼ਟਰੀ ਸਿਨੇਮਾ ਅਤੇ ਨਿਰਦੇਸ਼ਕਾਂ ਦੀ ਨਜ਼ਰ ਉਪਰ ‘ਤੇ ਪੈ ਗਈ ਸੀ । ਮਾਈਕਲ ਵਿੰਟਰਬਾਦਮ ਦੀ ਫਿ਼ਲਮ ‘ਏ ਮਾਈਟੀ ਹਾਰਟ’ ਸਾਲ 2006 ਵਿੱਚ ਆਈ ਅਤੇ ਸਾਲ 2007 ਵਿੱਚ ਮੀਰਾ ਨਾਇਰ ਦੀ ‘ਦ ਨੇਮਸੇਕ’ ਅਤੇ ਫਿਰ ਵੇਸਟ ਐਂਡਰਸਨ ਦੀ ‘ਦ ਦਾਰਜੀਲਿੰਗ ਲਿਮਿਟਿਡ’ ਅਤੇ ਇਸ ਤੋਂ ਬਾਅਦ 2008 ਵਿੱਚ ਆਈ ‘ਸਮੱਲਡਾਗ ਮਿਲੇਨੀਅਰ’ , ਜਿਸ ਨੂੰ ਆਸਕਰ ਮਿਲਿਆ ।
ਕੀ ਇਹ ਸ਼ਰਮਨਾਕ ਸੀ ਕਿ ਉਹਨਾਂ ਦਿਨਾਂ ਵਿੱਚ ਬਹੁਤ ਘੱਟ ਹਿੰਦੀ ਫਿਲਲ ਨਿਰਮਾਤਾਵਾਂ ਨੇ ਜੀਨੀਅਸ ਇਰਫ਼ਾਨ ਖ਼ਾਨ ਨੂੰ ਕੰਮ ਦਿੱਤਾ ? ਹਾਂ , ਇਹ ਸ਼ਰਮਨਾਕ ਸੀ ਅਤੇ ਮਾਫ਼ੀ ਦੇ ਯੋਗ ਵੀ ਨਹੀਂ ਸੀ , ਪਰ ਵਿਸ਼ਾਲ ਭਾਰਦਵਾਜ ਅਤੇ ਤਿਮਾਂਸੂ ਧੂਲੀਆ ਨੇ ਬਾਕੀ ਸਭ ਦੀ ਕਸਰ ਪੂਰੀ ਕਰ ਦਿੱਤੀ ਸੀ ।
ਤਿਮਾਂਸੂ ਧੂਲੀਆ ਨੇ ਇਰਫ਼ਾਨ ਖਾਨ ਨੂੰ ਉਹ ਫਿਲਮ ਦਿੱਤੀ ਜਿਸਨੂੰ ਮੈਂ ਉਸਦੀ ਦੂਸਰੀ ਸਭ ਤੋਂ ਵੱਡੀ ਫਿ਼ਲਮ ਮੰਨਦੀ ਹਾਂ, ਸਾਲ 2012 ਵਿੱਚ ਆਈ ‘ ਪਾਨ ਸਿੰਘ ਤੋਮਰ’ । ਇਸ ਸਾਲ ਇਰਫ਼ਾਨ ਖ਼ਾਨ ਅਤੇ ਤਿਮਾਂਸੂ ਧੂਲੀਆ ਦੋਵਾਂ ਨੂੰ ਨੈਸ਼ਨਲ ਐਵਾਰਡ ਮਿਲਿਆ। ਇਸ ਸਾਲ ਨਿਰਦੇਸ਼ਕ ਆਂਗ ਲੀ ਅਤੇ ਇਰਫ਼ਾਨ ਦੀ ਫਿ਼ਲਮ ਲਾਈਫ਼ ਆਫ ਪਾਈ ਕੋ ਵੀ ਆਸਕਰ ਦੇ ਲਈ ਨਾਮਜ਼ਦ ਕੀਤਾ ਗਿਆ ਸੀ ।
ਅਸੀਂ ਇਰਫ਼ਾਨ ਨੂੰ ਇਸਦਾ ਹੱਕ ਨਹੀਂ ਦੇ ਸਕਾਂਗੇ —
ਸਾਲ 2013 ਵਿੱਚ ਆਈ ਲੰਚ ਬਾਕਸ ਵਿੱਚ ਤਾਂ ਇਰਫ਼ਾਨ ਨੇ ਸਭ ਤੋਂ ਜਾਦੂਗਰੀ ਵਾਲੀ ਅਦਾਕਾਰੀ ਕੀਤੀ । ਇੱਕ ਬੋਰਿੰਗ ਆਫਿ਼ਸ ਦੀ ਕੰਨਟੀਨ ਵਿੱਚ ਰੋਜ਼ ਡੱਬਾ ਖੋਲ੍ਹਣ ਵਰਗੇ ਅਕਾਊ ਸੀਨ ਨੂੰ ਐਨਾ ਨਾਟਕੀ, ਭਾਵਪੂਰਨ ਅਤੇ ਖੂਬਸੂਰਤ ਭਲਾ ਹੋਰ ਕੌਣ ਕਰ ਸਕਦਾ ਸੀ ? ਉਹ ਬਾਥਰੂਮ ਵਾਲਾ ਸੀਨ ਕੌਣ ਕਰ ਸਕਦਾ ਜਿਸ ਵਿੱਚ ਸਾਗਰ ਵਿੱਚ ਫ਼ਰਨਾਡਿਜ਼ ਨੂੰ ਅਹਿਸਾਸ ਹੁੰਦਾ ਹੈ ਕਿ ਉਹ ਬੁੱਢਾ ਹੋ ਚੱਲਿਆ ਹੈ ?
ਇਸ ਪੂਰੀ ਫਿਲਮ ਵਿੱਚ ਇਰਫ਼ਾਨ ਨੇ ਖਾਮੋਸ਼ੀ ਅਤੇ ਤੜਪ ਦੀ ਅਜਿਹੀ ਚਾਦਰ ਤਾਣ ਰੱਖੀ ਹੈ ਕਿ ਦਿਲਾਂ ਨੂੰ ਛੂਹਣ ਦੇ ਲਈ ਕਿਸੇ ਫੈਂਸੀ ਡਾਇਲਾਗ ਜਾਂ ਭਾਰੀ –ਭਰਕਮ ਸੀਨ ਦੀ ਜਰੂਰਤ ਹੀ ਨਹੀਂ ਪੈਂਦੀ ।
ਕੀ ਇਹ ਲੰਚ ਬੌਕਸ ਹੀ ਸੀ ਜਿਸ ਵਿੱਚ ਹਿੰਦੀ ਸਿਨੇਮਾ ਦੀ ਰਾਹ ਬਦਲ ਦਿੱਤੀ ? ਅਚਾਨਕ ਹੀ ਉਹ ‘ਪੀਕੂ , ਤਲਵਾਰ, ਹਿੰਦੀ ਮੀਡੀਅਮ ਅਤੇ ਆਪਣੀ ਆਖਿ਼ਰੀ ਫਿਲਮ ‘ਅੰਗਰੇਜੀ ਮੀਡੀਅਮ ਵਿੱਚ ਨਜ਼ਰ ਆਏ। ਉਹ ਐਵਾਰਡ ਸੋ਼ ਵਿੱਚ ਨਜ਼ਰ ਆਉਣ ਲੱਗੇ, ਉਹਨਾਂ ਨੂੰ ਉਹ ਦਰਸ਼ਕ ਮਿਲਣ ਲੱਗੇ ਜਿੰਨ੍ਹਾਂ ਦੇ ਉਹ ਹੱਕਦਾਰ ਸਨ, ਉਹਨਾਂ ਨੇ ਇਸਦਾ ਜਸ਼ਨ ਵੀ ਬਣਾਇਆ ।
ਪਰ ਇਹ ‘ਹੀਰੋ ਆਬਸੇਂਸਡ ’ ਬਾਲੀਵੁੱਡ ਅਤੇ ਵਿਸ਼ਾਲ ਭਾਰਤੀ ਦਰਸ਼ਕਾਂ ਦੇ ਲਈ ਬਹੁਤ ਦੇਰੀ ਨਾਲ ਹੋਇਆ । ਨੈਸ਼ਨਲ ਐਵਾਰਡ ਅਤੇ ਫਿਲਮਫੇਅਰ ਐਵਾਰਡ ਦੇ ਬਾਵਜੂਦ ਅਸੀਂ ਇਰਫ਼ਾਨ ਖਾਨ ਨੂੰ ਉਹ ਨਹੀਂ ਦਿੱਤਾ ਜਿਸਦੇ ਉਹ ਅਸਲ ਹੱਕਦਾਰ ਸਨ। ਅਤੇ ਹੁਣ ਅਸੀਂ ਉਹ ਹੱਕ ਦੇ ਵੀ ਨਹੀਂ ਸਕਾਂਗੇ।

Total Views: 32 ,
Real Estate