ਚੰਡੀਗੜ, 21 ਅਪ੍ਰੈਲ (ਜਗਸੀਰ ਸਿੰਘ ਸੰਧੂ) : ਲਾਕ ਡਾਊਨ ਹੋਣ ਕਰਕੇ ਜਿਥੇ ਕੰਮਧੰਦਾ ਬੰਦ ਹੋਣ ਕਰਕੇ ਰੋਜ਼ ਕਮਾ ਕੇ ਖਾਣ ਵਾਲੇ ਬਹੁਤ ਸਾਰੇ ਹਾਲਾਤਾਂ ਤੋਂ ਮਜਬੂਰ ਹੋਏ ਲੋਕ ਜਿਥੇ ਸਰਕਾਰ ਜਾਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਦਿੱਤੇ ਜਾਂਦੇ ਰਾਸ਼ਨ ਵੱਲ ਦੇਖ ਰਹੇ ਹਨ, ਉਥੇ ਵਡੋਦਰਾ ਦੇ ਇੱਕ ਪਰਵਾਰ ਨੇ ਹਾਲਾਤਾਂ ਤੋਂ ਹਾਰ ਨਾ ਮੰਨਦਿਆਂ ਫਲ ਅਤੇ ਸਬਜੀ ਦੀ ਰੇਹੜੀ ਲਗਾ ਕੇ ਆਪਣੇ ਪਰਵਾਰ ਲਈ ਦੋ ਵਕਤ ਦੀ ਰੋਟੀ ਦਾ ਜੁਗਾੜ ਕਰ ਲਿਆ ਹੈ। ਵਡੋਦਰਾ ਦਾ ਰਹਿਣ ਵਾਲਾ ਨਰੇਸ਼ ਭਾਈ ਆਟੋ ਰਿਕਸ਼ਾ ਚਲਾ ਕੇ ਆਪਣਾ ਪਰਵਾਰ ਪਾਲ ਰਿਹਾ ਸੀ ਅਤੇ ਉਸਦੀ ਪਤਨੀ ਦੀਪਾ ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਂਜ ਕੇ ਥੋੜੀ ਬਹੁਤ ਕਮਾਈ ਕਰਕੇ ਪਤੀ ਦਾ ਸਾਥ ਦੇ ਰਹੀ ਸੀ, ਪਰ ਲਾਕਡਾਊਨ ਹੋਣ ਕਰਕੇ ਦੋਵਾਂ ਦਾ ਕੰਮ ਬੰਦ ਹੋ ਗਿਆ ਅਤੇ ਇਸ ਪਰਵਾਰ ਦੇ ਕੋਲ ਕੁਝ ਵੀ ਸੀ, ਉਹ ਵੀ ਕੁਝ ਦਿਨਾਂ ਵਿੱਚ ਖਤਮ ਹੋ ਗਿਆ, ਪਰ ਇਸ ਹਿੰਮਤੀ ਪਰਵਾਰ ਨੇ ਹਾਲਾਤਾਂ ਤੋਂ ਹਾਰ ਨਹੀਂ ਮੰਨੀ ਅਤੇ ਕੁਝ ਬਚਾ ਕੇ ਰੱਖੇ ਪੈਸੇ ਨਾਲ ਸਬਜੀ ਅਤੇ ਫਲ ਖਰੀਦ ਕੇ ਇੱਕ ਰੇਹੜੀ ‘ਤੇ ਵੇਚਣੇ ਸੁਰੂ ਕਰ ਦਿੱਤੇ। ਇਹਨਾਂ ਦਾ 9ਵੀਂ ਕਲਾਸ ਵਿੱਚ ਪੜਦਾ ਬੇਟਾ ਵੀ ਮਾਂ-ਪਿਓ ਦੀ ਰੇਹੜੀ ਦੇ ਨਜ਼ਦੀਕ ਹੀ ਮਾਸਕ ਵੇਚਣ ਲੱਗਿਆ ਹੈ। ਇਸ ਪਰਵਾਰ ਦਾ ਕਹਿਣਾ ਹੈ ਕਿ ਜੇਕਰ ਲਾਕਡਾਊਨ ਲੰਬਾ ਚਲਦਾ ਹੈ ਤਾਂ ਉਹ ਆਪਣੇ ਘਰ ਦਾ ਗੁਜਾਰਾ ਕਰਨ ਦੇ ਸਮੱਰਥ ਹੋ ਗਏ। ਹਾਲਤਾਂ ਤੋਂ ਹਾਰ ਕੇ ਖੁਦਕੁਸ਼ੀ ਕਰਨ ਜਾਂ ਹੋਰ ਲੋਕਾਂ ਦੇ ਹੱਥਾਂ ਵੱਲ ਤੱਕਣ ਵਾਲੇ ਲੋਕਾਂ ਲਈ ਇਹ ਪਰਵਾਰ ਪ੍ਰੇਰਣਾ ਸਰੋਤ ਬਣ ਗਿਆ ਹੈ।
ਲਾਕਡਾਊਨ ਦੌਰਾਨ ਹਾਲਾਤਾਂ ਤੋਂ ਹਾਰਨ ਦੀ ਥਾਂ ਫਲ-ਸਬਜੀ ਦੀ ਰੇਹੜੀ ਲਾਈ
Total Views: 212 ,
Real Estate