ਇਮਊਨਿਟੀ ‘ਤੇ ਸਵਾਲ – ਕੋਈ ਗਰੰਟੀ ਨਹੀਂ ਠੀਕ ਹੋਣ ਮਗਰੋਂ ਨਹੀਂ ਹੋਵੇਗਾ ਕਰੋਨਾ- ਵਿਸ਼ਵ ਸਿਹਤ ਸੰਸਥਾ

ਜੇਨੇਵਾ: ਵਿਸ਼ਵ ਸਿਹਤ ਸੰਸਥਾ ( ਡਬਲਿਊਐਚਓ) ਦੇ ਐਮਰਜੈਂਸੀ ਅਧਿਕਾਰੀ ਮਾਇਕ ਰਾਇਨ ਦਾ ਕਹਿਣਾ ਹੈ ਕਿ ਕਰੋਨਾ ਸਰਵਾਈਵਰ ਦੇ ਬਲੱਡ ਵਿੱਚ ਮੌਜੂਦ ਐਂਟੀਬਾਡੀਜ਼ ਨਵੇਂ ਕਰੋਨਾ ਵਾਇਰਸ ਦੀ ਇਨਫੈਕਸ਼ਨ ਦੋਬਾਰਾ ਹੋਣ ਤੋਂ ਰੋਕ ਸਕਦੀ ਹੈ ਜਾਂ ਨਹੀ , ਇਸਦਾ ਹਾਲੇ ਤੱਕ ਕੋਈ ਪ੍ਰਮਾਣ ਨਹੀਂ ਮਿਲਿਆ। ਮਾਇਕ ਦੇ ਮੁਤਾਬਿਕ , ਜੇ ਐਂਟੀਬਾਡੀਜ ਪ੍ਰਭਾਵੀ ਵੀ ਹੈ ਤਾਂ ਵੀ ਇਹ ਜਿ਼ਆਦਾ ਲੋਕਾਂ ‘ਚ ਵਿਕਸਤ ਨਹੀ ਹੋਈ ।
ਡਬਲਿਊਐਚਓ ਦੇ ਮਹਾਮਾਰੀ ਮਾਹਿਰਾਂ ਨੇ ਉਹਨਾਂ ਸਰਕਾਰਾਂ ਨੂੰ ਚੇਤਾਵਨੀ ਵੀ ਦਿੱਤੀ ਹੈ ਜੋ ਐਂਟੀਬਾਡੀ ਟੈਸਟ ਦੀ ਤਿਆਰੀ ਕਰ ਰਹੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇੱਕ ਵਾਰ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਇਆ ਵਿਅਕਤੀ ਦੂਜੀ ਵਾਰ ਇਸਦੀ ਲਪੇਟ ਵਿੱਚ ਨਹੀਂ ਆ ਸਕਦਾ, ਇਸਦਾ ਕੋਈ ਸਬੂਤ ਨਹੀਂ ਹੈ। ਬ੍ਰਿਟਿਸ਼ ਸਰਕਾਰ ਨੇ ਕਰੋਨਾ ਨਾਲ ਲੜ ਚੁੱਕੇ ਲੋਕਾਂ ਦੇ ਬਲੱਡ ਵਿੱਚ ਐਂਟੀਬਾਡੀਜ਼ ਦਾ ਪੱਧਰ ਪਤਾ ਲਗਾਉਣ ਲਈ ਕਰੀਬ 35 ਲੱਖ ਸਰਜੀਕਲ ਟੈਸਟ ਕਰਾਏ ਹਨ।
ਅਮਰੀਕਾ ਵਿੱਚ ਲਾਗ ਰੋਗਾਂ ਦੇ ਮਾਹਿਰ ਡਾ: ਮਾਰਿਆ ਵੇਨ ਦਾ ਕਹਿਣਾ ਹੈ ਕਿ ਕਈ ਦੇਸ ਅਜਿਹੇ ਹਨ ਜੋ ਸੀਰੋਲਾਜਿਕਲ ਟੈਸਟ ਦੀ ਸਲਾਹ ਦੇ ਰਹੇ ਹਨ ਪਰ ਇਸ ਵਿੱਚ ਇਨਸਾਨ ਵਿੱਚ ਅਜਿਹੀ ਇਮਊਨਿਟੀ ਨਹੀਂ ਹੈ ਜੋ ਗਰੰਟੀ ਦੇ ਸਕੇ ਕਿ ਕਰੋਨਾ ਦਾ ਅਸਰ ਦੋਬਾਰਾ ਨਹੀਂ ਹੋਵੇਗਾ। ਸੀਰੋਲਾਜਿਕਲ ਟੈਸਟ ਸਿਰਫ ਸ਼ਰੀਰ ਵਿੱਚ ਐਂਟੀਬਾਡੀਜ ਦਾ ਪੱਧਰ ਦੱਸ ਸਕਦਾ ਹੈ। ਇਸਦਾ ਮਤਲਬ ਇਹ ਨਹੀਂ ਕਿ ਵਾਇਰਸ ਦਾ ਪ੍ਰਭਾਵ ਤੋਂ ਸੁਰੱਖਿਆ ਦੇਵੇ।
ਕੀ ਹੁੰਦੀ ਹੈ ਐਂਟੀਬਾਡੀਜ
ਇਹ ਪ੍ਰੋਟੀਨ ਤੋਂ ਬਣੀ ਖਾਸ ਤਰ੍ਹਾਂ ਦੀ ਇਮਊਨ ਕੋਸਿ਼ਕਾਵਾਂ ਹੁੰਦੀਆਂ ਹਨ, ਜਿਸ ਨੂੰ ਬੀ-ਲਿਮਫੋਸਾਇਟ ਕਹਿੰਦੇ ਹਨ। ਜਦੋਂ ਵੀ ਸ਼ਰੀਰ ਵਿੱਚ ਕੋਈ ਬਾਹਰੀ ਚੀਜ ( ਫਾਰੇਨ ਬਾਡੀਜ) ਪਹੁੰਚਦੀ ਹੈ ਤਾਂ ਇਹ ਚੌਕਸ ਹੋ ਜਾਂਦੀਆਂ ਹਨ। ਬੈਕਟੀਰੀਆ ਜਾਂ ਵਾਇਰਸ ਦੁਆਰਾ ਰਿਲੀਜ਼ ਕੀਤੇ ਕਈ ਵਿਸ਼ੈਲੇ ਪਦਾਰਥਾਂ ਦਾ ਪ੍ਰਭਾਵ ਘਟਾਉਣ ਦਾ ਕੰਮ ਇਹ ਐਂਟੀਬਾਡੀਜ ਕਰਦੀਆਂ ਹਨ। ਇਸ ਤਰ੍ਹਾਂ ਇਹ ਰੋਗਾਣੂਆਂ ਦੇ ਅਸਰ ਨੂੰ ਬੇਅਸਰ ਕਰਦੀਆਂ ਹਨ। ਜਿਵੇਂ ਕਰੋਨਾ ਤੋਂ ਨਿਜ਼ਾਤ ਪਾ ਚੁੱਕੇ ਲੋਕਾਂ ਵਿੱਚ ਖਾਸ ਤਰ੍ਹਾਂ ਦੀ ਐਂਟੀਬਾਡੀਜ਼ ਬਣ ਚੁੱਕੀ ਹੈ। ਇਸ ਜਦੋਂ ਵਿੱਚੋਂ ਖੁੂਨ ਕੱਢ ਕੇ ਦੂਜੇ ਕਰੋਨਾ ਪ੍ਰਭਾਵਿਤ ਮਰੀਜ਼ ਨੂੰ ਲਾਇਆ ਜਾਵੇਗਾ ਤਾਂ ਉਹ ਵੀ ਕਰੋਨਾ ਵਾਇਰਸ ਨੂੰ ਹਰਾ ਸਕੇਗਾ।
ਭਾਰਤ ਸਮੇਤ ਕਈ ਦੇਸਾਂ ਵਿੱਚ ਕਰੋਨਾ ਸਰਵਾਈਵਰ ਦੀ ਐਂਟੀਬਾਡੀਜ਼ ਨਾਲ ਦੂਜੇ ਮਰੀਜਾਂ ਨੂੰ ਠੀਕ ਕਰਨ ਦੀ ਤਿਆਰੀ ਚੱਲ ਰਹੀ ਹੈ। ਇਨਫੈਕਸ਼ਨ ਤੋਂ ਮੁਕਤ ਹੋ ਚੁੱਕੇ ਮਰੀਜ਼ਾਂ ਦੀ ਇਮਊਨਿਟੀ ਵਧਾ ਕੇ ਇਲਾਜ ਹੋ ਸਕਦਾ ਹੈ ਪਰ ਡਬਲਿਊ ਐਚ ਓ ਦੇ ਇਸ ਬਿਆਨ ਤੋਂ ਬਾਅਦ ਇਹ ਥਰੈਪੀ ਕਿੰਨਾ ਕੰਮ ਕਰੇਗੀ , ਇਸ ਤੇ ਸਵਾਲ ਉਠਣਗੇ ।
ਐਂਟੀਬਾਡੀ ਦਾ ਇਸਤੇਮਾਲ ਕਿਵੇਂ ਹੋਵੇਗਾ- ਅਜਿਹੇ ਮਰੀਜ ਜੋ ਹਾਲ ਵਿੱਚ ਹੀ ਬਿਮਾਰੀ ਤੋਂ ਬਾਹਰ ਨਿਕਲੇ ਹਨ। ਉਹਨਾਂ ਦੇ ਸ਼ਰੀਰ ਵਿੱਚ ਮੌਜੂਦ ਇਮਊਨ ਸਿਸਟਮ ਅਜਿਹੇ ਐਟੀਬਾਡੀਜ ਬਣਾਉਣਦਾ ਜੋ ਸਾਰੀ ਉਮਰ ਰਹਿੰਦੇ ਹਨ। ਇਹ ਐਂਟੀਬਾਡੀਜ ਬਲੱਡ ਪਲਾਜਮਾ ਵਿੱਚ ਮੌਜੂਦ ਰਹਿੰਦੇ ਹਨ। ਇਹਨਾਂ ਨੂੰ ਦਵਾਈ ਵਿੱਚ ਤਬਦੀਲ ਕਰਨ ਦੇ ਲਈ ਬਲੱਡ ਤੋਂ ਪਲਾਜਮਾ ਅਲੱਗ ਕੀਤਾ ਜਾਂਦਾ ਹੈ ਅਤੇ ਬਾਅਦ ਵਿੱਚ ਇਸ ਵਿੱਚੋਂ ਐਂਟੀਬਾਡੀਜ ਕੱਢੀਆਂ ਜਾਂਦੀਆਂ ਹਨ। ਇਹ ਐਂਟੀਬਾਡੀਜ ਨਵੇਂ ਮਰੀਜ਼ ਦੇ ਸ਼ਰੀਰ ਵਿੱਚ ਇਜੈਕਟ ਕਰ ਦਿੱਤੀਆਂ ਜਾਂਦੀਆਂ ਹਨ , ਇਸ ਨੂੰ ਪਲਾਜ਼ਮਾ ਥਰੈਪੀ ਕਹਿੰਦੇ ਹਨ। ਇਹ ਉਦੋਂ ਮਰੀਜ਼ ਦੇ ਸਰੀਰ ਵਿੱਚ ਰੋਗਾਂ ਨਾਲ ਲੜਣ ਦੀ ਤਾਕਤ ਵਧਾਉਂਦੀ ਹੈ ਅਤੇ ਜਦੋਂ ਉਸਦਾ ਸਰੀਰ ਖੁਦ ਇਹ ਤਿਆਰ ਕਰਨ ਦੇ ਯੋਗ ਨਹੀਂ ਹੁੰਦਾ ।

Total Views: 410 ,
Real Estate