ਪੰਜਾਬ ‘ਚ ਅੱਜ ਕਰੋਨਾ ਦੇ 11 ਨਵੇਂ ਮਰੀਜ ਆਏ, 29 ਠੀਕ ਹੋਏ, ਹੁਣ ਤੱਕ 14 ਮੌਤਾਂ

ਪੰਜਾਬ ‘ਚ ਕੋਰੋਨਾ ਦੀ ਸਥਿਤੀ
ਅੱਜ 11 ਨਵੇਂ ਮਰੀਜ ਆਏ, 29 ਠੀਕ ਹੋਏ, ਹੁਣ ਤੱਕ 14 ਮੌਤਾਂ
ਚੰਡੀਗੜ, 13 ਅਪ੍ਰੈਲ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਕਰੋਨਾ ਵਿੱਚ ਅੱਜ ਜਲੰਧਰ ਤੋਂ 6, ਪਟਿਆਲਾ ਤੋਂ 3 ਅਤੇ ਪਠਾਨਕੋਟ ਤੋਂ 2 ਨਵੇਂ ਸਾਹਮਣੇ ਆਉਣ ਨਾਲ ਕਰੋਨਾ ਪਾਜਿਟਿਵ ਮਰੀਜਾਂ ਦਾ ਗਿਣਤੀ ਵਧ ਕੇ 197 ਹੋ ਗਈ ਹੈ। ਪੰਜਾਬ ਵਿੱਚ ਹੁਣ ਤੱਕ ਕਰੋਨਾ ਵਾਇਰਸ ਨਾਲ 14 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੋਨਾ ਦੇ 29 ਮਰੀਜ ਠੀਕ ਵੀ ਹੋ ਚੁੱਕੇ ਹਨ। ਹੁਣ ਤੱਕ ਪੰਜਾਬ ਵਿੱਚ ਕਰੋਨਾ ਵਾਇਰਸ ਦੇ 5524 ਸ਼ੱਕੀ ਮਰੀਜ ਸਾਹਮਣੇ ਆਏ ਹਨ, ਜਿਹਨਾਂ ਵਿਚੋਂ 4727 ਮਰੀਜਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ, ਜਦਕਿ 600 ਮਰੀਜਾਂ ਦੀ ਰਿਪੋਰਟ ਦਾ ਅਜੇ ਇੰਤਜਾਰ ਕੀਤਾ ਜਾ ਰਿਹਾ ਹੈ। ਇਸ ਵੇਲੇ ਪੰਜਾਬ ਵਿੱਚ 154 ਐਕਟਿਵ ਕੇਸ ਹਨ, ਜਿਹਨਾਂ ਵਿਚੋਂ 3 ਮਰੀਜ਼ ਗੰਭੀਰ ਆਕਸੀਜਨ ‘ਤੇ ਹਨ, ਜਦੋਂਕਿ 2 ਮਰੀਜ ਵੈਂਟੀਲੇਟਰ ‘ਤੇ ਹਨ।

Total Views: 66 ,
Real Estate