ਦੁਨੀਆਂ ਵਿੱਚ ਕੋਰੋਨਾ ਦੀ ਸਥਿਤੀ – ਸੱਭ ਤੋਂ ਵੱਧ ਮਾਰ ਹੇਠ ਆਇਆ ਅਮਰੀਕਾ

15 ਅਪ੍ਰੈਲ : ਜਗਸੀਰ ਸਿੰਘ ਸੰਧੂ

ਕੋਵਿਡ-19 ਦੀ ਮਾਰ ਹੇਠ ਇਸ ਵੇਲੇ ਪੂਰੀ ਦੁਨੀਆਂ ਆ ਚੁੱਕੀ ਹੈ। ਇਸ ਬਿਮਾਰੀ ਨਾਲ ਸੰਸਾਰ ਭਰ ਵਿੱਚ ਮਰੀਜ਼ਾਂ ਦੀ ਗਿਣਤੀ ਵਧ ਕੇ 20 ਲੱਖ ਹੋ ਗਈ ਹੈ ਤੇ 1 ਲੱਖ 26 ਹਜ਼ਾਰ 604 ਵਿਅਕਤੀ ਇਸ ਘਾਤਕ ਵਾਇਰਸ ਕਾਰਨ ਇਸ ਫ਼ਾਨੀ ਜਹਾਨ ਨੂੰ ਅਲਵਿਦਾ ਆਖ ਚੁੱਕੇ ਹਨ। ਭਾਰਤ ‘ਚ ਕੋਰੋਨਾ ਵਾਇਰਸ ਹੁਣ ਤੱਕ 393 ਲੈ ਚੁੱਕਾ ਹੈ ਤੇ 11,487 ਕੇਸ ਪਾਜ਼ਿਟਿਵ ਪਾਏ ਗਏ ਹਨ। ਇਸ ਮਹਾਂਮਾਰੀ ਨੇ ਸਭ ਤੋਂ ਵੱਧ ਭਿਆਨਕ ਰੂਪ ਅਮਰੀਕਾ ਵਿੱਚ ਧਾਰਿਆ ਹੋਇਆ ਹੈ, ਜਿਥੇ ਇੱਕੋ ਦਿਨ ‘ਚ ਕੋਵਿਡ-19 ਨੇ 2,228 ਜਾਨਾਂ ਲੈ ਲਈਆਂ ਹਨ,  ਜੋਕਿ ਆਪਣੇ ਵਿੱਚ ਇੱਕ ਵੱਡਾ ਰਿਕਾਰਡ ਹੈ ਕਿਉਂਕਿ ਦੁਨੀਆਂ ਦੇ ਕਿਸੇ ਵੀ ਹੋਰ ਦੇਸ਼ ਵਿੱਚ ਇਸ ਤੋਂ ਪਹਿਲਾਂ ਇਸ ਵਾਇਰਸ ਨੇ ਇੱਕੋ ਦਿਨ ਇੰਨੀਆਂ ਮੌਤਾਂ ਨਹੀਂ ਹੋਈਆਂ। ਇਥੋ ਤੱਕ ਕਿ ਚੀਨ ਦੇ ਸ਼ਹਿਰ ਵੁਹਾਨ ‘ਜਿਥੋਂ ਇਹ ਬਿਮਾਰੀ ਸੁਰੂ ਹੋਈ ਸੀ, ਉਥੇ ਵੀ ਇੱਕੋ ਦਿਨ ‘ਚ ਏਨੀਆਂ ਮੌਤਾਂ ਨਹੀਂ ਹੋਈਆਂ ਸਨ। ਹੁਣ ਤੱਕ ਸਭ ਤੋਂ ਵੱਧ 26,047 ਮੌਤਾਂ ਅਮਰੀਕਾ ਵਿੱਚ ਹੋਈਆਂ ਹਨ ਤੇ ਸਵਾ 6 ਲੱਖ ਤੋਂ ਵੱਧ ਵਿਅਕਤੀ ਇਸ ਦੇਸ਼ ‘ਚ ਕੋਰੋਨਾ ਪਾਜ਼ਿਟਿਵ ਪਾਏ ਜਾ ਚੁੱਕੇ ਹਨ। ਦੂਸਰਾ ਨੰਬਰ ਇਟਲੀ ਦਾ ਹੈ, ਜਿਥੇ ਮੌਤਾਂ ਦੀ ਗਿਣਤੀ 21,067 ਹੈ ਤੇ ਕੁੱਲ 1.62 ਲੱਖ ਕੋਰੋਨਾ–ਪਾਜ਼ਿਟਿਵ ਹਨ। ਤੀਸਰੇ ਨੰਬਰ ‘ਤੇ ਸਪੇਨ ਵਿੱਚ ਮੌਤਾਂ ਦੀ ਗਿਣਤੀ 18,255 ਹੈ ਤੇ ਜਾਂਚ ਦੌਰਾਨ ਪੌਣੇ ਦੋ ਲੱਖ ਤੋਂ ਵੱਧ ਇਥੇ ਕੋਰੋਨਾ–ਮਰੀਜ਼ ਦੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਫ਼ਰਾਂਸ ‘ਚ 15,729 ਮੌਤਾਂ ਹੋ ਚੁੱਕੀਆਂ ਹਨ ਤੇ 1.43 ਲੱਖ ਵਿਅਕਤੀ ਕੋਰੋਨਾ ਪਾਜੇਟਿਵ ਮਰੀਜ਼ ਪਾਏ ਹਨ। ਇਸ ਤਰ•ਾਂ ਜਰਮਨੀ ‘ਚ ਕੋਰੋਨਾ ਹੁਣ ਤੱਕ 3,495 ਜਾਨਾਂ ਲੈ ਚੁੱਕਾ ਹੈ ਤੇ ਇੱਥੇ ਮਰੀਜ਼ਾਂ ਦੀ ਗਿਣਤੀ 1.32 ਲੱਖ ਤੋਂ ਵੱਧ ਹੈ। ਇੰਗਲੈਂਡ ‘ਚ ਕੁੱਲ 93,873 ਕੋਰੋਨਾ ਦੇ ਮਰੀਜ਼ ਹਨ ਤੇ ਇੱਥੇ 12,107 ਜਾਨਾਂ ਹੁਣ ਤੱਕ ਜਾ ਚੁੱਕੀਆਂ ਹਨ। ਭਾਰਤ ‘ਚ ਕੋਰੋਨਾ ਵਾਇਰਸ ਹੁਣ ਤੱਕ 393 ਲੈ ਚੁੱਕਾ ਹੈ ਤੇ 11,487 ਕੇਸ ਪਾਜ਼ਿਟਿਵ ਪਾਏ ਗਏ ਹਨ। ਪਾਕਿਸਤਾਨ ‘ਚ ਕੋਰੋਨਾ ਨੇ ਹੁਣ ਤੱਕ 96 ਵਿਅਕਤੀਆਂ ਦੀ ਜਾਨ ਲੈ ਲਈ ਹੈ ਤੇ 5,837 ਮਰੀਜ਼ ਇਸ ਵੇਲੇ ਇਸ ਘਾਤਕ ਵਾਇਰਸ ਨਾਲ ਜੂਝ ਰਹੇ ਹਨ। ਆਸਟ੍ਰੇਲੀਆ ‘ਚ ਮੌਤਾਂ ਦੀ ਗਿਣਤੀ 61 ਹੈ ਤੇ ਕੁੱਲ 6,400 ਕੋਰੋਨਾ ਦੇ ਮਰੀਜ਼ ਹਨ। ਕੈਨੇਡਾ ‘ਚ ਹੁਣ ਤੱਕ 903 ਕੋਰੋਨਾ ਮਰੀਜ਼ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠੇ ਹਨ ਤੇ 27,063 ਮਰੀਜ ਕਰੋਨਾ ਪਾਜ਼ਿਟਿਵ ਪਾਏ ਹਨ।

Total Views: 104 ,
Real Estate